11.97C Vancouver
ADS

Apr 5, 2022 11:11 PM - Connect News

ਰਿਚਮੰਡ 'ਚ ਮਾਲਿਕ ਦੀ ਜਾਣਕਾਰੀ ਬਗੈਰ ਹੀ ਵੇਚਿਆ ਘਰ; ਸਾਲ 2020 ਤੋਂ ਜਾਰੀ ਜਾਂਚ 'ਚ ਧੋਖਾਧੜੀ ਸੰਬੰਧਤ ਰਿੰਗ ਦੇ 4 ਲੋਕਾਂ ਖਿਲਾਫ ਲੱਗੇ 24 ਦੋਸ਼

Share On
multiple-charges-approved-against-alleged-fraud-ring-in-richmond
Richmond RCMP Economic Crime Unit (ECU) began their investigation in October 2020. (Photo - Richmond RCMP/Twitter)

ਰਿਚਮੰਡ ਆਰ.ਸੀ.ਐਮ.ਪੀ. ਦੇ ਇਕਨੌਮਿਕ ਕਰਾਈਮ ਯੂਨਿਟ ਵੱਲੋਂ ਅਕਤੂਬਰ 2020 'ਚ ਸ਼ੁਰੂ ਕੀਤੀ ਗਈ ਇੱਕ ਜਾਂਚ ਦੇ ਮਾਮਲੇ 'ਚ 4 ਲੋਕਾਂ ਖਿਲਾਫ ਧੋਖਾਧੜੀ ਸੰਬੰਧਤ ਦੋਸ਼ ਲੱਗੇ ਹਨ।

ਇਸ ਮਲਟੀਪਲ ਜਿਊਰਿਸਡਿਕਸ਼ਨ ਜਾਂਚ 'ਚ ਰਿਚਮੰਡ, ਵੈਨਕੂਵਰ, ਸਰੀ, ਲੈਂਗਲੀ, ਕਰੈਨਬਰੂਕ, ਕੈਮਲੂਪਸ, ਕੈਲੋਨਾ ਅਤੇ ਰਜਾਈਨਾ ਜਿਹੇ ਇਲਾਕੇ ਸ਼ਾਮਿਲ ਸਨ।

ਇਸ ਜਾਂਚ ਦੌਰਾਨ ਮਲਟੀਪਲ ਸਰਚ ਵਰੰਟਾਂ ਨੂੰ ਅੰਜਾਮ ਦਿੱਤਾ ਗਿਆ।

ਇਹ ਧੋਖਾਧੜੀ ਸੰਬੰਧਤ ਰਿੰਗ ਕਥਿਤ ਤੌਰ 'ਤੇ ਰਿਚਮੰਡ ਅਤੇ ਵੈਨਕੂਵਰ ਨਾਲ ਸੰਬੰਧਤ ਸੀ।

ਮਾਮਲੇ 'ਚ ਬੀ.ਸੀ. ਪ੍ਰਾਸੀਕਿਊਸ਼ਨ ਸਰਵਿਸ ਨੇ ਕੁੱਲ 24 ਦੋਸ਼ ਤੈਅ ਕੀਤੇ ਹਨ।

ਇਸ 'ਚ ਫਰੌਡ, ਫੋਰਜਰੀ, ਪੋਜ਼ੈਸ਼ਨ ਆਫ ਪ੍ਰਾਪਰਟੀ ਔਬਟੇਂਡ ਫਰੌਮ ਕਰਾਈਮ ਅਤੇ ਹਥਿਆਰ ਦੀ ਗੈਰਅਧਿਕਾਰਿਤ ਪੋਜ਼ੈਸ਼ਨ ਦੇ ਦੋਸ਼ ਲੱਗੇ ਹਨ।

ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼ੱਕੀਆਂ ਦੀ ਪਛਾਣ ਸਰੀ ਦੇ ਕ੍ਰਿਸਟੋਫਰ ਬਰਕਬੈਕ, ਔਂਟੈਰੀਓ ਦੇ ਮਾਈਕਲ ਰਿਡਲੀ, ਰਿਚਮੰਡ ਦੇ ਰਿਚਰਡ ਯੇਲਟਾਟਜੀ ਅਤੇ ਵੈਨਕੂਵਰ ਦੇ ਆਇਰਨ ਬੋਰੋਵਿਕ ਵਜੋਂ ਹੋਈ ਹੈ।

ਦਰਅਸਲ ਸਾਲ 2020 'ਚ ਰਿਚਮੰਡ 'ਚ ਇੱਕ ਘਰ ਨੂੰ ਧੋਖੇ ਨਾਲ ਉਸ ਦੇ ਮਾਲਿਕ ਦੀ ਕਿਸੇ ਜਾਣਕਾਰੀ ਬਗੈਰ ਵੇਚ ਦਿੱਤਾ ਗਿਆ ਸੀ।

ਉਸੇ ਮੌਕੇ ਮਾਮਲੇ 'ਚ ਜਾਂਚ ਅਰੰਭੀ ਗਈ ਸੀ।

ਰਿਚਮੰਡ ਆਰ.ਸੀ.ਐਮ.ਪੀ. ਵੱਲੋਂ ਜਾਰੀ ਜਾਣਕਾਰੀ ਪੜ੍ਹਨ ਲਈ ਲਿੰਕ ਕਲਿਕ ਕਰੋ:

https://bc-cb.rcmp-grc.gc.ca/ViewPage.action?siteNodeId=2087&languageId=1&contentId=74115

Latest news

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link