Jul 18, 2025 6:01 PM - The Canadian Press
ਵੈਨਕੂਵਰ ਆਈਲੈਂਡ ਦੀ 10 ਸਾਲਾ ਚਾਰਲੀ ਪੋਲਕ ਦੀ ਮਾਂ ਨੇ ਬੀ.ਸੀ. ਸਰਕਾਰ ਵਲੋਂ ਉਸ ਦੀ ਧੀ ਦੀ ਦਵਾਈ ਲਈ ਫੰਡਿੰਗ ਬਹਾਲ ਕਰਨ 'ਤੇ ਇਮੋਸ਼ਨਲ ਹੁੰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਵੱਡੀ ਸੰਕਟ ਦੀ ਘੜੀ ਸੀ ਤੇ ਸਰਕਾਰ ਦੇ ਕਦਮ ਨਾਲ ਉਨ੍ਹਾਂ ਲਈ ਇਹ nightmare ਦੀ ਸਥਿਤੀ ਸਮਾਪਤ ਹੋਈ ਹੈ।
ਚਾਰਲੀ ਪੋਲਕ- ਬੈਟਨ ਬਿਮਾਰੀ ਨਾਲ ਪੀੜਤ ਸੂਬੇ ਦੀ ਇਕਲੌਤੀ ਅਜਿਹੀ ਮਰੀਜ਼ ਹੈ। ਪੋਲਕ ਦੀ ਮਾਂ ਜੋਰੀ ਫੇਲਸ ਨੇ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦੀ ਧੀ ਲਈ ਜ਼ੋਰਦਾਰ ਆਵਾਜ਼ ਉਠਾਈ। ਸਿਹਤ ਮੰਤਰੀ ਜੋਸੀ ਓਸਬੋਰਨ ਨੇ ਵੀਰਵਾਰ ਸ਼ਾਮ ਐਲਾਨ ਕੀਤਾ ਸੀ ਕਿ ਸਰਕਾਰ ਚਾਰਲੀ ਦੇ ਇਲਾਜ ਲਈ ਡਰੱਗ ਬ੍ਰਾਇਨੂਰਾ ਲਈ ਫੰਡਿੰਗ ਬਹਾਲ ਕਰ ਰਹੀ ਹੈ, ਜਿਸ ਦਾ ਖ਼ਰਚ ਸਾਲਾਨਾ $1 ਮਿਲੀਅਨ ਹੈ।
ਪਿਛਲੇ ਮਹੀਨੇ ਫੰਡਿੰਗ ਬੰਦ ਕਰਨ ਦੇ ਫੈਸਲੇ ਨਾਲ ਸਰਕਾਰ ਦੀ ਤਿੱਖੀ ਆਲੋਚਨਾ ਹੋ ਰਹੀ ਸੀ। ਅਮਰੀਕਾ ਦੇ ਮਾਹਰਾਂ ਵਲੋਂ ਸਵਾਲ ਉਠਾਏ ਜਾਣ 'ਤੇ ਪ੍ਰੀਮੀਅਰ ਡੇਵਿਡ ਈਬੀ ਨੇ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਫੰਡਿੰਗ ਬਹਾਲ ਕਰਨ ਦਾ ਵਿਚਾਰ ਕਰ ਸਕਦੀ ਹੈ।