16.49C Vancouver
ADS

Jul 6, 2022 1:14 AM - The Canadian Press

ਬੀ.ਸੀ. 'ਚ ਟਰੇਲਰ ਤੋਂ ਨਿਕਲੇ ਟਾਇਰ ਕਾਰਨ ਸੜਕ 'ਤੇ ਵਾਪਰੇ ਹਾਦਸੇ 'ਚ ਦਰਦਨਾਕ ਖੁਲਾਸਾ

Share On
motorcyclist-killed-in-b-c-after-being-hit-by-a-flying-tire
The BC Highway patrol says a motorcyclist was killed on the weekend after being hit by a flying trailer tire on the Trans-Canada Highway. (Photo - BC RCMP)

ਬੀ.ਸੀ. ਹਾਈਵੇਅ ਪੈਟਰੋਲ ਦਾ ਕਹਿਣਾ ਹੈ ਕਿ ਇੱਕ ਮੋਟਰਸਾਈਕਲ ਚਾਲਕ ਦੀ ਇਸ ਵੀਕਐਂਡ ਦੌਰਾਨ ਵਾਪਰੀ ਘਟਨਾ 'ਚ ਮੌਤ ਹੋ ਗਈ ਹੈ।

ਮਾਮਲਾ ਐਤਵਾਰ ਦਾ ਦੱਸਿਆ ਗਿਆ ਹੈ। ਜਾਣਕਾਰੀ ਦਿੱਤੀ ਗਈ ਕਿ ਇੱਕ ਟਰੇਲਰ ਵਿੱਚੋਂ ਨਿਕਲਿਆ ਟਾਇਰ ਇਸ ਮੋਟਰਸਾਈਕਲ ਨਾਲ ਟਕਰਾ ਗਿਆ ਸੀ।

ਘਟਨਾ ਟ੍ਰਾਂਸ ਕੈਨੇਡਾ ਹਾਈਵੇਅ 'ਤੇ ਵਾਪਰੀ ਸੀ।

ਪੁਲਿਸ ਅਨੁਸਾਰ ਘਟਨਾ 'ਚ ਸੂਕ ਦੇ ਰਹਿਣ ਵਾਲੇ ਵਿਅਕਤੀ ਦੀ ਮੌਤ ਹੋ ਗਈ।

ਮੋਟਰਸਾਈਕਲ ਚਾਲਕ ਬਾਰੇ ਦੱਸਿਆ ਗਿਆ ਕਿ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ।

ਪੀੜਤ ਦੀ ਉਮਰ 55 ਸਾਲ ਦੱਸੀ ਗਈ।

ਇਹ ਘਟਨਾ ਰੈਵਲਸਟੋਕ ਦੇ ਪੱਛਮ ਵਾਲੇ ਪਾਸੇ ਕਰੀਬ 34km ਦੀ ਦੂਰੀ 'ਤੇ ਵਾਪਰੀ ਸੀ।

ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਐਲਬਰਟਾ ਦੇ ਇੱਕ ਪਿਕਅਪ ਟਰੱਕ ਵੱਲੋਂ ਇੱਕ ਯੂਟਿਲਿਟੀ ਟਰੇਲਰ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਸੇ ਦੌਰਾਨ ਅਚਾਨਕ ਇੱਕ ਟਾਇਰ ਨਿਕਲ ਗਿਆ ਜੋ ਕਿ ਸਾਹਮਣੇ ਤੋਂ ਆਉਂਦੇ ਟਰੈਫਿਕ 'ਚ ਦਾਖਿਲ ਹੋ ਗਿਆ।

ਇਸ ਦੌਰਾਨ ਮੋਟਰਸਾਈਕਲ ਸਵਾਰ ਇੱਕ ਸਵਾਰੀ ਨੂੰ ਸੱਟਾਂ ਲੱਗੀਆਂ ਜਿਸ ਨੂੰ ਰਾਇਲ ਇਨਲੈਂਡ ਹਸਪਤਾਲ ਪਹੁੰਚਾਇਆ ਗਿਆ।

Latest news

iio-investigating-police-shooting-involving-armed-man-in-surrey
Punjabi

ਸਰੀ ਵਿਚ ਹੋਈ ਝੜਪ ਦੀ ਕੀਤੀ ਜਾ ਰਹੀ ਜਾਂਚ

ਸਰੀ ਵਿਚ ਬੁੱਧਵਾਰ ਰਾਤ ਨੂੰ ਪੁਲਿਸ ਅਤੇ ਇੱਕ ਚਾਕੂਧਾਰੀ ਵਿਅਕਤੀ ਵਿਚਕਾਰ ਹੋਈ ਝੜਪ ਦੌਰਾਨ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਰਾਤ ਲਗਭਗ 8 ਵਜੇ ਨੌਰਥ ਸਰੀ ਦੇ ਬੋਲੀਵਰ ਇਲਾਕੇ ਵਿਚ 148 ਸਟ੍ਰੀਟ ਅਤੇ Ellendale Drive ਨੇੜੇ ਵਾਪਰੀ, ਜਿਥੇ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਆਪਰੇਸ਼ਨਲ ਸਪੋਰਟ ਯੂਨਿਟ ਦੇ ਇੱਕ ਅਧਿਕਾਰੀ ਵੱਲੋਂ ਕਥਿਤ ਤੌਰ 'ਤੇ ਚਾਕੂ ਲੈ ਕੇ ਘੁੰਮ ਰਹੇ ਇੱਕ ਵਿਅਕਤੀ 'ਤੇ ਗੋਲੀ ਚਲਾਈ ਗਈ।
vancouver-police-seek-tesla-driver-who-may-have-captured-distraction-theft-targeting-senior
Punjabi

ਵੈਨਕੂਵਰ ਪੁਲਿਸ ਨੇ ਬਜ਼ੁਰਗ ਮਹਿਲਾ ਨਾਲ ਹੋਈ ਚੋਰੀ ਦੇ ਮਾਮਲੇ 'ਚ ਟੇਸਲਾ ਕਾਰ ਦੀ ਫੁਟੇਜ ਕੀਤੀ ਜਾਰੀ

ਵੈਨਕੂਵਰ ਪੁਲਿਸ ਨੇ ਇੱਕ ਬਜ਼ੁਰਗ ਮਹਿਲਾ ਨਾਲ ਹੋਈ ਡਿਸਟ੍ਰੈਕਸ਼ਨ ਚੋਰੀ ਦੀ ਘਟਨਾ ਦੇ ਸਬੰਧ ਵਿਚ ਜਾਂਚ ਲਈ ਇੱਕ ਗ੍ਰੇਅ ਰੰਗ ਦੀ ਟੇਸਲਾ ਕਾਰ ਦੀ ਫੁਟੇਜ ਜਾਰੀ ਕੀਤੀ ਹੈ।ਅਧਿਕਾਰੀਆਂ ਦਾ ਮੰਨਣਾ ਹੈ ਕਿ 23 ਜੂਨ ਨੂੰ ਹੋਈ ਇਸ ਟਾਰਗੇਟਡ ਘਟਨਾ ਦੀ ਟੇਸਲਾ ਨੇ ਵੀਡੀਓ ਰਿਕਾਰਡ ਕੀਤੀ ਹੋ ਸਕਦੀ ਹੈ।
poilievre-blames-liberal-immigration-and-crime-policies-for-growth-of-bishnoi-gang-network-in-canada
Punjabi

ਪੀਅਰ ਪੌਲੀਐਵ ਨੇ ਲਿਬਰਲ ਸਰਕਾਰ ਦੀਆਂ ਇਮੀਗ੍ਰੇਸ਼ਨ ਅਤੇ ਅਪਰਾਧ ਨੀਤੀਆਂ 'ਤੇ ਚੁੱਕੇ ਸਵਾਲ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਲੈ ਕੇ ਦੇਸ਼ ਦੇ ਇਮੀਗ੍ਰੇਸ਼ਨ ਅਤੇ ਅਪਰਾਧ ਕਾਨੂੰਨ ਨੂੰ ਕਮਜ਼ੋਰ ਦੱਸਦਿਆਂ ਲਿਬਰਲ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਇਨ੍ਹਾਂ ਨੀਤੀਆਂ ਕਾਰਨ ਹੀ ਅੱਜ ਦੇਸ਼ ਵਿਚ ਗੈਂਗਸਟਰ ਨੈੱਟਵਰਕ ਵਧਿਆ ਹੈ।
alberta-rcmp-issue-amber-alert-for-missing-six-year-old-boy-near-grande-prairie
Punjabi

ਐਲਬਰਟਾ ਪੁਲਿਸ ਨੇ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਐਬਰ ਅਲਰਟ ਕੀਤਾ ਜਾਰੀ

ਐਲਬਰਟਾ ਪੁਲਿਸ ਨੇ 6 ਸਾਲਾ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਅੱਜ ਤੜਕੇ ਐਬਰ ਅਲਰਟ ਜਾਰੀ ਕੀਤਾ ਹੈ। ਔਫੀਸਰਜ਼ ਮੁਤਾਬਕ Lanakai ਮੌਰੀਸਨ ਨੂੰ ਮੰਗਲਵਾਰ Grande Prairie ਤੋਂ ਲਗਭਗ 63 ਕਿਲੋਮੀਟਰ ਨੌਰਥ ਵੈਸਟ ਵੱਲ ਸਥਿਤ Valhalla Centre ਕਸਬੇ ਤੋਂ ਲਿਜਾਇਆ ਗਿਆ ਸੀ। ਪੁਲਿਸ ਦਾ ਮੰਨਣਾ ਹੈ ਕਿ ਬੱਚਾ ਆਪਣੀ 35 ਸਾਲਾ ਮਾਂ Krista Morrison, ਉਸਦੇ 35 ਸਾਲਾ ਸਾਥੀ Daniel Ludwig ਅਤੇ 4 ਸਾਲਾ ਬੱਚੇ Karl Morrison ਨਾਲ ਹੈ।
anand-condemns-iranian-attacks-on-gulf-shipping-as-unacceptable-during-saudi-visit
Punjabi

ਈਰਾਨ ਵੱਲੋਂ ਖਾੜੀ 'ਚ ਵਪਾਰਕ ਜਹਾਜ਼ਾਂ 'ਤੇ ਹਮਲੇ 'ਅਸਵੀਕਾਰਯੋਗ' ਅਤੇ 'ਬੇਵਜ੍ਹਾ': ਅਨੀਤਾ ਆਨੰਦ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸਟ੍ਰੇਟ ਆਫ ਹਾਰਮੂਜ਼ 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਤਹਿਤ ਵਪਾਰਕ ਜਹਾਜ਼ਾਂ 'ਤੇ ਈਰਾਨ ਵੱਲੋਂ ਕੀਤੇ ਗਏ ਹਾਲੀਆ ਹਮਲਿਆਂ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਸ ਨੂੰ ਨਾ-ਮਨਜ਼ੂਰਯੋਗ ਦੱਸਿਆ ਹੈ। ਵੀਰਵਾਰ ਨੂੰ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਸਪੱਸ਼ਟ ਕੀਤਾ ਕਿ ਈਰਾਨੀ ਹਮਲਿਆਂ ਖ਼ਿਲਾਫ਼ ਕੈਨੇਡਾ ਫਾਰਸੀ ਖਾੜੀ ਦੇ ਦੇਸ਼ਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link