12.44C Vancouver
ADS

May 20, 2022 7:09 PM - The Canadian Press

ਕੀ ਬੀ.ਸੀ. 'ਚ ਮੰਕੀਪੌਕਸ ਦੇ ਚੁੱਕਿਆ ਹੈ ਦਸਤਕ? 2 ਸ਼ੱਕੀ ਮਾਮਲਿਆਂ ਦੀ ਕੀਤੀ ਜਾ ਰਹੀ ਜਾਂਚ

Share On
monkeypox-poses-low-risk-to-canada-public-health-agency-investigating-about-20-cases
Canada's top public health officials say the risk posed by monkeypox is low, but nearly everyone in the country is susceptible because routine vaccination against smallpox ended decades ago. (Photo - Dr. Theresa Tam/Twitter)

ਕੈਨੇਡਾ ਦੇ ਚੋਟੀ ਦੇ ਪਬਲਿਕ ਹੈਲਥ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ 'ਚ ਮੰਕੀਪੌਕਸ ਦਾ ਖਤਰਾ ਬਹੁਤ ਜ਼ਿਆਦਾ ਨਹੀਂ ਹੈ।

ਹਾਲਾਂਕਿ ਇਹ ਵੀ ਆਖਿਆ ਗਿਆ ਕਿ ਦੇਸ਼ 'ਚ ਬਹੁਤ ਸਾਰੇ ਲੋਕ ਇਸ ਦੇ ਲਈ ਕਮਜ਼ੋਰ ਹੋ ਸਕਦੇ ਹਨ ਕਿਉਂਕਿ ਸਮੌਲਪੌਕਸ ਸੰਬੰਧੀ ਰੂਟੀਨ ਵੈਕਸੀਨ ਨੂੰ ਕਈ ਦਹਾਕੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ।

ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਨੇ ਆਖਿਆ ਕਿ ਦੇਸ਼ 'ਚ ਮੰਕੀਪੌਕਸ ਦੇ ਪਹਿਲੇ 2 ਮਾਮਲੇ ਕਿਊਬੈਕ 'ਚ ਰਿਪੋਰਟ ਹੋਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਕਰੀਬ 2 ਦਰਜਨ ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਮੰਨਿਆ ਕਿ ਫੈਡਰਲ ਪਬਲਿਕ ਹੈਲਥ ਏਜੈਂਸੀ ਕੋਲ ਸਹੀ ਜਵਾਬ ਨਹੀਂ ਹਨ ਕਿ ਆਖਿਰ ਇਸ ਬਿਮਾਰੀ ਸੰਬੰਧਤ ਮਾਮਲੇ ਕਿੰਨੇ ਕੁ ਵਧ ਸਕਦੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਬੀ.ਸੀ. 'ਚ ਇਸ ਬਿਮਾਰੀ ਸੰਬੰਧਤ 2 ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਡਾ. ਟੈਮ ਨੇ ਕਿਹਾ ਕਿ ਬੀ.ਸੀ. 'ਚ ਸਾਹਮਣੇ ਆਏ ਮਾਮਲਿਆਂ ਦੇ ਸੈਂਪਲ ਨੈਸ਼ਨਲ ਮਾਈਕਰੋਬਾਇਓਲੋਜੀ ਲੈਬ 'ਚ ਭੇਜੇ ਗਏ ਹਨ ਅਤੇ ਹੋਰ ਸਪਸ਼ਟ ਜਾਣਕਾਰੀ ਜਲਦੀ ਹੀ ਹਾਸਿਲ ਹੋ ਸਕਦੀ ਹੈ।

ਜੇਕਰ ਮਾਮਲਿਆਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਕਿਊਬੈਕ ਤੋਂ ਬਾਅਦ ਬੀ.ਸੀ. ਦੇਸ਼ ਦਾ ਦੂਜਾ ਸੂਬਾ ਹੋਵੇਗਾ ਜਿੱਥੇ ਇਹ ਮਾਮਲੇ ਰਿਪੋਰਟ ਹੋਏ ਹੋਣ।

ਆਮ ਤੌਰ 'ਤੇ ਮੰਕੀਪੌਕਸ ਦੇ ਲੱਛਣ ਬਹੁਤੇ ਮਜਬੂਤ ਨਹੀਂ ਮੰਨੇ ਜਾਂਦੇ ਅਤੇ ਇਸ ਕਾਰਨ ਬੁਖਾਰ, ਸਿਰ ਦਰਦ, ਮਸਲਸ ਸੰਬੰਧੀ ਦਰਦ, ਪਿੱਠ ਦਰਦ, ਕੰਬਣੀ ਅਤੇ ਥਕਾਵਟ ਜਿਹੇ ਲੱਛਣ ਸਥਾਪਿਤ ਹੁੰਦੇ ਹਨ।

ਹਾਲਾਂਕਿ ਕੁਝ ਲੋਕਾਂ 'ਚ ਇਸ ਬਿਮਾਰੀ ਕਾਰਨ ਲਿੰਫ ਨੋਡਸ 'ਚ ਸੋਜ ਹੋਣ ਦੀ ਵੀ ਗੱਲ ਆਖੀ ਗਈ ਹੈ।

ਕੀ ਹੈ ਮੰਕੀਪੌਕਸ ਦਾ ਇਤਿਹਾਸ ?

ਯੂਰੋਪੀਅਨ ਅਤੇ ਅਮਰੀਕੀ ਹੈਲਥ ਅਧਿਕਾਰੀਆਂ ਵੱਲੋਂ ਇਸ ਹਫ਼ਤੇ ਅਨੇਕਾਂ ਮੰਕੀਪੌਕਸ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ।

ਇਸ ਬਿਮਾਰੀ ਸੰਬੰਧੀ ਆਊਟਬ੍ਰੇਕ ਨੂੰ ਅਚੰਭੇ ਭਰਿਆ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਬਿਮਾਰੀ ਸੈਂਟਰਲ ਅਤੇ ਪੱਛਮੀ ਅਫਰੀਕਾ ਤਕ ਸੀਮਤ ਰਹਿੰਦੀ ਮੰਨੀ ਜਾਂਦੀ ਸੀ।

ਡਾਕਟਰ ਹੁਣ ਵੀ ਕੋਈ ਸਪਸ਼ਟ ਜਾਣਕਾਰੀ ਹਾਸਿਲ ਨਹੀਂ ਕਰ ਸਕੇ ਹਨ ਕਿ ਮੰਕੀਪੌਕਸ ਆਖਿਰ ਫੈਲ ਕਿਵੇਂ ਰਿਹਾ ਹੈ।

ਇਸ ਬਿਮਾਰੀ ਨੂੰ ਆਮ ਤੌਰ 'ਤੇ ਰੋਡੈਂਟਸ ਕਾਰਨ ਜਾਂ ਕਿਸੇ ਪੀੜਤ ਵਿਅਕਤੀ ਦੇ ਬੇਹੱਦ ਨੇੜੇ ਦੇ ਸੰਪਰਕ ਕਾਰਨ ਵਧਣ ਦੇ ਆਸਾਰ ਮੰਨੇ ਜਾਂਦੇ ਹਨ।

ਬ੍ਰਿਟਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਨਾਲ ਜੂਝਦੇ ਹਾਲ ਦੇ ਬਹੁਤੇ ਮਾਮਲੇ ਉਨ੍ਹਾਂ ਆਦਮੀਆਂ ਨਾਲ ਸੰਬੰਧਤ ਹਨ ਜਿੰਨਾ ਨੇ ਕਿਸੇ ਹੋਰ ਆਦਮੀ ਨਾਲ ਸ਼ਰੀਰਕ ਸੰਬੰਧ ਬਣਾਏ ਸਨ ਅਤੇ ਇਹ ਮਾਮਲੇ ਅਜਿਹੇ ਲੋਕਾਂ ਨਾਲ ਸੰਬੰਧਤ ਸਨ ਜਿੰਨਾ ਦਾ ਕੋਈ ਟਰੈਵਲ ਇਤਿਹਾਸ ਵੀ ਨਹੀਂ ਸੀ।

ਕੀ ਹੈ ਇਸ ਬਿਮਾਰੀ ਦਾ ਇਨਕਿਉਬੇਸ਼ਨ ਪੀਰੀਅਡ ?

ਡਾਕਟਰਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਇਸ ਬਿਮਾਰੀ ਦੇ ਵਿਕਸਿਤ ਹੋਣ 'ਚ 7 ਤੋਂ 17 ਦਿਨ ਦਾ ਸਮਾਂ ਲਗਦਾ ਹੈ।

ਹਾਲਾਂਕਿ ਕੁਝ ਮਾਮਲਿਆਂ 'ਚ ਇਸ ਬਿਮਾਰੀ ਦੇ ਲੱਛਣ ਸਥਾਪਿਤ ਹੋਣ 'ਚ 5 ਦਿਨ ਅਤੇ ਕੁਝ ਮਾਮਲਿਆਂ 'ਚ 21 ਦਿਨ ਤਕ ਦਾ ਸਮਾਂ ਲੱਗਣ ਦੀ ਜਾਣਕਾਰੀ ਦਿੱਤੀ ਗਈ ਹੈ।

ਮਾਹਿਰਾਂ ਅਨੁਸਾਰ ਇਹ ਇਨਫੈਕਸ਼ਨ ਆਮ ਤੌਰ 'ਤੇ 2 ਤੋਂ 4 ਹਫ਼ਤੇ ਤਕ ਅਸਰ ਵਿਖਾਉਂਦੀ ਹੈ।

ਕੀ ਹਨ ਮੰਕੀਪੌਕਸ ਦੇ ਲੱਛਣ ?

ਮੰਕੀਪੌਕਸ ਨਾਮ ਦੀ ਬਿਮਾਰੀ ਨਾਲ ਸੰਬੰਧਤ ਲੱਛਣਾਂ ਨੂੰ ਸਮੌਲਪੌਕਸ ਦੇ ਨਾਲ ਰਲਦੇ-ਮਿਲਦੇ ਦੱਸਿਆ ਗਿਆ ਹੈ।

ਇਸ ਦੌਰਾਨ ਬੁਖਾਰ, ਸਿਰ ਦਰਦ, ਮਸਲਸ ਸੰਬੰਧੀ ਦਰਦ, ਪਿੱਠ ਦਰਦ, ਕੰਬਣੀ ਅਤੇ ਥਕਾਵਟ ਜਿਹੇ ਲੱਛਣ ਸਥਾਪਿਤ ਹੁੰਦੇ ਹਨ।

ਹਾਲਾਂਕਿ ਕੁਝ ਲੋਕਾਂ 'ਚ ਇਸ ਬਿਮਾਰੀ ਕਾਰਨ ਲਿੰਫ ਨੋਡਸ 'ਚ ਸੋਜ ਹੋਣ ਦੀ ਵੀ ਗੱਲ ਆਖੀ ਗਈ ਹੈ।

Latest news

modi-netanyahu-discuss-west-asia-developments-in-phone-call
Punjabi

ਪ੍ਰਧਾਨ ਮੰਤਰੀ ਮੋਦੀ ਅਤੇ ਨੇਤਨਯਾਹੂ ਨੇ ਫੋਨ 'ਤੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਚਰਚਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੋਨ ’ਤੇ ਗੱਲਬਾਤ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਪੱਛਮੀ ਏਸ਼ੀਆ ਵਿੱਚ ਵਾਪਰ ਰਹੀਆਂ ਤਾਜ਼ਾ ਘਟਨਾਵਾਂ ਅਤੇ ਹਾਲੀਆ ਹਾਲਾਤ ਉੱਤੇ ਵੀ ਚਰਚਾ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਇਜ਼ਰਾਇਲੀ ਸਪੈਸ਼ਲ ਸਟ੍ਰੈਟਜਿਕ ਪਾਰਟਨਰਸ਼ਿਪ ਵਿੱਚ ਹੋ ਰਹੀ ਗੱਲਬਾਤ ਦੀ ਸਮੀਖਿਆ ਵੀ ਕੀਤੀ ਹੈ।
toronto-police-arrest-two-youths-in-second-shooting-at-u-s-consulate
Punjabi

ਟੌਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਦੂਜੀ ਗੋਲੀਬਾਰੀ ਮਾਮਲੇ ਵਿੱਚ ਦੋ ਨੌਜਵਾਨ ਗ੍ਰਿਫ਼ਤਾਰ

ਟੌਰੌਂਟੋ ਵਿਚ ਅਮਰੀਕੀ ਕੌਂਸਲੇਟ 'ਤੇ ਹਾਲ ਹੀ ਵਿਚ ਹੋਈ ਦੂਜੀ ਸ਼ੂਟਿੰਗ ਦੇ ਸਬੰਧ ਵਿਚ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਦੀ ਉਮਰ ਸਿਰਫ਼ 15 ਸਾਲ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਚੀਫ਼ ਮਾਈਰੋਨ Demkiw ਨੇ ਦੱਸਿਆ ਕਿ 27 ਜੁਲਾਈ ਨੂੰ ਹੋਈ ਇਸ ਸ਼ੂਟਿੰਗ ਦੇ ਸਬੰਧ ਵਿਚ ਸ਼ੱਕੀਆਂ ਖ਼ਿਲਾਫ਼ ਕਈ ਚਾਰਜਿਜ਼ ਲਗਾਏ ਗਏ ਹਨ, ਜਿਨ੍ਹਾਂ ਦੇ ਨਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ।
metro-vancouver-wildfire-triggers-evacuation-alert-as-fraser-canyon-residents-begin-returning-home
Punjabi

ਮੈਟਰੋ ਵੈਨਕੂਵਰ 'ਚ ਲੱਗੀ ਜੰਗਲੀ ਅੱਗ ਕਾਰਨ ਘਰਾਂ ਨੂੰ ਖਾਲੀ ਕਰਨ ਦਾ ਜਾਰੀ ਕੀਤਾ ਗਿਆ ਅਲਰਟ

ਮੈਟਰੋ ਵੈਨਕੂਵਰ ਦੇ ਬੇਲਕਾਰਾ ਖੇਤਰੀ ਪਾਰਕ ਵਿਚ ਲੱਗੀ ਜੰਗਲੀ ਅੱਗ ਕਾਰਨ ਨੇੜਲੇ ਪਿੰਡ ਐਨਮੋਰ ਵਿਚ ਦੋ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ 35 ਹੋਰ properties ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਇਹ ਜੰਗਲੀ ਅੱਗ ਬੁੱਧਵਾਰ ਨੂੰ ਲੱਗੀ ਸੀ, ਜੋ ਲਗਭਗ 1.5 hectares ਵਿਚ ਫੈਲੀ ਹੈ ਅਤੇ ਇਸ ਨੂੰ ਕੱਲ ਸ਼ਾਮ ਤੱਕ ਬੇਕਾਬੂ ਦੱਸਿਆ ਗਿਆ ਸੀ।
poilievre-calls-on-carney-to-cancel-planned-september-gas-tax-increase
Punjabi

ਪੌਲੀਐਵ ਨੇ ਸਤੰਬਰ ਦੇ ਗੈਸ ਟੈਕਸ ਵਾਧੇ ਨੂੰ ਰੱਦ ਕਰਨ ਦੀ ਕੀਤੀ ਮੰਗ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਅੱਜ ਸੇਂਟ ਜੌਨਸ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸਤੰਬਰ ਵਿਚ ਹੋਣ ਵਾਲੇ ਗੈਸ ਟੈਕਸ ਵਾਧੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਨਤਾ ਇਸ ਸਮੇਂ ਤੇਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਸੈਂਟ ਦਾ ਹੋਰ ਵਾਧਾ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ।
canada-deported-3-323-indian-nationals-in-first-half-of-2026-cbsa-data-shows
Punjabi

ਕੈਨੇਡਾ ਨੇ 2026 ਦੇ ਪਹਿਲੇ ਛੇ ਮਹੀਨਿਆਂ ਵਿੱਚ 3,323 ਭਾਰਤੀ ਨਾਗਰਿਕਾਂ ਨੂੰ ਦਿੱਤਾ ਦੇਸ਼ ਨਿਕਾਲਾ

ਕੈਨੇਡਾ ਨੇ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ 3,323 ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਹੈ। CBSA ਦੇ ਅੰਕੜਿਆਂ ਮੁਤਾਬਕ, ਇਹ ਗਿਣਤੀ ਪਿਛਲੇ ਸਾਰੇ ਰਿਕਾਰਡ ਤੋੜਨ ਦੀ ਦਿਸ਼ਾ ਵੱਲ ਵਧ ਰਹੀ ਹੈ। ਇਸੇ ਸਮੇਂ ਦੌਰਾਨ ਅਮਰੀਕਾ ਨੇ 1,273 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ, ਜਦੋਂ ਕਿ ਕੈਨੇਡਾ ਵੱਲੋਂ ਕੱਢੇ ਗਏ ਭਾਰਤੀਆਂ ਦੀ ਗਿਣਤੀ ਇਸ ਤੋਂ ਢਾਈ ਗੁਣਾ ਤੋਂ ਵੀ ਜ਼ਿਆਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link