Mar 16, 2021 7:39 PM -

ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਦਾ ਕਹਿਣਾ ਹੈ ਕਿ ਇਹ ਸਹੀ ਸਮਾਂ ਨਹੀਂ ਹੈ ਕਿ ਕਨੇਡੀਅਨ ਲੋਕ ਆਪਣੇ ਸੰਪਰਕ 'ਚ ਆਉਣ ਵਾਲੇ ਲੋਕਾਂ ਦਾ ਦਾਇਰਾ ਵਧਾਉਣ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਦੇਸ਼ 'ਚ ਕੋਵਿਡ-19 ਦੇ ਮਾਮਲੇ ਵਧ ਰਹੇ ਹਨ ਅਤੇ ਦੂਜੇ ਪਾਸੇ ਵਾਇਰਸ ਦੇ ਨਵੇਂ ਵੇਰੀਐਂਟਸ ਦੇ ਮਾਮਲੇ ਵੀ ਵਧ ਰਹੇ ਹਨ।
ਉਨ੍ਹਾਂ ਇਸ ਨੂੰ ਚਿੰਤਾ ਦਾ ਵਿਸ਼ਾ ਦੱਸਿਆ।
ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀਆਂ ਵੈਕਸੀਨੇਸ਼ਨਸ ਦੇ ਬਾਵਜੂਦ ਕਨੇਡੀਅਨ ਲੋਕਾਂ ਦੀ ਕੋਵਿਡ-19 ਪ੍ਰਤੀ ਇਮਿਊਨਿਟੀ ਦੀ ਦਰ ਅਜੇ ਵੀ ਘਟ ਹੈ।
ਡਾ. ਟੈਮ ਦਾ ਕਹਿਣਾ ਹੈ ਕਿ ਯਾਦ ਰੱਖਣ ਦੀ ਲੋੜ ਹੈ ਕਿ ਅੱਜ ਦੇ ਅੰਕੜੇ ਕਰੀਬ 2 ਹਫ਼ਤੇ ਪਹਿਲਾਂ ਦਾ ਡਾਟਾ ਦਰਸ਼ਾਉਂਦੇ ਹਨ ਕਿਉਂਕਿ ਲੱਛਣ ਸਾਹਮਣੇ ਆਉਣ 'ਚ ਸਮਾਂ ਲੱਗ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਆਪਣੇ ਬਬਲਸ ਨੂੰ ਛੋਟਾ ਰੱਖਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਵੈਕਸੀਨ ਨੂੰ ਵੀ ਆਪਣਾ ਅਸਰ ਵਿਖਾਉਣ ਲਈ ਸਮੇਂ ਦੀ ਲੋੜ ਹੈ।
ਕੈਨੇਡਾ 'ਚ ਨਵੇਂ ਵੇਰੀਐਂਟਸ ਦੇ 3,600 ਤੋਂ ਵਧੇਰੇ ਮਾਮਲੇ ਰਿਪੋਰਟ ਹੋ ਚੁੱਕੇ ਹਨ।




