Feb 19, 2022 1:51 AM - The Canadian Press

ਔਟਵਾ 'ਚ ਪ੍ਰਦਰਸ਼ਨਾਂ ਵਿਚਾਲੇ ਗ੍ਰਿਫਤਾਰੀਆਂ ਦਾ ਦੌਰ ਜਾਰੀ ਹੈ।
ਇਸ ਦੌਰਾਨ ਹੁਣ ਤਕ 100 ਤੋਂ ਵਧੇਰੇ ਗ੍ਰਿਫਤਾਰੀਆਂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
21 ਵਾਹਨਾਂ ਨੂੰ ਟੋਅ ਕਰ ਕੇ ਮੌਕੇ ਤੋਂ ਹਟਾਇਆ ਗਿਆ ਹੈ।
ਇਸ ਸੰਬੰਧੀ ਔਟਵਾ ਪੁਲਿਸ ਦੇ ਅੰਤਰਿਮ ਚੀਫ਼, ਸਟੀਵ ਬੈਲ ਨੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਹੁਣ ਤਕ ਗ੍ਰਿਫਤਾਰੀਆਂ ਦੌਰਾਨ ਕਿਸੇ ਪ੍ਰਦਰਸ਼ਨਕਾਰੀ ਨੂੰ ਕੋਈ ਸੱਟਫੇਟ ਤੋਂ ਬਚਾਅ ਰਿਹਾ ਹੈ।
ਉਨ੍ਹਾਂ ਕਿਹਾ ਕਿ ਇੱਕ ਅਫ਼ਸਰ ਨੂੰ ਹਲਕੀ ਜਿਹੀ ਸੱਟ ਲੱਗੀ ਸੀ ਜਿਸ ਦਾ ਇਲਾਜ ਹੋ ਚੁੱਕਿਆ ਹੈ।
ਹਾਲਾਂਕਿ ਕਈ ਪ੍ਰਦਰਸ਼ਨਕਾਰੀਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ 'ਤੇ ਪੈਪਰਸਪ੍ਰੇ ਦੀ ਵਰਤੋਂ ਕੀਤੀ ਗਈ ਹੈ।
ਯਾਦ ਰਹੇ ਇਨ੍ਹਾਂ ਪ੍ਰਦਰਸ਼ਨਾਂ 'ਚ ਪ੍ਰਬੰਧਕਾਂ 'ਚ ਸ਼ਾਮਿਲ ਤਮਾਰਾ ਲੀਚ ਦੀ ਕੱਲ ਹੋਈ ਗ੍ਰਿਫਤਾਰੀ ਤੋਂ ਬਾਅਦ ਅੱਜ ਪੈਟ ਕਿੰਗ ਦੀ ਵੀ ਗ੍ਰਿਫਤਾਰੀ ਹੋਈ ਹੈ।
ਪੈਟ ਕਿੰਗ ਨੂੰ ਵੀ ਪ੍ਰਬੰਧਕਾਂ 'ਚ ਸ਼ਾਮਿਲ ਮੰਨਿਆ ਜਾਂਦਾ ਸੀ।
ਕਿੰਗ ਨੇ ਫੇਸਬੁੱਕ 'ਤੇ ਆਪਣੀ ਗ੍ਰਿਫਤਾਰੀ ਸੰਬੰਧੀ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।




