Dec 3, 2025 2:37 PM - Connect Newsroom - Jasmine Singh

ਨਨਾਇਮੋ ਆਰ.ਸੀ.ਐਮ.ਪੀ.ਨੇ ਇਕ 62 ਸਾਲਾ ਵਿਅਕਤੀ 'ਤੇ ਹੋਏ ਹਮਲੇ ਮਗਰੋਂ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ। ਪੀੜਤ ਨੂੰ ਸੋਮਵਾਰ ਪਹਿਲੀ ਦਸੰਬਰ, 2025 ਨੂੰ ਰਾਤ 9 ਵਜੇ ਤੋਂ ਮਗਰੋਂ ਸ਼ੈਫਰਡ ਐਵੇਨਿਊ ਅਤੇ ਜਾਰਜੀਆ ਐਵੇਨਿਊ ਦੇ ਵਿਚਾਲੇ ਪੰਜਵੀਂ ਸਟ੍ਰੀਟ ਦੇ ਸਾਊਥ 'ਚ ਸਥਿਤ ਇਕ ਗਲ਼ੀ 'ਚ ਬੇਹੋਸ਼ ਪਾਇਆ ਗਿਆ।
ਪੁਲਿਸ,ਫਾਇਰ ਅਤੇ ਬੀਸੀ ਐਮਰਜੈਂਸੀ ਹੈਲਥ ਸਰਵਿਸਜ਼ ਨੇ ਤੁਰੰਤ ਕਾਰਵਾਈ ਕੀਤੀ। ਪੁਲਿਸ ਡੌਗ ਸਰਵਿਸ ਅਤੇ ਫੋਰੈਂਸਿਕ ਇਨਵੈਸਟੀਗੇਸ਼ਨ ਸਮੇਤ ਫਰੰਟ ਲਾਈਨ ਅਫਸਰ ਘਟਨਾ ਸਥਾਨ 'ਤੇ ਪਹੁੰਚੇ। ਪੀੜਤ ਨੂੰ ਜਾਨਲੇਵਾ ਸੱਟਾਂ ਲੱਗੀਆਂ ਸਨ ਅਤੇ ਇਲਾਜ ਲਈ ਉਸ ਨੂੰ ਏਅਰਲਿਫ਼ਟ ਕੀਤਾ ਗਿਆ।




