10.71C Vancouver
ADS

Oct 7, 2021 8:36 PM -

ਬੀ.ਸੀ. 'ਚ ਮਾਹਿਰਾਂ ਦੇ ਇੱਕ ਗਰੁੱਪ ਨੇ ਕੋਵਿਡ-19 ਪੈਂਡੈਮਿਕ ਦੇ ਮਾਡਲਿੰਗ ਨਤੀਜੇ ਕੀਤੇ ਸਾਂਝੇ, 5 ਤੋਂ 11 ਸਾਲ ਦੇ ਬੱਚਿਆਂ ਲਈ ਵੈਕਸੀਨ ਮਨਜ਼ੂਰ ਹੋਣ 'ਤੇ ਫੈਲਾਅ 'ਚ ਗਿਰਾਵਟ ਦੀ ਆਖੀ ਗੱਲ

Share On
modelling-shows-covid-19-cases-stabilizing-in-b-c-but-children-now-most-at-risk
Syringes of COVID-19 vaccine are seen at a vaccination clinic run by Vancouver Coastal Health, in Richmond, B.C., Saturday, April 10, 2021. THE CANADIAN PRESS/Jonathan Hayward

ਬੀ.ਸੀ. ਅਤੇ ਕੈਨੇਡਾ 'ਚ ਕੋਵਿਡ-19 ਪੈਂਡੈਮਿਕ ਦੀ ਦਿਸ਼ਾ ਦਾ ਵਿਸ਼ਲੇਸ਼ਣ ਕਰਨ ਵਾਲੇ ਇੱਕ ਸੁਤੰਤਰ ਗਰੁੱਪ ਨੇ ਇੱਕ ਮਾਡਲਿੰਗ ਡਾਟਾ ਜਾਰੀ ਕੀਤਾ ਹੈ।

ਇਸ 'ਚ ਬੱਚਿਆਂ 'ਚ ਕੋਵਿਡ-19 ਦੇ ਫੈਲਾਅ ਸੰਬੰਧੀ ਕੁਝ ਚਿੰਤਾ ਜਾਹਿਰ ਕੀਤੀ ਗਈ ਹੈ।

12 ਐਪੀਡਿਮੀਔਲੋਜਿਸਟਸ, ਮੈਥੇਮੈਟੀਸ਼ੀਅਨਸ ਅਤੇ ਐਨਲਿਸਟਸ ਦੀ ਇਸ ਰਿਪੋਰਟ 'ਚ 4 ਅਕਤੂਬਰ ਤਕ ਦਾ ਸਮਾਂ ਕਵਰ ਕੀਤਾ ਗਿਆ ਹੈ।

ਇਹ ਮਾਹਿਰ ਯੂਨੀਵਰਸਿਟੀ ਆਫ ਵਿਕਟੋਰੀਆ, ਯੂ.ਬੀ.ਸੀ. ਅਤੇ ਐਸ.ਐਫ.ਯੂ. ਤੋਂ ਵਾਸਤਾ ਰੱਖਦੇ ਹਨ।

ਇਸ 'ਚ ਦੱਸਿਆ ਗਿਆ ਕਿ ਬੀ.ਸੀ. ਦੇ ਇੰਟੈਂਸਿਵ ਕੇਅਰ ਯੂਨਿਟਸ ਵਿੱਚ ਦਬਾਅ ਪੀਕ ਲੈਵਲ ਦੇ ਕਰੀਬ ਦਾ ਬਣਿਆ ਹੋਇਆ ਹੈ।

ਹਾਲਾਂਕਿ ਇਸ 'ਚ ਦੱਸਿਆ ਗਿਆ ਕਿ ਸਿਤੰਬਰ ਦੌਰਾਨ ਮਾਸਕਿੰਗ, ਵੈਕਸੀਨੇਸ਼ਨ ਅਤੇ ਹੋਰ ਪਬਲਿਕ ਹੈਲਥ ਕਦਮਾਂ ਕਾਰਨ ਕੋਵਿਡ-19 ਮਾਮਲੇ ਵਧਣ ਤੋਂ ਬਚਾਅ ਰਿਹਾ।

ਹਾਲਾਂਕਿ ਇਸੇ ਸਮੇਂ ਦੌਰਾਨ ਫਰੇਜ਼ਰ ਹੈਲਥ, ਇੰਟੀਰੀਅਰ ਹੈਲਥ ਅਤੇ ਵੈਨਕੂਵਰ ਆਈਲੈਂਡ ਹੈਲਥ 'ਚ ਯੁਵਾ ਵਰਗ 'ਚ ਕੋਵਿਡ-19 ਮਾਮਲੇ ਵਧੇ ਹਨ।

ਇਸ 'ਚ ਦੱਸਿਆ ਗਿਆ ਕਿ ਬੱਚੇ ਸੂਬੇ ਦੇ ਕਰੀਬ 50% ਅਨਵੈਕਸੀਨੇਟਿਡ ਲੋਕਾਂ ਦਾ ਸਮੂਹ ਦਰਸ਼ਾਉਂਦੇ ਹਨ।

ਸਟਡੀ 'ਚ ਦੱਸਿਆ ਗਿਆ ਕਿ ਜੇਕਰ 5 ਤੋਂ 11 ਸਾਲ ਦੇ ਬੱਚਿਆਂ ਲਈ ਵੈਕਸੀਨ ਮਨਜੂਰ ਹੋ ਜਾਂਦੀ ਹੈ ਤਾਂ ਵਾਇਰਸ ਦੇ ਫੈਲਾਅ ਨੂੰ ਰੋਕਣ 'ਚ ਮਦਦ ਮਿਲੇਗੀ।

Latest news

canada-expands-online-passport-renewal-service-to-all-eligible-adults
Punjabi

ਕੈਨੇਡਾ ਵਿੱਚ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਨਾਗਰਿਕਾਂ ਲਈ ਆਨਲਾਈਨ ਪਾਸਪੋਰਟ ਰੀਨਿਊ ਸੇਵਾ ਸ਼ੁਰੂ

ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਆਨਲਾਈਨ ਪਾਸਪੋਰਟ ਰੀਨਿਊ ਕਰਵਾਉਣ ਦੀ ਲਿਮਟ ਹਟਾਉਣ ਦਾ ਐਲਾਨ ਕੀਤਾ ਹੈ। ਵੈਨਕੂਵਰ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡਾਇਬ ਨੇ ਕਿਹਾ ਹੁਣ ਦੇਸ਼ ਵਿਚ ਔਨਲਾਈਨ ਪਾਸਪੋਰਟ ਨਵੀਨੀਕਰਨ ਸਰਵਿਸ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਬਾਲਗ ਕੈਨੇਡੀਅਨਜ਼ ਲਈ ਉਪਲਬਧ ਹੋਵੇਗੀ।
97-year-old-kelowna-man-dies-after-mobility-scooter-collision-with-charter-bus
Punjabi

ਕੈਲੋਨਾ ਵਿੱਚ ਚਾਰਟਰ ਬੱਸ ਨਾਲ ਟੱਕਰ ਤੋਂ ਬਾਅਦ 97 ਸਾਲਾ ਵਿਅਕਤੀ ਦੀ ਮੌਤ

ਕੈਲੋਨਾ ਵਿਚ ਐਤਵਾਰ ਨੂੰ ਇੱਕ ਚਾਰਟਰ ਬੱਸ ਅਤੇ ਮੋਬਿਲਿਟੀ ਸਕੂਟਰ ਵਿਚਕਾਰ ਟੱਕਰ ਵਿਚ ਇੱਕ 97 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਹਾਦਸਾ ਦੁਪਹਿਰ ਲਗਭਗ 1:30 ਵਜੇ ਕੈਲੋਨਾ ਦੇ Benvoulin Road area ਵਿਚ ਵਾਪਰਿਆ। ਬਜ਼ੁਰਗ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਨ੍ਹਾਂ ਦਮ ਤੋੜ ਦਿੱਤਾ, ਜਦੋਂ ਕਿ ਬੱਸ ਵਿਚ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ।
halton-police-charge-nine-people-in-largest-human-trafficking-investigation-in-force-history
Punjabi

ਹਾਲਟਨ ਪੁਲਿਸ ਨੇ ਮਨੁੱਖੀ ਤਸਕਰੀ ਜਾਂਚ ਵਿੱਚ 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, 85 ਅਪਰਾਧਿਕ ਦੋਸ਼ ਲਗਾਏ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਨੇ ਪ੍ਰੋਜੈਕਟ ਟ੍ਰੌਬਾਡੌਰ ਤਹਿਤ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ Sexual Exploitation ਮਾਨਵ ਤਸਕਰੀ ਜਾਂਚ ਵਿਚ ਇੱਕ ਸੰਗਠਿਤ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਵਿਚ 4 ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ ਨਿਊਜ਼ ਕਾਨਫਰੰਸ ਵਿਚ ਪੁਲਿਸ ਨੇ ਦੱਸਿਆ ਕਿ ਗ੍ਰੇਟਰ ਟੋਰੌਂਟੋ ਏਰੀਆ ਵਿਚ ਇਸ ਨੈੱਟਵਰਕ ਦਾ ਸ਼ਿਕਾਰ ਰਹੀ ਇੱਕ ਔਰਤ ਦੀ ਹਿੰਮਤ ਨੇ ਹਾਲਟਨ ਪੁਲਿਸ ਨੂੰ ਮਨੁੱਖੀ ਤਸਕਰੀ ਵਿਰੋਧੀ ਇਸ ਕਾਰਵਾਈ ਤੱਕ ਪਹੁੰਚਾਇਆ। ਪੀੜਤਾ ਕਰੀਬ 15 ਸਾਲਾਂ ਤੋਂ ਇਸ ਗਰੋਹ ਦੇ ਚੁੰਗਲ ਵਿਚ ਫਸੀ ਹੋਈ ਸੀ।
prince-george-police-seize-suspected-cocaine-weapons-and-cash-during-business-search
Punjabi

ਪ੍ਰਿੰਸ ਜਾਰਜ 'ਚ ਕਾਰੋਬਾਰੀ ਥਾਂ 'ਤੇ ਪੁਲਿਸ ਕਾਰਵਾਈ ਦੌਰਾਨ ਸ਼ੱਕੀ ਕੋਕੀਨ, ਹਥਿਆਰ ਅਤੇ ਨਕਦੀ ਬਰਾਮਦ

ਪ੍ਰਿੰਸ ਜਾਰਜ ਵੱਲੋਂ ਇੱਕ ਲੋਕਲ ਕਾਰੋਬਾਰੀ ਟਿਕਾਣੇ 'ਤੇ ਰੇਡ ਦੌਰਾਨ ਨਸ਼ੀਲੇ ਪਦਾਰਥ, ਨਾਜਾਇਜ਼ ਹਥਿਆਰ ਅਤੇ ਵੱਡੀ ਗਿਣਤੀ ਵਿਚ ਕੈਸ਼ ਦੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ, 24 ਜੁਲਾਈ ਦੀ ਤੜਕਸਾਰ ਔਫੀਸਰ ਨੇ Controlled Drugs and Substances Act ਤਹਿਤ ਸਰਚ ਵਾਰੰਟ ਲਾਗੂ ਕਰਦੇ ਹੋਏ Quinn Street ਦੇ 1800-ਬਲੌਕ ਵਿਚ ਸਥਿਤ ਇੱਕ ਕਾਰੋਬਾਰ 'ਤੇ ਅਚਨਚੇਤ ਛਾਪੇਮਾਰੀ ਕੀਤੀ।
punjab-cm-bhagwant-mann-says-no-exam-papers-leaked-during-aap-governments-tenure
Punjabi

ਪੰਜਾਬ ਵਿੱਚ ਸਾਢੇ ਚਾਰ ਸਾਲਾਂ ਦੌਰਾਨ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਭਗਵੰਤ ਮਾਨ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਅੱਜ ਭਾਜਪਾ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਤੋਂ ਕੁਝ ਘੰਟੇ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link