Jan 18, 2022 8:12 PM - The Canadian Press

ਕਨੇਡੀਅਨ ਆਰਮਡ ਫੋਰਸਿਸ ਬਾਰੇ ਕੁਝ ਅੰਕੜੇ ਸਾਹਮਣੇ ਆਏ ਹਨ ਜਿਸ ਦੌਰਾਨ ਦੱਸਿਆ ਗਿਆ ਹੈ ਕਿ ਦੇਸ਼ ਅਤੇ ਦੇਸ਼ ਤੋਂ ਬਾਹਰ ਵਧਦੀ ਮੰਗ ਵਿਚਾਲੇ ਮਿਲਟਰੀ ਨੂੰ ਮੈਂਬਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਪਣੀ ਪੂਰੀ ਤਾਕਤ 'ਚ ਮਿਲਟਰੀ 'ਚ 100,000 ਤੋਂ ਵਧੇਰੇ ਟਰੂਪਸ ਸ਼ਾਮਿਲ ਹੋਣੇ ਚਾਹੀਦੇ ਹਨ।
ਪਰ ਨਵੇਂ ਡਿਫੈਂਸ ਡਿਪਾਰਟਮੈਂਟ ਅੰਕੜੇ ਦਰਸ਼ਾਉਂਦੇ ਹਨ ਕਿ ਨਵੰਬਰ ਦੇ ਅੰਤ ਤਕ 12,000 ਰੈਗੂਲਰ ਫੋਰਸ ਟਰੂਪਸ ਅਤੇ ਰਿਜ਼ਰਵਿਸਟਸ ਦੀ ਘਾਟ ਸੀ।
ਇਸ ਸ਼ੌਰਟਫਾਲ ਨੂੰ ਸਾਲ 2020 ਦੇ ਮੁਕਾਬਲੇ ਵਧੀ ਦੱਸਿਆ ਗਿਆ ਹੈ, ਜਦ 7,000 ਟਰੂਪਸ ਦੀ ਘਾਟ ਦਾ ਅੰਕੜਾ ਸਾਂਝਾ ਕੀਤਾ ਗਿਆ ਸੀ।
ਯਾਦ ਰਹੇ ਪੈਂਡੈਮਿਕ ਵਿਚਾਲੇ ਰਿਕਰੂਟਿੰਗ ਸੈਂਟਰਾਂ ਅਤੇ ਟਰੇਨਿੰਗ ਸਕੂਲਾਂ ਨੂੰ ਕਈ ਮਹੀਨੇ ਤਕ ਬੰਦ ਰੱਖਿਆ ਗਿਆ ਸੀ।
ਤਾਜਾ ਅੰਕੜੇ ਦਰਸ਼ਾਉਂਦੇ ਹਨ ਕਿ 10,000 ਟਰੂਪ ਡਿਊਟੀ ਲਈ ਉਪਲੱਬਧ ਨਹੀਂ ਸਨ।
ਇਸ ਪਿੱਛੇ ਟਰੇਨਿੰਗ ਦੀ ਘਾਟ, ਬਿਮਾਰੀ ਜਾਂ ਇੰਜਰੀ ਨੂੰ ਕਾਰਨ ਦੱਸਿਆ ਗਿਆ।
ਯਾਦ ਰਹੇ ਕੈਨੇਡਾ ਦੇ ਕਈ ਸੂਬਿਆਂ 'ਚ ਵੀ ਪੈਂਡੈਮਿਕ ਵਿਚਾਲੇ ਮਿਲਟਰੀ ਦੀ ਮੰਗ ਵਧਦੀ ਜਾ ਰਹੀ ਹੈ।
ਮਿਲਟਰੀ ਕਮਾਂਡਰ ਸੈਂਕੜੇ ਵੈਕਸੀਨ ਹਾਸਿਲ ਕਰਨ ਤੋਂ ਇਨਕਾਰ ਕਰਨ ਵਾਲੇ ਫੌਜੀਆਂ ਦੇ ਮਸਲੇ ਨਾਲ ਨਜਿੱਠਣ ਲਈ ਵੀ ਵਿਚਾਰ ਕਰ ਰਹੇ ਹਨ।




