19.83C Vancouver
ADS

Jun 7, 2022 8:09 PM - The Canadian Press

ਮੈਟਰੋ ਵੈਨਕੂਵਰ ਪੁਲਿਸ ਨੇ ਸੀਨੀਅਰਸ ਨੂੰ ਨਿਸ਼ਾਨਾ ਬਣਾਉਣ ਵਾਲੇ ਫੋਨ ਸਕੈਮ ਬਾਰੇ ਕੀਤਾ ਸਾਵਧਾਨ

Share On
metro-vancouver-police-reporting-a-resurgence-of-a-phone-scam-that-targets-local-seniors
Metro Vancouver police are reporting a resurgence of a phone scam that has snared several local seniors. (Photo - Linda Annis/Twitter)

ਮੈਟਰੋ ਵੈਨਕੂਵਰ ਪੁਲਿਸ ਵੱਲੋਂ ਇਲਾਕੇ ਦੇ ਸੀਨੀਅਰਸ ਨੂੰ ਫੋਨ ਸਕੈਮ ਪ੍ਰਤੀ ਸਾਵਧਾਨ ਕੀਤਾ ਜਾ ਰਿਹਾ ਹੈ।

ਮੈਟਰੋ ਵੈਨਕੂਵਰ ਕਰਾਈਮ ਸਟੌਪਰਸ ਦੀ ਐਗਜੀਕਿਊਟਿਵ ਡਾਇਰੈਕਟਰ, ਲਿੰਡਾ ਐਨਿਸ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਪੁਲਿਸ ਵੱਲੋਂ ਸੀਨੀਅਰਸ ਨਾਲ ਠੱਗੀ ਦੇ ਹਾਲ 'ਚ ਵਾਪਰੇ 20 ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੀਨੀਅਰਸ ਦਾ ਬਚਾਅ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਵਧੇਰੇ ਮੌਕਿਆਂ 'ਤੇ ਕੋਈ ਵਿਅਕਤੀ ਕਿਸੇ ਸੀਨੀਅਰ ਵਿਅਕਤੀ ਨਾਲ ਸੰਪਰਕ ਬਣਾਉਂਦਾ ਹੈ ਅਤੇ ਆਖਦਾ ਹੈ ਕਿ ਉਨ੍ਹਾਂ ਦਾ ਪੋਤਾ-ਪੋਤੀ ਜਾਂ ਕੋਈ ਹੋਰ ਪਰਿਵਾਰਿਕ ਮੈਂਬਰ ਹਿਰਾਸਤ 'ਚ ਹੈ ਅਤੇ ਉਨ੍ਹਾਂ ਦੀ ਰਿਹਾਈ ਲਈ ਵੱਡੀ ਗਿਣਤੀ 'ਚ ਪੈਸੇ ਦੀ ਲੋੜ ਹੈ।

ਲਿੰਡਾ ਐਨਿਸ ਨੇ ਕਿਹਾ ਕਿ ਉਹ ਗੁਹਾਰ ਲਗਾ ਰਹੇ ਹਨ ਕਿ ਜੇਕਰ ਕਿਸੇ ਕੋਲ ਵੀ ਕੋਈ ਜਾਣਕਾਰੀ ਹੈ ਤਾਂ ਕਰਾਈਮ ਸਟੌਪਰਸ ਨਾਲ ਸੰਪਰਕ ਕਰਨ।

Latest news

rcmp-marine-unit-rescues-11-people-after-canoe-overturns-in-burrard-inlet
Punjabi

ਬੀ.ਸੀ. ਵਿਚ ਪਲਟੀ ਕਿਸ਼ਤੀ, ਆਰ.ਸੀ.ਐਮ.ਪੀ. ਨੇ 11 ਲੋਕਾਂ ਨੂੰ ਸੁਰੱਖਿਅਤ ਬਚਾਇਆ

ਬੀ.ਸੀ. ਵਿਚ ਇੱਕ ਹੋਰ ਕਿਸ਼ਤੀ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਘਟਨਾ 5 ਜੁਲਾਈ ਨੂੰ ਵਾਪਰੀ, ਉਸ ਦੁਪਹਿਰ ਲਗਭਗ 3:30 ਵਜੇ ਆਰ.ਸੀ.ਐਮ.ਪੀ. ਦੀ Tactical Marine Operations Group ਦੇ ਅਧਿਕਾਰੀ ਬੁਰਾਰਡ ਇਨਲੇਟ ਵਿਚ ਸਮੁੰਦਰੀ ਗਸ਼ਤ 'ਤੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਵੈਸਟ ਵੈਨਕੂਵਰ ਦੇ ਐਂਬਲਸਾਈਡ ਬੀਚ ਨੇੜੇ ਇੱਕ Canoe ਪਲਟਣ ਦੀ ਐਮਰਜੈਂਸੀ ਸੂਚਨਾ ਮਿਲੀ।
report-says-alberta-has-widest-gender-pay-gap-in-canada
Punjabi

ਐਲਬਰਟਾ ਵਿੱਚ ਮਹਿਲਾਵਾਂ ਅਤੇ ਪੁਰਸ਼ਾਂ ਵਿਚਕਾਰ ਤਨਖ਼ਾਹ ਦਾ ਫ਼ਰਕ ਦੇਸ਼ ਵਿੱਚ ਸਭ ਤੋਂ ਵੱਧ

ਐਲਬਰਟਾ ਵਿੱਚ ਮਰਦਾਂ ਵਲੋਂ ਕਮਾਏ ਹਰ ਇੱਕ ਡਾਲਰ ਦੇ ਮੁਕਾਬਲੇ ਔਰਤਾਂ ਸਲਾਨਾ ਸਿਰਫ਼ 64 ਸੈਂਟ ਹੀ ਕਮਾਉਂਦੀਆਂ ਹਨ।ਇਸ ਦਾ ਖੁਲਾਸਾ Canadian Centre for Policy Alternatives ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਵਿਚ ਕੀਤਾ ਗਿਆ ਹੈ।ਇਸ ਦੇ ਉਲਟ, ਜੇਕਰ ਪੂਰੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਰਾਸ਼ਟਰੀ ਪੱਧਰ 'ਤੇ ਇਹ ਔਸਤ 72 ਸੈਂਟ ਹੈ।
family-distracted-store-staff-while-children-swiped-jewelry-calgary-police
Punjabi

ਕੈਲਗਰੀ ਦੇ ਮਾਰਕੀਟ ਮਾਲ 'ਚ ਗਹਿਣਿਆਂ ਦੀ ਕਥਿਤ ਚੋਰੀ ਮਾਮਲੇ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ 'ਤੇ ਲੱਗੇ ਦੋਸ਼

ਕੈਲਗਰੀ ਪੁਲਿਸ ਵੱਲੋਂ ਮਾਰਕੀਟ ਮਾਲ ਸਥਿਤ ਇੱਕ ਗਹਿਣਿਆਂ ਦੀ ਦੁਕਾਨ ਤੋਂ ਲਗਭਗ 4,000 ਡਾਲਰ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 17 ਜੂਨ ਨੂੰ ਨੌਰਥ ਵੈਸਟ ਦੇ ਮਾਰਕੀਟ ਮਾਲ ਵਿੱਚ ਸਥਿਤ ਇੱਕ ਜਿਊਲਰੀ ਸਟੋਰ ਤੋਂ ਚੋਰੀ ਦੀ ਸ਼ਿਕਾਇਤ ਮਿਲੀ ਸੀ।
u-s-tourist-in-critical-condition-after-cyclist-strikes-couple-in-downtown-vancouver-crosswalk
Punjabi

ਡਾਊਨਟਾਊਨ ਵੈਨਕੂਵਰ 'ਚ ਸਾਈਕਲ ਸਵਾਰ ਦੀ ਟੱਕਰ ਨਾਲ ਅਮਰੀਕੀ ਸੈਲਾਨੀ ਦੀ ਹੋਈ ਮੌਤ

ਵੈਨਕੂਵਰ ਵਿਚ ਪਿਛਲੇ ਮਹੀਨੇ ਇੱਕ ਸਾਈਕਲ ਸਵਾਰ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਗੰਭੀਰ ਰੂਪ ਵਿਚ ਜ਼ਖਮੀ ਹੋਏ ਇੱਕ ਅਮਰੀਕੀ ਸੈਲਾਨੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਅਮਰੀਕਾ ਤੋਂ ਵੈਨਕੂਵਰ ਘੁੰਮਣ ਆਏ ਇਹ 72 ਸਾਲਾ ਬਜ਼ੁਰਗ ਵਿਅਕਤੀ ਵੈਸਟ ਕੋਰਡੋਵਾ ਅਤੇ ਰਿਚਰਡਸ ਸਟ੍ਰੀਟ ਦੇ ਇੰਟਰ ਸੈਕਸ਼ਨ ਦੇ ਨੇੜੇ 29 ਜੂਨ ਨੂੰ ਹਾਦਸੇ ਦਾ ਸ਼ਿਕਾਰ ਹੋਏ ਸਨ।
wso-welcomes-operation-hard-ball-arrests-says-questions-remain-about-alleged-role-of-indian-authorities
Punjabi

ਡਬਲਿਊ.ਐਸ.ਓ. ਨੇ 'ਓਪਰੇਸ਼ਨ ਹਾਰਡ ਬਾਲ' ਦਾ ਕੀਤਾ ਸਵਾਗਤ, ਭਾਰਤੀ ਅਧਿਕਾਰੀਆਂ ਦੀ ਭੂਮਿਕਾ ਬਾਰੇ ਦੁਹਰਾਏ ਸਵਾਲ

ਕੈਨੇਡਾ ਦੇ ਸਿੱਖ ਸੰਗਠਨ ਡਬਲਿਊ.ਐਸ.ਓ. ਨੇ ਯੂਨਾਈਟੇਡ ਸਟੇਟ, ਕੈਨੇਡਾ ਅਤੇ ਯੂਰਪ ਦੇ ਅਧਿਕਾਰੀਆਂ ਵਲੋਂ ਲਾਰੈਂਸ ਬਿਸ਼ਨੋਈ ਨੈੱਟਵਰਕ ਅਤੇ ਹੋਰ ਇੰਡੀਆ ਬੇਸਡ ਓਰਗਨਾਈਡ ਕ੍ਰਾਈਮ ਗਰੁੱਪ ਖਿਲਾਫ ਓਪਰੇਸ਼ਨ ਹਾਰਡ ਬਾਲ ਦਾ ਸਵਾਗਤ ਕੀਤਾ ਹੈ। ਹਾਲਾਂਕਿ, ਵਰਲਡ ਸਿੱਖ ਓਰਗਨਾਈਜ਼ੇਸ਼ਨ ਔਫ ਕੈਨੇਡਾ ਨੇ ਸਟੇਟਮੈਂਟ ਵਿਚ ਕਿਹਾ ਕਿ ਕੈਨੇਡਾ ਵਿਚ ਇਸ ਨੈੱਟਵਰਕ ਦੀਆਂ ਕ੍ਰਿਮੀਨਲ ਗਤੀਵਿਧੀਆਂ ਵਿਚ ਭਾਰਤ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਸਵਾਲ ਅਜੇ ਵੀ ਬਰਕਰਾਰ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link