13.53C Vancouver
ADS

Mar 14, 2025 4:13 PM - Connect Newsroom

ਮਾਰਕ ਕਾਰਨੀ ਮੰਤਰੀ ਮੰਡਲ ਦੀ ਘੋਸ਼ਣਾ, ਕਮਲ ਖਹਿਰਾ ਬਣੀ ਕੈਨੇਡਾ ਦੀ ਨਵੀਂ ਹੈਲਥ ਮਿਨਿਸਟਰ

Share On
mark-carney-cabinet-announcement-kamal-khaira-becomes-canadas-new-health-minister
Meanwhile, Kamal Khaira, of Punjabi origin, has been promoted to become Canada’s new Minister of Health.(Photo: The Canadian Press)

ਕੈਨੇਡਾ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਮੰਤਰੀ ਮੰਡਲ ਵਿਚ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੂੰ ਸੌਂਪ ਦਿੱਤੀ ਗਈ ਹੈ ਅਤੇ ਡੋਮਿਨਿਕ ਲੇਬਲੈਂਕ ਤੋਂ ਇਹ ਮੰਤਰਾਲਾ ਲੈ ਕੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਵਪਾਰ ਮੰਤਰੀ ਬਣਾ ਦਿੱਤਾ ਗਿਆ ਹੈ।

ਓਧਰ ਕ੍ਰਿਸਟੀਆ ਫ੍ਰੀਲੈਂਡ ਦੀ ਕੈਬਨਿਟ ਵਿਚ ਵਾਪਸੀ ਹੋਈ ਹੈ, ਉਨ੍ਹਾਂ ਨੂੰ ਟਰਾਂਸਪੋਰਟ ਅਤੇ ਅੰਦਰੂਨੀ ਵਪਾਰ ਮੰਤਰੀ ਬਣਾਇਆ ਗਿਆ ਹੈ। ਅਨੀਤਾ ਆਨੰਦ ਨੂੰ ਇਨੋਵੇਸ਼ਨ, ਸਾਇੰਸ ਅਤੇ ਉਦਯੋਗ ਮਿਨਿਸਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਥੇ ਹੀ, ਪੰਜਾਬੀ ਮੂਲ ਦੀ ਕਮਲ ਖਹਿਰਾ ਦੀ ਤਰੱਕੀ ਹੋਈ ਹੈ, ਉਹ ਹੁਣ ਕੈਨੇਡਾ ਦੀ ਨਵੇਂ ਸਿਹਤ ਮੰਤਰੀ ਹੋਣਗੇ।

ਪਹਿਲਾਂ ਹੈਲਥ ਮੰਤਰਾਲਾ ਮਾਰਕ ਹੌਲੈਂਡ ਕੋਲ ਸੀ, ਜਿਨ੍ਹਾਂ ਨੇ ਬੀਤੇ ਕੱਲ੍ਹ ਅਗਲੀਆਂ ਚੋਣਾਂ ਨਾ ਲੜਨ ਦੀ ਘੋਸ਼ਣਾ ਕੀਤੀ ਸੀ। ਉਥੇ ਹੀ, ਕਾਰਬਨ ਟੈਕਸ ਸਮਰਥਕ ਸਟੀਵਨ ਗਿਲਬੌਲਟ ਦਾ ਪੋਰਟਫੋਲੀਓ ਵਾਤਾਵਰਣ ਮਿਨਿਸਟਰ ਤੋਂ ਬਦਲ ਕੇ ਕਲਚਰ ਅਤੇ ਪਾਰਕਸ ਕੈਨੇਡਾ ਕਰ ਦਿੱਤਾ ਗਿਆ ਹੈ। ਮਾਰਕ ਮਿਲਰ ਦੀ ਥਾਂ ਹੁਣ ਕੈਨੇਡਾ ਦੀ ਇਮੀਗ੍ਰੇਸ਼ਨ ਮਿਨਿਸਟਰ ਰੇਚਲ ਬੇਨਦਾਯਨ ਹੋਵੇਗੀ। ਮੇਲਾਨੀ ਜੋਲੀ ਦਾ ਵਿਦੇਸ਼ੀ ਮਾਮਲੇ ਮਿਨਿਸਟਰ ਵਜੋਂ ਅਹੁਦਾ ਬਰਕਰਾਰ ਰੱਖਿਆ ਗਿਆ ਹੈ।

Latest news

search-underway-for-b-c-woman-missing-after-empty-boat-washes-ashore
Punjabi

ਨਨਾਈਮੋ 'ਚ ਸਮੁੰਦਰ ਕੰਢੇ ਪਹੁੰਚੀ ਖਾਲੀ ਕਿਸ਼ਤੀ, ਔਰਤ ਦੀ ਕੀਤੀ ਜਾ ਰਹੀ ਭਾਲ

ਨਨਾਈਮੋ 'ਚ ਇੱਕ ਲਾਪਤਾ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਲਾਪਤਾ ਔਰਤ ਦੀ ਉਮਰ 34 ਸਾਲ ਅਤੇ ਉਸ ਦਾ ਨਾਮ ਐਂਬਰ ਨਿਚਮੈਨ ਹੈ।
vaisakhi-nagar-kirtan-to-be-held-tomorrow-in-prince-george
Punjabi

ਪ੍ਰਿੰਸ ਜਾਰਜ ਵਿਚ ਭਲਕੇ ਸਜਾਇਆ ਜਾ ਰਿਹਾ ਹੈ ਵਿਸਾਖੀ ਨਗਰ ਕੀਰਤਨ

ਪ੍ਰਿੰਸ ਜਾਰਜ ਵਿਚ ਭਲਕੇ ਵਿਸਾਖੀ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਸ਼ਹਿਰ ਦੀ ਆਰਸੀਐਮਪੀ ਨੇ ਇੱਕ ਬਿਆਨ ਵਿਚ ਕਿਹਾ ਕਿ ਉਹ ਵੀ ਇਸ ਸਾਲ ਦੀ ਸਾਲਾਨਾ ਸਿੱਖ ਵਿਸਾਖੀ ਪਰੇਡ ਵਿਚ ਹਿੱਸਾ ਲੈਣ ਲਈ ਕਾਫੀ ਉਤਸ਼ਾਹਿਤ ਹੈ। ਕਾਂਸਟੇਬਲ ਪ੍ਰਬਨ ਬਸਰਾ ਨੇ ਕਿਹਾ ਕਿ ਸਿੱਖ ਭਾਈਚਾਰੇ ਨਾਲ ਸਾਡਾ ਰਿਸ਼ਤਾ ਮਜ਼ਬੂਤ ​​ਅਤੇ ਬਹੁਤ ਮਹੱਤਵਪੂਰਨ ਹੈ।
porter-airlines-launches-new-direct-flight-between-ottawa-and-victoria
Punjabi

ਪੋਰਟਰ ਏਅਰਲਾਈਨਜ਼ ਨੇ ਔਟਵਾ ਅਤੇ ਵਿਕਟੋਰੀਆ ਵਿਚਕਾਰ ਨਵੀਂ ਸਿੱਧੀ ਉਡਾਣ ਕੀਤੀ ਸ਼ੁਰੂ

ਬੀ.ਸੀ. ਦੀ ਰਾਜਧਾਨੀ ਵਿਕਟੋਰੀਆ ਤੋਂ ਹੁਣ ਔਟਵਾ ਲਈ ਸਿੱਧੀ ਉਡਾਣ ਭਰੀ ਜਾ ਸਕਦੀ ਹੈ। ਪੋਰਟਰ ਏਅਰਲਾਈਨਜ਼ ਨੇ ਵਿਕਟੋਰੀਆ ਇੰਟਰਨੈਸ਼ਨਲ ਏਅਰਪੋਰਟ ਅਤੇ ਔਟਵਾ ਇੰਟਰਨੈਸ਼ਨਲ ਏਅਰਪੋਰਟ ਵਿਚਕਾਰ ਨਵੀਂ ਨਾਨ-ਸਟਾਪ ਫਲਾਈਟ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਕਿਹਾ ਕਿ ਇਹ ਫਲਾਈਟ ਵਿਕਟੋਰੀਆ ਤੋਂ ਸਵੇਰ 11:50 ਵਜੇ ਚੱਲਿਆ ਕਰੇਗੀ।
ransom-demanded-from-murdered-harjit-singh-dhadda-family-reveals
Punjabi

ਕਤਲ ਕੀਤੇ ਗਏ ਹਰਜੀਤ ਸਿੰਘ ਢੱਡਾ ਤੋਂ ਮੰਗੀ ਗਈ ਸੀ ਫਿਰੌਤੀ, ਪਰਿਵਾਰ ਨੇ ਕੀਤਾ ਖੁਲਾਸਾ

ਮਿਸੀਸਾਗਾ ਵਿਚ ਬੁੱਧਵਾਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ ਤੋਂ ਫਿਰੌਤੀ ਮੰਗੀ ਗਈ ਸੀ। ਇਸ ਦਾ ਖੁਲਾਸਾ ਉਨ੍ਹਾਂ ਦੇ ਪਰਿਵਾਰ ਨੇ ਕੀਤਾ ਹੈ। ਉਨ੍ਹਾਂ ਧੀ ਗੁਰਲੀਨ ਢੱਡਾ ਨੇ ਕਿਹਾ ਕਿ ਉਸ ਦੇ ਪਿਤਾ ਤੋਂ $500,000 ਦੀ ਫਿਰੌਤੀ ਮੰਗ ਗਈ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
canada-post-report-recommends-phasing-out-daily-door-to-door-mail-delivery
Punjabi

ਕੈਨੇਡਾ ਪੋਸਟ ਵਲੋਂ ਰੋਜ਼ਾਨਾ ਡੋਰ-ਟੂ-ਡੋਰ ਮੇਲ ਡਿਲਿਵਰੀ ਕੀਤੀ ਜਾ ਸਕਦੀ ਹੈ ਬੰਦ

ਕੈਨੇਡਾ ਪੋਸਟ ਵਲੋਂ ਰੋਜ਼ਾਨਾ ਡੋਰ-ਟੂ-ਡੋਰ ਮੇਲ ਡਿਲਿਵਰੀ ਬੰਦ ਕੀਤੀ ਜਾ ਸਕਦੀ ਹੈ। ਇਹ ਸਿਫਾਰਸ਼ ਉਦਯੋਗਿਕ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਕੀਤੀ ਹੈ। ਉਥੇ ਹੀ, ਦੂਜੇ ਪਾਸੇ ਕਾਰੋਬਾਰਾਂ ਲਈ ਰੋਜ਼ਾਨਾ ਡਿਲਿਵਰੀ ਜਾਰੀ ਰੱਖਣ ਲਈ ਕਿਹਾ ਗਿਆ ਹੈ। ਕਮਿਸ਼ਨਰ ਵਿਲੀਅਮ ਕੈਪਲਨ ਨੇ ਕਿਹਾ ਕਿ ਉਨ੍ਹਾਂ ਇਹ ਰਿਪੋਰਟ ਕੈਨੇਡਾ ਪੋਸਟ ਦੇ ਵਧਦੇ ਘਾਟੇ ਨੂੰ ਰੋਕਣ ਅਤੇ ਫਿਰ ਇਸ ਨੂੰ ਉਲਟਾਉਣ ਨੂੰ ਧਿਆਨ ਵਿਚ ਰੱਖ ਕੇ ਬਣਾਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link