Mar 1, 2021 10:27 PM -

ਵੁਆਵੇ ਐਗਜ਼ੀਕਿਊਟਿਵ ਮੰਗ ਵੰਜੋ ਦੇ ਵਕੀਲ ਦਾ ਕਹਿਣਾ ਹੈ ਕਿ ਅਜਿਹੇ ਸਬੂਤ ਹਨ ਜੋ ਪ੍ਰਮਾਣ ਪੇਸ਼ ਕਰ ਸਕਦੇ ਹਨ ਕਿ ਉਨ੍ਹਾਂ ਖਿਲਾਫ਼ ਦਰਜ ਕੀਤਾ ਮਾਮਲਾ ਭਰੋਸੇਯੋਗ ਨਹੀਂ ਹੈ।
ਵਕੀਲ ਨੇ ਕਿਹਾ ਕਿ ਇਹ ਸਬੂਤ ਰਿਕਾਰਡ 'ਤੇ ਲਿਆਂਦੇ ਜਾਣ।
ਮੰਗ ਵੰਜੋ ਦੇ ਵਕੀਲ, ਫਰੈਂਕ ਐਡਾਰਿਓ ਨੇ ਕਿਹਾ ਕਿ ਟੈਲੀਕੌਮ ਕੰਪਨੀ ਦੇ ਸਟਾਫ਼ ਅਤੇ ਅੰਤਰਰਾਸ਼ਟਰੀ ਬੈਂਕ ਐਚ.ਐਸ.ਬੀ.ਸੀ. ਦੇ ਵਿਚਾਲੇ ਦੇ ਈ-ਮੇਲ ਦਰਸ਼ਾਉਂਦੇ ਹਨ ਕਿ ਬੈਂਕ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਵੁਆਏ ਇੱਕ ਹੋਰ ਕੰਪਨੀ ਨੂੰ ਕੰਟਰੋਲ ਕਰ ਰਿਹਾ ਸੀ, ਜਿਸ ਦਾ ਨਾਮ ਸਕਾਈਕੌਮ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਮੰਗ ਵੰਜੋ, ਅਮਰੀਕਾ ਦੀ ਇਰਾਨ ਸੰਬੰਧੀ ਕਿਸੇ ਸੈਂਕਸ਼ਨ ਦਾ ਉਲੰਘਣ ਨਹੀਂ ਕਰ ਰਹੀ ਸੀ।
ਉਨ੍ਹਾਂ ਬੀ.ਸੀ. ਸੁਪ੍ਰੀਮ ਕੋਰਟ 'ਚ ਸੁਣਵਾਈ ਦੌਰਾਨ ਕਿਹਾ ਕਿ ਐਚ.ਐਸ.ਬੀ.ਸੀ. ਦੇ ਸਟਾਫ਼ ਨੂੰ ਪਤਾ ਸੀ ਕਿ ਸਕਾਈਕੌਮ ਨੂੰ ਕੈਨੀਕੁਲਾ ਨੂੰ ਵੇਚਿਆ ਗਿਆ ਸੀ ਅਤੇ ਇਸ ਕੰਪਨੀ ਦਾ ਕੰਟਰੋਲ ਵੁਆਵੇ ਕੋਲ ਸੀ।
ਵਕੀਲ ਨੇ ਜੱਜ ਨੂੰ ਕਿਹਾ ਕਿ ਈ-ਮੇਲ ਅਤੇ ਬੈਂਕ ਅਕਾਊਂਟ ਜਾਣਕਾਰੀ ਸਮੇਤ, ਇਸ ਨਾਲ ਜੁੜੇ ਸਬੂਤ ਲਏ ਜਾਣ।
ਮੰਗ ਵੰਜੋ ਨੂੰ ਦਿਸੰਬਰ 2018 'ਚ ਅਮਰੀਕਾ ਦੀ ਬੇਨਤੀ 'ਤੇ ਵੈਨਕੂਵਰ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ ਗਿਆ ਸੀ।




