12.76C Vancouver
ADS

Aug 2, 2022 3:55 PM - ANI

ਮੋਗਾ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 10 ਦਿਨਾਂ ਲਈ ਮਿਲਿਆ ਰਿਮਾਂਡ

Share On
moga-police-gets-lawrence-bishnois-custody-for-10-days
Visuals from Moga Court (Photo : ANI)

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹੱਤਿਆ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿਚ ਮਲੋਟ ਦੀ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪ੍ਰੀਤੀ ਸੁਖੀਜਾ ਦੀ ਅਦਾਲਤ ਨੇ ਸੋਮਵਾਰ 10 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਹੈ।

ਮੋਗਾ ਦੇ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਬਿਸ਼ਨੋਈ ਨੂੰ ਦਸੰਬਰ 2021 ਵਿਚ ਦਰਜ ਹੋਏ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿਚ ਪੁੱਛਗਿੱਛ ਲਈ ਲਿਆਂਦਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਨਾਲ ਸਬੰਧਤ ਬਿਸ਼ਨੋਈ ਗਰੋਹ ਦੇ ਇੱਕ ਸ਼ਾਰਪ ਸ਼ੂਟਰ ਮੋਨੂੰ ਡਾਗਰ ਨੂੰ ਗ੍ਰਿਫਤਾਰ ਕੀਤਾ ਸੀ।

ਬਿਸ਼ਨੋਈ ਨੂੰ ਮੋਗਾ ਪੁਲਿਸ ਵੱਲੋਂ ਵੀਡੀਓ ਜ਼ਰੀਏ ਕੋਰਟ ਵਿਚ ਪੇਸ਼ ਕੀਤਾ ਗਿਆ। ਮੋਗਾ ਪੁਲਿਸ ਦਾਅਵਾ ਕਰਦੀ ਹੈ ਕਿ ਬਿਸ਼ਨੋਈ ਦੇ ਕਹਿਣ 'ਤੇ ਕੈਨੇਡਾ ਬੇਸਡ ਗੋਲਡੀ ਬਰਾੜ ਨੇ ਜਤਿੰਦਰ ਕੁਮਾਰ ਨੀਲਾ ਨੂੰ ਮਾਰਨ ਲਈ ਦੋ ਸ਼ੂਟਰ ਜੋਧਾਜੀਤ ਸਿੰਘ ਅਤੇ ਮੋਨੂੰ ਡਾਗਰ ਭੇਜੇ ਸਨ। 1 ਦਸੰਬਰ, 2021 ਨੂੰ ਅੰਮ੍ਰਿਤਸਰ ਤੋਂ ਡਾਗਰ ਅਤੇ ਜੋਧਾ ਦੋ ਜ਼ੀਗਾਨਾ ਈਗਲ ਪਿਸਤੌਲਾਂ ਨਾਲ ਇੱਕ ਬਾਈਕ 'ਤੇ ਆਏ ਅਤੇ ਸੁਨੀਲ ਧਮੀਜਾ ਅਤੇ ਉਸ ਦੇ ਪੁੱਤਰ ਪ੍ਰਥਮ ਧਮੀਜਾ 'ਤੇ ਗੋਲੀਆਂ ਚਲਾ ਦਿੱਤੀਆਂ, ਉਨ੍ਹਾਂ ਨੇ ਸੁਨੀਲ ਨੂੰ ਜਤਿੰਦਰ ਨੀਲਾ ਸਮਝ ਲਿਆ ਸੀ।

ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਡਾਗਰ ਇਸ ਮਾਮਲੇ ਵਿਚ ਲੋੜੀਂਦਾ ਹੈ ਅਤੇ ਮੂਸੇਵਾਲਾ ਦੇ ਕਤਲ ਕੇਸ ਵਿਚ ਵੀ ਮੁਲਜ਼ਮ ਹੈ।

Latest news

toronto-police-arrest-two-youths-in-second-shooting-at-u-s-consulate
Punjabi

ਟੌਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਦੂਜੀ ਗੋਲੀਬਾਰੀ ਮਾਮਲੇ ਵਿੱਚ ਦੋ ਨੌਜਵਾਨ ਗ੍ਰਿਫ਼ਤਾਰ

ਟੌਰੌਂਟੋ ਵਿਚ ਅਮਰੀਕੀ ਕੌਂਸਲੇਟ 'ਤੇ ਹਾਲ ਹੀ ਵਿਚ ਹੋਈ ਦੂਜੀ ਸ਼ੂਟਿੰਗ ਦੇ ਸਬੰਧ ਵਿਚ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਦੀ ਉਮਰ ਸਿਰਫ਼ 15 ਸਾਲ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਚੀਫ਼ ਮਾਈਰੋਨ Demkiw ਨੇ ਦੱਸਿਆ ਕਿ 27 ਜੁਲਾਈ ਨੂੰ ਹੋਈ ਇਸ ਸ਼ੂਟਿੰਗ ਦੇ ਸਬੰਧ ਵਿਚ ਸ਼ੱਕੀਆਂ ਖ਼ਿਲਾਫ਼ ਕਈ ਚਾਰਜਿਜ਼ ਲਗਾਏ ਗਏ ਹਨ, ਜਿਨ੍ਹਾਂ ਦੇ ਨਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ।
metro-vancouver-wildfire-triggers-evacuation-alert-as-fraser-canyon-residents-begin-returning-home
Punjabi

ਮੈਟਰੋ ਵੈਨਕੂਵਰ 'ਚ ਲੱਗੀ ਜੰਗਲੀ ਅੱਗ ਕਾਰਨ ਘਰਾਂ ਨੂੰ ਖਾਲੀ ਕਰਨ ਦਾ ਜਾਰੀ ਕੀਤਾ ਗਿਆ ਅਲਰਟ

ਮੈਟਰੋ ਵੈਨਕੂਵਰ ਦੇ ਬੇਲਕਾਰਾ ਖੇਤਰੀ ਪਾਰਕ ਵਿਚ ਲੱਗੀ ਜੰਗਲੀ ਅੱਗ ਕਾਰਨ ਨੇੜਲੇ ਪਿੰਡ ਐਨਮੋਰ ਵਿਚ ਦੋ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ 35 ਹੋਰ properties ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਇਹ ਜੰਗਲੀ ਅੱਗ ਬੁੱਧਵਾਰ ਨੂੰ ਲੱਗੀ ਸੀ, ਜੋ ਲਗਭਗ 1.5 hectares ਵਿਚ ਫੈਲੀ ਹੈ ਅਤੇ ਇਸ ਨੂੰ ਕੱਲ ਸ਼ਾਮ ਤੱਕ ਬੇਕਾਬੂ ਦੱਸਿਆ ਗਿਆ ਸੀ।
poilievre-calls-on-carney-to-cancel-planned-september-gas-tax-increase
Punjabi

ਪੌਲੀਐਵ ਨੇ ਸਤੰਬਰ ਦੇ ਗੈਸ ਟੈਕਸ ਵਾਧੇ ਨੂੰ ਰੱਦ ਕਰਨ ਦੀ ਕੀਤੀ ਮੰਗ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਅੱਜ ਸੇਂਟ ਜੌਨਸ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸਤੰਬਰ ਵਿਚ ਹੋਣ ਵਾਲੇ ਗੈਸ ਟੈਕਸ ਵਾਧੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਨਤਾ ਇਸ ਸਮੇਂ ਤੇਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਸੈਂਟ ਦਾ ਹੋਰ ਵਾਧਾ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ।
canada-deported-3-323-indian-nationals-in-first-half-of-2026-cbsa-data-shows
Punjabi

ਕੈਨੇਡਾ ਨੇ 2026 ਦੇ ਪਹਿਲੇ ਛੇ ਮਹੀਨਿਆਂ ਵਿੱਚ 3,323 ਭਾਰਤੀ ਨਾਗਰਿਕਾਂ ਨੂੰ ਦਿੱਤਾ ਦੇਸ਼ ਨਿਕਾਲਾ

ਕੈਨੇਡਾ ਨੇ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ 3,323 ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਹੈ। CBSA ਦੇ ਅੰਕੜਿਆਂ ਮੁਤਾਬਕ, ਇਹ ਗਿਣਤੀ ਪਿਛਲੇ ਸਾਰੇ ਰਿਕਾਰਡ ਤੋੜਨ ਦੀ ਦਿਸ਼ਾ ਵੱਲ ਵਧ ਰਹੀ ਹੈ। ਇਸੇ ਸਮੇਂ ਦੌਰਾਨ ਅਮਰੀਕਾ ਨੇ 1,273 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ, ਜਦੋਂ ਕਿ ਕੈਨੇਡਾ ਵੱਲੋਂ ਕੱਢੇ ਗਏ ਭਾਰਤੀਆਂ ਦੀ ਗਿਣਤੀ ਇਸ ਤੋਂ ਢਾਈ ਗੁਣਾ ਤੋਂ ਵੀ ਜ਼ਿਆਦਾ ਹੈ।
carney-says-canada-prepared-to-take-tougher-trade-stance-if-no-u-s-deal-by-aug-19
Punjabi

19 ਅਗਸਤ ਤੱਕ ਅਮਰੀਕਾ ਨਾਲ ਸਮਝੌਤਾ ਨਾ ਹੋਇਆ ਤਾਂ ਕੈਨੇਡਾ ਸਖ਼ਤ ਰੁਖ਼ ਅਪਣਾ ਸਕਦਾ ਹੈ: ਮਾਰਕ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ 19 ਅਗਸਤ ਦੀ ਸਮਾਂ-ਸੀਮਾ ਤੋਂ ਪਹਿਲਾਂ ਅਮਰੀਕਾ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਹੁੰਦਾ ਤਾਂ ਕੈਨੇਡਾ ਸਖ਼ਤ ਸਟੈਂਡ ਲੈ ਸਕਦਾ ਹੈ। ਉਨ੍ਹਾਂ ਇਹ ਚਿਤਾਵਨੀ ਬੀਤੇ ਕੱਲ੍ਹ ਟੋਰੌਂਟੋ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਕੈਨੇਡਾ ਕੋਲ ਜਵਾਬੀ ਕਾਰਵਾਈ ਲਈ ਕਈ ਵਿਕਲਪ ਮੌਜੂਦ ਹਨ ਪਰ ਫਿਲਹਾਲ ਉਹ ਗੱਲਬਾਤ ਨੂੰ ਤਰਜੀਹ ਦੇ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link