14.75C Vancouver
ADS

Sep 14, 2021 10:24 PM -

ਨੋਵਾ ਸਕੌਸ਼ੀਆ 'ਚ ਟਰੇਲਰ 'ਚ ਲੱਗੀ ਅੱਗ 'ਚ ਜਾਨ ਗਵਾਉਣ ਵਾਲੇ ਮਾਪੇ ਅਤੇ ਚਾਰ ਬੱਚਿਆਂ ਦੀ ਪਛਾਣ ਕੀਤੀ ਸਾਂਝੀ; ਗੁਆਂਢੀ ਨੇ ਬੇਹੱਦ ਪਿਆਰ ਕਰਨ ਵਾਲੇ ਪਰਿਵਾਰ ਵਜੋਂ ਕੀਤਾ ਯਾਦ

Share On
n-s-family-who-perished-in-trailer-fire-were-busy-and-boisterous-neighbour
The RCMP logo is seen outside Royal Canadian Mounted Police "E" Division Headquarters, in Surrey, B.C., on Friday April 13, 2018. THE CANADIAN PRESS/Darryl Dyck

ਨੋਵਾ ਸਕੌਸ਼ੀਆ ਦੇ ਵਿੱਚ ਇੱਕ ਟਰੈਵਲ ਟ੍ਰੇਲਰ 'ਚ ਲੱਗੀ ਅੱਗ 'ਚ 6 ਲੋਕਾਂ ਦੀ ਮੌਤ ਹੋ ਗਈ।

ਹੁਣ ਘਟਨਾ ਦੇ ਪੀੜਤਾਂ ਦੀ ਪਛਾਣ ਜਨਤਕ ਕੀਤੀ ਗਈ ਹੈ।

ਪੀੜਤ 30 ਸਾਲਾ ਵਿਅਕਤੀ ਦੀ ਪਛਾਣ ਰੌਬਰਟ ਜੌਰਜ ਸੀਅਰਸ ਨਾਮ ਦੇ ਵਿਅਕਤੀ ਵਜੋਂ ਹੋਈ ਹੈ।

ਉਸ ਦੇ ਇੱਕ ਦੋਸਤ ਦਾ ਕਹਿਣਾ ਹੈ ਕਿ ਇਹ ਪਰਿਵਾਰ ਉਸ ਦੇ ਨੋਵਾ ਸਕੌਸ਼ੀਆ ਦੇ ਫਾਰਮ ਹਾਊਸ 'ਚ ਕਿਰਾਏ 'ਤੇ ਰਹਿੰਦਾ ਸੀ।

ਕੌਲਿਨ ਸਮਿਥ ਨੇ ਦੱਸਿਆ ਕਿ ਪੀੜਤ ਵਿਅਕਤੀ ਸਖਤ ਮਹਿਨਤ ਕਰਨ ਵਾਲਾ ਅਤੇ ਪਰਿਵਾਰ ਦਾ ਧਿਆਨ ਰੱਖਣ ਵਾਲਾ ਵਿਅਕਤੀ ਸੀ।

ਇਸ ਘਟਨਾ 'ਚ ਉਸ ਦੀ 28 ਸਾਲਾ ਪਾਰਟਨਰ ਮਿਸ਼ੈਲ ਰੌਬਰਟਸਨ ਦੀ ਵੀ ਮੌਤ ਹੋ ਗਈ।

ਘਟਨਾ 'ਚ ਜਾਨ ਗਵਾਉਣ ਵਾਲੇ 4 ਬੱਚਿਆਂ ਦੀ ਪਛਾਣ 3 ਸਾਲਾ ਕੌਲਿਨ ਜੇ, 4 ਸਾਲਾ ਜੈਕਸਨ, 11 ਸਾਲਾ ਮੈਡੀਸਨ ਅਤੇ 8 ਸਾਲਾ ਰੌਬਰਟ ਰਾਈਡਰ ਵਜੋਂ ਹੋਈ ਹੈ।

ਇਹ ਘਟਨਾ ਐਮਹਰਸਟ ਦੇ ਦੱਖਣਪੂਰਬ 'ਚ ਕਰੀਬ 50km ਦੀ ਦੂਰੀ 'ਤੇ ਸਥਿਤ ਮਿਲਵੈਲ ਦੇ ਇਲਾਕੇ 'ਚ ਐਤਵਾਰ ਸ਼ਾਮ ਕਰੀਬ 6.30 ਵਜੇ ਵਾਪਰੀ ਸੀ।

ਅੱਗ ਲੱਗਣ ਦੀ ਇਸ ਘਟਨਾ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ।

Latest news

b-c-911-emergency-workers-begin-strike-vote-over-staffing-and-workload-concerns
Punjabi

ਬੀ.ਸੀ.ਵਿਚ 911 ਸਰਵਿਸ ਕਰਮਚਾਰੀਆਂ ਵੱਲੋਂ ਹੜਤਾਲ ਲਈ ਵੋਟਿੰਗ ਸ਼ੁਰੂ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਸੈਂਟਰ ਕਰਮਚਾਰੀਆਂ ਵੱਲੋਂ ਬੁੱਧਵਾਰ ਤੋਂ ਹੜਤਾਲ ਲਈ ਵੋਟਿੰਗ ਸ਼ੁਰੂ ਕੀਤੀ ਗਈ ਹੈ, ਕਰਮਚਾਰੀਆਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ, ਉੱਚ ਕਾਲ ਵਾਲੀਅਮ ਅਤੇ ਕੰਮ ਦੇ ਭਾਰੀ ਦਬਾਅ ਕਾਰਨ ਸਟਾਫ਼ ਪਹਿਲਾਂ ਹੀ ਮਾਨਸਿਕ ਤੌਰ 'ਤੇ ਟੁੱਟ ਚੁੱਕਾ ਹੈ।
two-surrey-men-charged-following-alleged-shooting-linked-to-extortion-investigation
Punjabi

ਸਰੀ ਵਿੱਚ ਗੋਲੀਬਾਰੀ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ

ਸਰੀ ਪੁਲਿਸ ਸਰਵਿਸ ਨੇ 22 ਅਪ੍ਰੈਲ ਨੂੰ 87 ਐਵੇਨਿਊ ਦੇ 13400 ਬਲਾਕ 'ਤੇ ਸਥਿਤ ਇਕ ਘਰ 'ਤੇ ਗੋਲੀਆਂ ਚਲਾਉਣ ਵਾਲੀ ਘਟਨਾ ਨਾਲ ਜੁੜੇ 22 ਸਾਲ ਦੇ ਦਮਨਜੀਤ ਸਿੰਘ ਅਤੇ 30 ਸਾਲ ਦੇ ਪਰਦਮਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ। ਪੁਲਿਸ ਮੁਤਾਬਕ ਘਰ ਦੇ ਮਾਲਕਣ ਨੂੰ ਪਹਿਲਾਂ ਐਕਸਟੋਸ਼ਨ ਨਾਲ ਜੁੜੀਆਂ ਧਮਕੀਆਂ ਮਿਲੀਆਂ ਸਨ।
bus-rollover-near-beaverlodge-sends-several-passengers-to-hospital
Punjabi

ਨੌਰਥ ਵੈਸਟ ਐਲਬਰਟਾ ਵਿੱਚ ਕੋਚ ਬੱਸ ਪਲਟੀ, ਜ਼ਖ਼ਮੀਆਂ ਨੂੰ ਕਰਵਾਇਆ ਗਿਆ ਦਾਖਲ

ਨੌਰਥ ਵੈਸਟ ਐਲਬਰਟਾ ਵਿੱਚ ਅੱਜ ਸਵੇਰੇ ਇੱਕ ਕੋਚ ਬੱਸ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਬੱਸ ਦੇ ਪਲਟਣ ਕਾਰਨ ਹਾਈਵੇਅ ਬੰਦ ਕਰਨਾ ਪਿਆ। ਇਹ ਘਟਨਾ ਗ੍ਰੈਂਡੇ ਪ੍ਰੇਰੀ ਦੇ ਨੌਰਥ ਵੈਸਟ ਵਿੱਚ ਹਾਈਵੇਅ 672 ‘ਤੇ ਵਾਪਰੀ। ਇਸ ਘਟਨਾ ਤੋਂ ਬਾਅਦ ਹਾਈਵੇਅ 672 ਨੂੰ ਰੇਂਜ ਰੋਡ 90 ਅਤੇ ਰੇਂਜ ਰੋਡ 92 ਦੇ ਵਿਚਕਾਰ ਬੰਦ ਕਰ ਦਿੱਤਾ ਗਿਆ।
punjab-cm-bhagwant-mann-meets-nitin-gadkari-shivraj-singh-chouhan-in-delhi
Punjabi

ਮੁੱਖ ਮੰਤਰੀ ਮਾਨ ਨੇ ਦਿੱਲੀ 'ਚ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਦਿੱਲੀ ਦੌਰੇ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਔਫ ਇੰਡੀਆ (NHAI) ਦੇ ਪ੍ਰਾਜੈਕਟਾਂ ‘ਤੇ ਚਰਚਾ ਕੀਤੀ ਗਈ ਹੈ।
edmonton-court-hears-evidence-of-prior-dog-attack-at-trial-over-death-of-11-year-old-boy
Punjabi

ਐਡਮਿੰਟਨ ਅਦਾਲਤ ਵਿੱਚ 11 ਸਾਲਾ ਬੱਚੇ ਦੀ ਮੌਤ ਮਾਮਲੇ ਵਿੱਚ ਗਵਾਹਾਂ ਨੂੰ ਕੀਤਾ ਗਿਆ ਪੇਸ਼

ਐਡਮਿੰਟਨ ਵਿੱਚ 2024 ਵਿਚ ਕੁੱਤਿਆਂ ਦੇ ਹਮਲੇ ਵਿਚ ਮਾਰੇ ਗਏ 11 ਸਾਲਾ Kache Grist ਦੇ ਮਾਮਲੇ ਵਿੱਚ ਮੰਗਲਵਾਰ ਨੂੰ ਅਦਾਲਤ ਵਿੱਚ ਗਵਾਹਾਂ ਨੂੰ ਪੇਸ਼ ਕੀਤਾ ਗਿਆ। ਕੁੱਤਿਆਂ ਦੀ ਮਾਲਕਣ Crystal MacDonald 'ਤੇ ਅਪਰਾਧਿਕ ਲਾਪਰਵਾਹੀ ਦੇ ਦੋਸ਼ ਲੱਗੇ ਹਨ।ਅਦਾਲਤ ਵਿੱਚ ਗਵਾਹੀ ਦਿੰਦੇ ਹੋਏ Shawn Hesseਨੇ ਦੱਸਿਆ ਕਿ ਜੁਲਾਈ 2023 ਵਿੱਚ ਇਨ੍ਹਾਂ ਜਾਨਵਰਾਂ ਨੇ ਉਸ ਦੇ ਕੁੱਤੇ ਨੂੰ ਮਾਰ ਦਿੱਤਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link