13.92C Vancouver
ADS

May 13, 2025 10:18 PM -

ਪ੍ਰਧਾਨ ਮੰਤਰੀ ਕਾਰਨੀ ਦੀ ਕੈਬਿਨੇਟ 'ਚ ਕਿਸ ਨੂੰ ਮਿਲਿਆ ਕਿਹੜਾ ਮੰਤਰਾਲਾ

Share On
mark-carneys-cabinet-has-taken-shape
Photo credits - X (Randip Sarai, Anita Anand, Maninder Sidhu)

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਿਨੇਟ ਨੇ ਅੱਜ ਸਹੁੰ ਚੁੱਕ ਲਈ ਹੈ। ਇਸ 'ਚ 28 ਮੰਤਰੀਆਂ ਅਤੇ 10 ਸੈਕ੍ਰੇਟਰੀ ਆਫ ਸਟੇਟਸ ਨੂੰ ਜਗ੍ਹਾ ਮਿਲੀ ਹੈ।

ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਐਗਜ਼ਿਟ ਅਤੇ ਫਿਰ ਅਮਰੀਕਾ ਦੇ ਨਾਲ ਟੈਰਿਫ ਜੰਗ ਵੇਲੇ ਜਿਹੜੇ ਮੰਤਰੀਆਂ ਨੇ ਪਾਰਟੀ ਅਤੇ ਕੁਝ ਖਾਸ ਜਿੰਮੇਵਾਰੀਆਂ ਨੂੰ ਸੰਭਾਲਣ 'ਚ ਅਹਿਮ ਭੂਮਿਕਾ ਨਿਭਾਈ ਸੀ, ਉਨ੍ਹਾਂ ਵਿਚੋਂ ਕਈਆਂ ਨੂੰ ਨਵੀਂ ਕੈਬਿਨੇਟ 'ਚ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਟਰੂਡੋ ਕੈਬਿਨੇਟ ਦੇ ਕੁਝ ਅਹਿਮ ਚਿਹਰੇ ਜਿਵੇਂ ਕਿ ਬਿਲ ਬਲੇਅਰ ਅਤੇ ਜੋਨਾਥਨ ਵਿਲਕਿੰਸਨ ਨੂੰ ਨਵੀਂ ਕੈਬਿਨੇਟ 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈ।

ਨਵੀਂ ਕੈਬਿਨੇਟ 'ਚ ਅਨੀਤਾ ਅਨੰਦ ਨੂੰ ਵਿਦੇਸ਼ ਮਾਮਲਿਆਂ ਸੰਬੰਧੀ ਮੰਤਰੀ ਦੀ ਜਿੰਮੇਵਾਰੀ ਸੌਂਪੀ ਗਈ ਹੈ। ਉਧਰ ਮਨਿੰਦਰ ਸਿੱਧੂ ਨੂੰ ਅੰਤਰਰਾਸ਼ਟਰੀ ਟਰੇਡ ਸੰਬੰਧੀ ਮੰਤਰੀ ਬਣਾਇਆ ਗਿਆ ਹੈ।

ਸਰੀ ਸੈਂਟਰਲ ਤੋਂ ਐਮ.ਪੀ. ਰਣਦੀਪ ਸਰਾਏ ਨੂੰ ਸੈਕ੍ਰੇਟਰੀ ਆਫ ਸਟੇਟ (ਅੰਤਰਰਾਸ਼ਟਰੀ ਡਿਵੈਲਪਮੈਂਟ) ਦੀ ਜਿੰਮੇਵਾਰੀ ਸੌਂਪੀ ਗਈ ਹੈ।

ਕੈਬਿਨੇਟ ਦੀ ਪੂਰੀ ਸੂਚੀ:
Mark Carney
Prime Minister of Canada
Shafqat Ali
President of the Treasury Board
Rebecca Alty
Minister of Crown-Indigenous Relations
Anita Anand
Minister of Foreign Affairs
Gary Anandasangaree
Minister of Public Safety
François-Philippe Champagne
Minister of Finance and National Revenue
Rebecca Chartrand
Minister of Northern and Arctic Affairs and Minister responsible for the Canadian Northern Economic Development Agency
Julie Dabrusin
Minister of Environment and Climate Change
Sean Fraser
Minister of Justice and Attorney General of Canada and Minister responsible for the Atlantic Canada Opportunities Agency
Chrystia Freeland
Minister of Transport and Internal Trade
Steven Guilbeault
Minister of Canadian Identity and Culture and Minister responsible for Official Languages
Mandy Gull-Masty
Minister of Indigenous Services
Patty Hajdu
Minister of Jobs and Families and Minister responsible for the Federal Economic Development Agency for Northern Ontario
Tim Hodgson
Minister of Energy and Natural Resources
Mélanie Joly
Minister of Industry and Minister responsible for Canada Economic Development for Quebec Regions
Dominic LeBlanc
President of the King’s Privy Council for Canada and Minister responsible for Canada-U.S. Trade, Intergovernmental Affairs and One Canadian Economy
Joël Lightbound
Minister of Government Transformation, Public Works and Procurement
Heath MacDonald
Minister of Agriculture and Agri-Food
Steven MacKinnon
Leader of the Government in the House of Commons
David J. McGuinty
Minister of National Defence
Jill McKnight
Minister of Veterans Affairs and Associate Minister of National Defence
Lena Metlege Diab
Minister of Immigration, Refugees and Citizenship
Marjorie Michel
Minister of Health
Eleanor Olszewski
Minister of Emergency Management and Community Resilience and Minister responsible for Prairies Economic Development Canada
Gregor Robertson
Minister of Housing and Infrastructure and Minister responsible for Pacific Economic Development Canada
Maninder Sidhu
Minister of International Trade
Evan Solomon
Minister of Artificial Intelligence and Digital Innovation and Minister responsible for the Federal Economic Development Agency for Southern Ontario
Joanne Thompson
Minister of Fisheries
Rechie Valdez
Minister of Women and Gender Equality and Secretary of State (Small Business and Tourism)

Latest news

public-safety-minister-says-more-safeguards-needed-against-alleged-foreign-interference-linked-to-india
Punjabi

ਕੈਨੇਡਾ ਵਿੱਚ ਭਾਰਤ ਨਾਲ ਜੁੜੀ ਵਿਦੇਸ਼ੀ ਦਖਲਅੰਦਾਜ਼ੀ ਰੋਕਣ ਲਈ ਹੋਰ ਕਦਮਾਂ ਦੀ ਲੋੜ: ਗੈਰੀ ਆਨੰਦਸੰਗਰੀ

ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦਸੰਗਰੀ ਨੇ ਵੀ ਸੀਨੀਅਰ ਸਰਕਾਰੀ ਅਧਿਕਾਰੀ ਦੇ ਉਸ ਦਾਅਵੇ ਨਾਲ ਅਸਹਿਮਤੀ ਜਤਾਈ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਭਾਰਤ ਹੁਣ ਕੈਨੇਡਾ ਵਿਚ ਹਿੰਸਕ ਗਤੀਵਿਧੀਆਂ ਜਾਂ ਲੋਕਾਂ ਨੂੰ ਡਰਾਉਣ-ਧਮਕਾਉਣ ਵਿਚ ਸ਼ਾਮਲ ਨਹੀਂ ਹੈ। ਆਨੰਦਸੰਗਰੀ ਅਨੁਸਾਰ, ਇਹ ਯਕੀਨੀ ਬਣਾਉਣ ਲਈ ਅਜੇ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡੀਅਨਸ ਨੂੰ ਡਰਾ-ਧਮਕਾ ਨਹੀਂ ਰਹੇ।
human-remains-found-near-eden-valley-identified-as-24-year-old-calgary-man-rcmp-say
Punjabi

ਈਡਨ ਵੈਲੀ ਨੇੜੇ ਮਿਲੇ ਮਨੁੱਖੀ ਅਵਸ਼ੇਸ਼ਾਂ ਦੀ ਪਛਾਣ 24 ਸਾਲਾ ਕੈਲਗਰੀ ਵਾਸੀ ਵਜੋਂ ਹੋਈ: ਆਰ.ਸੀ.ਐਮ.ਪੀ.

ਐਲਬਰਟਾ ਦੇ ਇਤਿਹਾਸਿਕ ਸਥਾਨ ਬਾਰ-ਯੂ ਰੈਂਚ ਦੇ ਨੇੜੇ ਮਿਲੇ ਮਨੁੱਖੀ ਅਵਸ਼ੇਸ਼ ਦੀ ਪਛਾਣ ਕੈਲਗਰੀ ਦੇ 24 ਸਾਲਾ ਵਿਅਕਤੀ ਵਜੋਂ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਫਰਵਰੀ ਨੂੰ ਈਡਨ ਵੈਲੀ ਵਿੱਚ ਘਾਹ ਦੀ ਅੱਗ ਬੁਝਾਉਣ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਇੱਕ ਸੜਿਆ ਹੋਇਆ ਵਾਹਨ ਮਿਲਿਆ, ਜਿਸ ਵਿੱਚ ਇੱਕ ਮਨੁੱਖੀ ਲਾਸ਼ ਮਿਲੀ। ਪੁਲਿਸ ਵੱਲੋਂ ਮ੍ਰਿਤਕ ਦੀ ਮੌਤ ਦਾ ਕਾਰਨ ਅਜੇ ਨਹੀਂ ਦੱਸਿਆ ਗਿਆ।
u-s-vice-president-says-federal-medicaid-payments-to-minnesota-paused-amid-fraud-probe
Punjabi

ਧੋਖਾਧੜੀ ਦੀ ਜਾਂਚ ਦੌਰਾਨ ਮਿਨੀਸੋਟਾ ਨੂੰ ਦਿੱਤੀ ਜਾਣ ਵਾਲੀ ਮੈਡੀਕੇਡ ਫੰਡਿੰਗ ਨੂੰ ਰੋਕਿਆ ਗਿਆ: ਜੇਡੀ ਵੈਂਸ

ਅਮਰੀਕਾ ਦੇ ਮਿਨੀਸੋਟਾ ਵਿੱਚ ਬਣੇ ਤਣਾਅਪੂਰਨ ਮਾਹੌਲ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਬੁੱਧਵਾਰ ਐਲਾਨ ਕੀਤਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਧੋਖਾਧੜੀ ਸੰਬੰਧੀ ਚਿੰਤਾਵਾਂ ਦੇ ਚੱਲਦਿਆਂ ਮਿਨੀਸੋਟਾ ਸੂਬੇ ਲਈ ਦਿੱਤੀ ਜਾਣ ਵਾਲੀ ਮੈਡੀਕੇਡ ਫੰਡਿੰਗ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ।
b-c-urges-swift-senate-approval-of-bill-c-12-amid-concerns-over-extortion-cases
Punjabi

ਬੀ.ਸੀ. ਸਰਕਾਰ ਵੱਲੋਂ ਐਕਸਟੋਰਸ਼ਨ ਮਾਮਲਿਆਂ ਵਿਚ ਬਿੱਲ ਸੀ-12 ਨੂੰ ਜਲਦੀ ਪਾਸ ਕਰਨ ਦੀ ਕੀਤੀ ਅਪੀਲ

ਬੀ. ਸੀ. ਦੀ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਨੇ ਫੈਡਰਲ ਸਰਕਾਰ ਅਤੇ ਸੈਨੇਟ ਕਮੇਟੀ ਨੂੰ ਪੱਤਰ ਲਿਖ ਕੇ ਬਿੱਲ ਸੀ-12 ਨੂੰ ਤੇਜ਼ੀ ਨਾਲ ਪਾਸ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਮੀਗ੍ਰੇਸ਼ਨ ਦੀਆਂ ਉਨ੍ਹਾਂ ਕਮੀਆਂ ਨੂੰ ਬੰਦ ਕੀਤਾ ਜਾ ਸਕੇ ਜਿਨ੍ਹਾਂ ਦਾ ਫਾਇਦਾ ਐਕਸਟੋਸ਼ਨ ਅਤੇ ਓਰਗਨਾਈਜ਼ਡ ਕ੍ਰਾਈਮ ਵਿਚ ਸ਼ਾਮਲ ਮੁਲਜ਼ਮ ਡਿਪੋਰਟ ਹੋਣ ਤੋਂ ਬਚਣ ਲਈ ਉਠਾ ਰਹੇ ਹਨ।
iran-and-united-states-to-resume-nuclear-talks-in-switzerland-amid-rising-regional-tensions
Punjabi

ਵੱਧ ਰਹੀਆਂ ਤਣਾਵਪੂਰਨ ਸਥਿਤੀਆਂ ਵਿਚਾਲੇ ਈਰਾਨ ਅਤੇ ਅਮਰੀਕਾ ਸਵਿਟਜ਼ਰਲੈਂਡ 'ਚ ਪਰਮਾਣੂ ਵਾਰਤਾ ਮੁੜ ਕਰਨਗੇ ਸ਼ੁਰੂ

ਈਰਾਨ ਅਤੇ ਅਮਰੀਕਾ ਵਿਚਾਲੇ ਲਗਾਤਾਰ ਵੱਧਦੀ ਟਕਰਾਅ ਦੀ ਸਥਿਤੀ ਦੌਰਾਨ ਦੋਵੇਂ ਦੇਸ਼ ਸਵਿਟਜ਼ਰਲੈਂਡ ਵਿੱਚ ਪਰਮਾਣੂ ਸਮਝੌਤੇ ਨੂੰ ਲੈ ਕੇ ਤੀਜੇ ਦੌਰ ਦੀ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਨ। ਦੋਵੇਂ ਪੱਖਾਂ ਦਾ ਕਹਿਣਾ ਹੈ ਕਿ ਉਹ ਰਾਜਨੀਤਕ ਹੱਲ ਨੂੰ ਤਰਜੀਹ ਦਿੰਦੇ ਹਨ। ਇਸ ਦੌਰਾਨ ਅਮਰੀਕਾ ਵੱਲੋਂ ਮੱਧ-ਪੂਰਬ ਵਿੱਚ ਆਪਣੀ ਫੌਜ ਦੀ ਮੌਜੂਦਗੀ ਵੀ ਵਧਾਈ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link