Oct 1, 2021 9:11 PM -

ਮਾਪਿਆਂ ਅਤੇ ਅਧਿਆਪਕਾਂ ਦੇ ਵਧਦੇ ਦਬਾਅ ਵਿਚਾਲੇ ਬੀ.ਸੀ. ਸਰਕਾਰ ਨੇ ਸਕੂਲਾਂ 'ਚ ਮਾਸਕ ਮੈਂਡੇਟ ਨੂੰ ਲਾਗੂ ਕਰ ਦਿੱਤਾ ਹੈ।
ਹੁਣ ਸੂਬੇ ਭਰ 'ਚ ਕਿੰਡਰਗਾਰਟਨ ਤੋਂ ਗਰੇਡ 12 ਤਕ ਦੇ ਲਈ ਮਾਸਕ ਪਹਿਨਣਾ ਲਾਜਮੀ ਹੋਵੇਗਾ।
ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਅੱਜ ਸਵੇਰ ਕਰੀਬ 10.30 ਵਜੇ ਕੀਤੀ ਇੱਕ ਨਿਊਜ ਕਾਨਫਰੰਸ ਦੌਰਾਨ ਇਸ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਸਿੱਖਿਆ ਮੰਤਰੀ ਜੈਨੀਫਰ ਵਾਈਟਸਾਈਡ ਵੀ ਮੌਜੂਦ ਸਨ।
ਡਾ. ਬੌਨੀ ਹੈਨਰੀ ਨੇ ਕਿਹਾ ਕਿ ਸੂਬੇ 'ਚ 5 ਤੋਂ 11 ਸਾਲ ਵਿਚਾਲੇ ਦੇ ਬੱਚਿਆਂ 'ਚ ਕੋਵਿਡ-19 ਮਾਮਲੇ ਵਧਣ ਲੱਗੇ ਹਨ।
ਉਨ੍ਹਾਂ ਕਿਹਾ ਕਿ ਵਧੇਰੇ ਕੋਵਿਡ-19 ਮਾਮਲੇ ਘਰਾਂ ਅਤੇ ਸੋਸ਼ਲ ਨੈਟਵਰਕਸ ਕਾਰਨ ਹੋ ਰਹੇ ਹਨ।
ਹਾਲਾਂਕਿ ਉਨ੍ਹਾਂ ਮੰਨਿਆ ਕਿ ਕਈ ਸਕੂਲ ਆਊਟਬ੍ਰੇਕਸ ਰਿਪੋਰਟ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਸੂਬੇ 'ਚ ਮਾਸਕ ਮੈਂਡੇਟ ਨੂੰ ਘਟੋ-ਘੱਟ ਜਨਵਰੀ ਤਕ ਜਾਰੀ ਰੱਖਿਆ ਜਾਵੇਗਾ।
ਯਾਦ ਰਹੇ ਇਹ ਫੈਸਲਾ ਉਸ ਵੇਲੇ ਲਿਆ ਗਿਆ ਹੈ ਜਦ ਵੈਨਕੂਵਰ, ਸਰੀ ਅਤੇ ਬਰਨਬੀ 'ਚ ਪਹਿਲਾਂ ਹੀ ਇਹ ਮਾਸਕ ਨੀਤੀ ਲਾਗੂ ਕਰਨ ਦੇ ਨਿਰਦੇਸ਼ ਜਾਰੀ ਹੋ ਚੁੱਕੇ ਸਨ।




