14.47C Vancouver
ADS

Jan 6, 2021 4:32 PM -

ਵਿਦੇਸ਼ ਤੋਂ ਆ ਰਹੇ ਯਾਤਰੀਆਂ ਲਈ ਕੋਵਿਡ-19 ਟੈਸਟਿੰਗ ਬਾਰੇ ਵੇਰਵੇ ਅੱਜ ਸਾਹਮਣੇ ਆਉਣ ਦਾ ਅੰਦਾਜ਼ਾ

Share On
minister-to-reveal-details-on-controversial-covid-19-testing-rules-for-travellers
People line up and check in for an international flight at Pearson International Airport during the COVID-19 pandemic in Toronto on Wednesday, Oct. 14, 2020. THE CANADIAN PRESS/Nathan Denette

ਟ੍ਰਾਂਸਪੋਰਟ ਮੰਤਰੀ ਮਾਰਕ ਗਾਰਨੋ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਅੱਜ ਕੈਨੇਡਾ ਵਾਪਸ ਪਰਤਣ ਵਾਲੇ ਯਾਤਰੀਆਂ ਲਈ ਕੋਵਿਡ -19 ਟੈਸਟਿੰਗ ਦੀਆਂ ਜ਼ਰੂਰਤਾਂ ਦੇ ਹੋਰ ਵੇਰਵੇ ਸਾਂਝੇ ਕਰਨਗੇ।

ਗਾਰਨੋ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਨੂੰ ਨੈਗੇਟਿਵ ਟੈਸਟ ਦੇ ਨਤੀਜਿਆਂ ਦਾ ਸਬੂਤ ਦੇਣਾ ਪਵੇਗਾ, ਇਹ ਨਿਯਮ ਵੀਰਵਾਰ ਸਵੇਰ 12:01 ਵਜੇ ਸ਼ੁਰੂ ਹੋਵੇਗਾ।

ਉਨ੍ਹਾਂ ਮੁਤਾਬਕ ਪੀ.ਸੀ.ਆਰ. ਟੈਸਟ ਇੱਕ ਰੈਪਿਡ ਟੈਸਟ ਤੋਂ ਵੱਖਰਾ ਹੈ ਅਤੇ ਪ੍ਰਕਿਰਿਆ ਵਿੱਚ ਕਈ ਦਿਨ ਲੱਗਦੇ ਹਨ।

ਇਸ ਨੂੰ ਮੁਸਾਫ਼ਰਾਂ ਨੂੰ ਹਵਾਈ ਸਫ਼ਰ ਸ਼ੁਰੂ ਹੋਣ ਤੋਂ 72 ਘੰਟੇ ਤੋਂ ਪਹਿਲਾਂ ਕਰਵਾਉਣਾ ਪਵੇਗਾ।

ਏਅਰਲਾਈਨਜ਼ ਅਤੇ ਯਾਤਰੀਆਂ ਦਾ ਕਹਿਣਾ ਹੈ ਕਿ ਇਸ ਯੋਜਨਾ ਦੇ ਨਾਲ ਸੰਬੰਧਤ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਪਸ਼ਟ ਨਹੀਂ ਹਨ ਅਤੇ ਇਸ ਨਾਲ ਯਾਤਰੀਆਂ ਦੇ ਵਿਦੇਸ਼ਾਂ ਵਿੱਚ ਫਸਣ ਦਾ ਖ਼ਤਰਾ ਹੈ।

ਏਅਰਲਾਈਨਜ਼ ਮੁਤਾਬਕ ਜਿਥੇ ਇਹ ਨਵੇਂ ਟੈਸਟਿੰਗ ਨਿਯਮ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਚੈੱਕ-ਇਨ ਕਾਉਂਟਰਾਂ ’ਤੇ ਲਾਗੂ ਕਰਨੇ ਪੈਣਗੇ, ਓਥੇ ਹੀ ਇਸ ਦੇ ਬਾਵਜੂਦ, ਉਨ੍ਹਾਂ ਨਾਲ ਇਸ ਸੰਬੰਧ ਵਿੱਚ ਸਰਕਾਰ ਨੇ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ।

ਗਾਰਨੋ ਮੁਤਾਬਕ ਜਿਹੜੇ ਮੁਸਾਫ਼ਰ ਅਜਿਹੇ ਮੁਲਕਾਂ ਤੋਂ ਆ ਰਹੇ ਹਨ ਜਿੱਥੇ ਇਹ ਟੈਸਟਿੰਗ ਉਪਲੱਬਧ ਨਹੀਂ ਹੈ, ਉਨ੍ਹਾਂ ਨੂੰ ਕੈਨੇਡਾ ਪਹੁੰਚਣ ’ਤੇ ਇੱਕ ‘ਫੈਡਰਲ ਫਸਿਲਿਟੀ’ ਵਿੱਚ ਦੋ ਹਫ਼ਤੇ ਲਈ ਕੁਆਰਨਟਿਨ ਕਰਨਾ ਪਵੇਗਾ ਅਤੇ ਜਿਹੜੇ ਯਾਤਰੀਆਂ ਕੋਲ ਟੈਸਟ ਦੇ ਨਤੀਜੇ ਹਨ, ਉਨ੍ਹਾਂ ਨੂੰ ਆਪਣੇ ਘਰ ਵਿੱਚ ਦੋ ਹਫ਼ਤੇ ਲਈ ਕੁਆਰਨਟਿਨ ਕਰਨਾ ਪਵੇਗਾ।

Latest news

bc-conservatives-centre-bc-announce-candidates-for-upcoming-election
Punjabi

ਬੀ.ਸੀ.ਚੋਣਾਂ: ਕੰਜ਼ਰਵੇਟਿਵ ਤੇ ਸੈਂਟਰ ਬੀ.ਸੀ. ਵੱਲੋਂ ਕਈ ਉਮੀਦਵਾਰਾਂ ਦਾ ਐਲਾਨ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਲੈਂਗਲੀ-ਐਬਟਸਫੋਰਡ ਹਲਕੇ ਤੋਂ ਹਰਮਨ ਭੰਗੂ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਭੰਗੂ ਪਹਿਲੀ ਵਾਰ 2024 ਵਿਚ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਬਿਆਨ ਵਿਚ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਇਸ ਹਲਕੇ ਦੀ ਸੇਵਾ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਮਾਣ ਰਿਹਾ ਹੈ।
punjabi-origin-diplomat-angad-singh-dhillon-appointed-canadas-next-ambassador-to-uae
Punjabi

ਪੰਜਾਬੀ ਮੂਲ ਦੇ ਅੰਗਦ ਸਿੰਘ ਢਿੱਲੋਂ ਬਣੇ ਯੂ.ਏ.ਈ. ’ਚ ਕੈਨੇਡਾ ਦੇ ਨਵੇਂ ਰਾਜਦੂਤ

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਪੰਜਾਬੀ ਮੂਲ ਦੇ ਡਿਪਲੋਮੈਟ ਅੰਗਦ ਸਿੰਘ ਢਿੱਲੋਂ ਨੂੰ ਯੂ.ਏ.ਈ. ਵਿਚ ਕੈਨੇਡਾ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਕੀਤੇ ਗਏ ਇਸ ਐਲਾਨ ਤਹਿਤ ਢਿੱਲੋਂ ਰਾਧਾ ਕ੍ਰਿਸ਼ਨ ਪਾਂਡੇ ਦੀ ਜਗ੍ਹਾ ਲੈਣਗੇ ਅਤੇ ਯੂ. ਏ. ਈ. ਵਿਚ ਕੈਨੇਡਾ ਦੇ ਪੂਰਨ ਅਧਿਕਾਰਤ ਰਾਜਦੂਤ ਵਜੋਂ ਸੇਵਾ ਨਿਭਾਉਣਗੇ।
heavy-rain-in-forecast-as-warnings-issued-for-metro-vancouver-b-c-coast
Punjabi

ਮੈਟਰੋ ਵੈਨਕੂਵਰ ਸਮੇਤ ਬੀ.ਸੀ. ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ

ਮੈਟਰੋ ਵੈਨਕੂਵਰ ਸਮੇਤ ਕੋਸਟਲ ਬੀ.ਸੀ.ਅਤੇ ਵੈਨਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਵਿਚ ਅੱਜ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਵਲੋਂ ਇਸ ਵਾਰਨਿੰਗ ਵਿਚ ਕਵਰ ਕੀਤੇ ਗਏ ਇਲਾਕਿਆਂ ਵਿਚ ਵੈਨਕੂਵਰ, ਬਰਨਬੀ ਅਤੇ ਨਿਊ ਵੈਸਟਮਿੰਸਟਰ ਤੋਂ ਇਲਾਵਾ ਨੌਰਥ ਸ਼ੋਰ, ਕੋਕੁਇਟਲਮ, ਮੈਪਲ ਰਿਜ ਅਤੇ ਹਾਓ ਸਾਊਂਡ ਸ਼ਾਮਲ ਹਨ, ਇਸ ਦੇ ਨਾਲ ਹੀ ਸੈਂਟਰਲ ਕੋਸਟ, ਕਿਟੀਮੈਟ ਅਤੇ ਪੱਛਮੀ ਵੈਨਕੂਵਰ ਆਈਲੈਂਡ ਲਈ ਵੀ ਇਹੀ ਚਿਤਾਵਨੀਆਂ ਜਾਰੀ ਹੋਈਆਂ ਹਨ।
flight-delays-plunge-at-canadas-busiest-airports
Punjabi

ਕੈਨੇਡਾ ਦੇ 4 ਵੱਡੇ ਹਵਾਈ ਅੱਡਿਆਂ ’ਤੇ ਫਲਾਈਟ ਦੇਰੀਆਂ ’ਚ 85% ਤੱਕ ਆਈ ਕਮੀ

ਕੈਨੇਡਾ ਵਿਚ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਇੱਕ ਚੰਗੀ ਖ਼ਬਰ ਹੈ, ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ 'ਤੇ ਉਡਾਣਾਂ ਦੀ ਦੇਰੀ ਵਿਚ ਰਿਕਾਰਡ ਸੁਧਾਰ ਦਰਜ ਕੀਤਾ ਗਿਆ ਹੈ। ਏਅਰ ਟ੍ਰੈਫਿਕ ਕੰਟਰੋਲ ਸੰਸਥਾ NAV ਕੈਨੇਡਾ ਮੁਤਾਬਕ, 1 ਮਈ ਤੋਂ 31 ਅਗਸਤ 2026 ਵਿਚਕਾਰ ਟੋਰੌਂਟੋ ਪੀਅਰਸਨ, ਮਾਂਟਰੀਅਲ-ਟਰੂਡੋ ਹਵਾਈ ਅੱਡਾ, ਕੈਲਗਰੀ ਹਵਾਈ ਅੱਡਾ ਅਤੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣਾਂ ਦੀ ਦੇਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ 85 ਫੀਸਦੀ ਤੱਕ ਦੀ ਗਿਰਾਵਟ ਦੇਖੀ ਗਈ ਹੈ।
sunil-jakhar-seeks-nia-probe-into-lpu-unrest
Punjabi

ਸੁਨੀਲ ਜਾਖੜ ਨੇ LPU ਘਟਨਾਵਾਂ ਦੀ NIA ਜਾਂਚ ਦੀ ਕੀਤੀ ਮੰਗ

ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੀਆਂ ਘਟਨਾਵਾਂ ਪਿੱਛੇ ਲੁਕੇ ਤੱਤਾਂ ਦੀ ਪਛਾਣ ਲਈ ਐਨ.ਆਈ.ਏ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਬਾਹਰੀ ਹਥਿਆਰਬੰਦ ਲੋਕਾਂ ਦੀ ਸ਼ਮੂਲੀਅਤ ਤੋਂ ਬਾਅਦ ਅਚਾਨਕ ਸਥਿਤੀ ਕਿਵੇਂ ਭੜਕ ਗਈ, ਇਹ ਜਾਂਚ ਦਾ ਵਿਸ਼ਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link