Dec 9, 2020 6:24 PM -

ਪ੍ਰੀਮਿਅਰ ਜੌਨ ਹੌਰਗਨ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਦੇ ਅੰਤ ਤੱਕ ਬੀ.ਸੀ. 'ਚ ਕਰੀਬ 4,000 ਹਾਈ ਰਿਸਕ ਲੋਕਾਂ ਨੂੰ ਵੈਕਸੀਨ ਦੇ ਨਾਲ ਇਮਿਉਨਾਈਜ਼ ਕੀਤਾ ਜਾਵੇਗਾ।
ਪ੍ਰੋਵਿੰਸ਼ੀਅਲ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਵੱਲੋਂ ਅੱਜ ਦੁਪਹਿਰ 3.30 ਵਜੇ ਬੀ.ਸੀ. ਦੇ ਵੈਕਸੀਨ ਰੋਲਆਊਟ ਪਲੈਨ ਦੇ ਵੇਰਵੇ ਸਾਂਝੇ ਕੀਤੇ ਜਾਣੇ ਹਨ।
ਇਸ ਮੌਕੇ ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਪ੍ਰੀਮਿਅਰ ਜੌਨ ਹੌਰਗਨ ਵੀ ਮੌਜੂਦ ਹੋਣਗੇ।
ਵੈਕਸੀਨੇਸ਼ਨ ਸੰਬੰਧੀ ਜਾਣਕਾਰੀ ਕੱਲ ਪ੍ਰੀਮਿਅਰ ਹੌਰਗਨ ਨੇ ਇੱਕ ਟਵੀਟ ਆਸਰੇ ਦਿੱਤੀ ਸੀ।
ਯਾਦ ਰਹੇ ਕੱਲ ਬੀ.ਸੀ. 'ਚ ਕੋਵਿਡ-19 ਦੇ 566 ਹੋਰ ਮਾਮਲੇ ਅਤੇ 16 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਸੀ।
ਡਾ. ਹੈਨਰੀ ਅਤੇ ਐਡਰੀਅਨ ਡਿਕਸ ਦੇ ਇੱਕ ਸਾਂਝੇ ਬਿਆਨ 'ਚ ਕਿਹਾ ਗਿਆ ਸੀ ਕਿ ਵਾਇਰਸ ਸੰਬੰਧੀ ਮਾਮਲਿਆਂ 'ਚ ਆਉਂਦੀ ਕੁਝ ਗਿਰਾਵਟ ਚੰਗੀ ਖਬਰ ਹੈ, ਪਰ ਉਨ੍ਹਾਂ ਕਿਹਾ ਕਿ ਹਸਪਤਾਲ 'ਚ ਦਾਖਿਲ ਲੋਕਾਂ ਦੀ ਗਿਣਤੀ ਅਜੇ ਵੀ ਬੇਹੱਦ ਵੱਡੀ ਹੈ।




