Sep 26, 2024 5:31 PM - The Canadian Press

ਕੰਜ਼ਰਵੇਟਿਵ ਨੇ ਟਰੂਡੋ ਸਰਕਾਰ ਖਿਲਾਫ ਅੱਜ ਦੂਜਾ ਅਵਿਸ਼ਵਾਸ ਮਤਾ ਪੇਸ਼ ਕਰ ਦਿੱਤਾ ਹੈ, ਇਹ ਮੋਸ਼ਨ ਪੀਅਰ ਪੋਲੀਵਰੇ ਦੇ ਨਾਮ ’ਤੇ ਹੈ ਪਰ ਉਹ ਖੁਦ ਹਾਊਸ ਆਫ ਕਾਮਨਜ਼ ਵਿਚ ਇਸ ਨੂੰ ਟੇਬਲ ਕਰਨ ਲਈ ਮੌਜੂਦ ਨਹੀਂ ਸਨ ਅਤੇ ਇਹ ਮਤਾ ਕੰਜ਼ਰਵੇਟਿਵ ਐੱਮ.ਪੀ. ਲੂਕ ਬਰਥੋਲਡ ਨੇ ਸੰਸਦ ਵਿਚ ਪੇਸ਼ ਕੀਤਾ। ਬੀਤੇ ਕੱਲ੍ਹ ਹੀ ਵੋਟਿੰਗ ਵਿਚ ਕੰਜ਼ਰਵੇਟਿਵ ਵਲੋਂ ਸਰਕਾਰ ਡੇਗਣ ਦੀ ਪਹਿਲੀ ਕੋਸ਼ਿਸ਼ ਫੇਲ੍ਹ ਹੋਈ ਸੀ।
ਐੱਨ.ਡੀ.ਪੀ. ਅਤੇ ਬਲਾਕ ਕਿਊਬੇਕੋਇਸ ਦੋਹਾਂ ਨੇ ਲਿਬਰਲ ਦਾ ਸਾਥ ਦਿੱਤਾ ਸੀ। ਪੋਲੀਵਰੇ ਨੇ ਲੇਟਸਟ ਅਵਿਸ਼ਵਾਸ ਮਤੇ ਵਿਚ ਕਿਹਾ ਹੈ ਕਿ ਸਰਕਾਰ ਭਰੋਸਾ ਗੁਆ ਚੁੱਕੀ ਹੈ ਅਤੇ ਕੈਨੇਡੀਅਨਾਂ ਨੂੰ ਟੈਕਸ ਵਿਚ ਕਟੌਤੀ, ਘਰਾਂ ਦੇ ਨਿਰਮਾਣ ਵਿਚ ਵਾਧੇ ਅਤੇ ਕ੍ਰਾਈਮ ਨੂੰ ਰੋਕਣ ਲਈ ਤਤਕਾਲ ਵਿਕਲਪ ਦੇਣ ਦੀ ਜ਼ਰੂਰਤ ਹੈ।
ਇਸ ਮਤੇ ’ਤੇ ਵੀਰਵਾਰ ਨੂੰ ਸੰਸਦ ਵਿਚ ਡਿਬੇਟ ਚੱਲੇਗੀ ਅਤੇ ਅਗਲੇ ਹਫ਼ਤੇ ਮੰਗਲਵਾਰ ਨੂੰ ਵੋਟਿੰਗ ਹੋਵੇਗੀ। ਇਸ ਤੋਂ ਬਾਅਦ ਕੰਜ਼ਰਵੇਟਿਵ ਕੋਲ ਕ੍ਰਿਸਮਸ ਤੋਂ ਪਹਿਲਾਂ ਘੱਟੋ-ਘੱਟ ਇੱਕ ਹੋਰ ਅਜਿਹਾ ਮਤਾ ਪੇਸ਼ ਕਰਨ ਦਾ ਮੌਕਾ ਹੋਵੇਗਾ।




