9.73C Vancouver
ADS

Nov 25, 2021 1:21 AM - The Canadian Press

ਟਰੂਡੋ ਲਿਬਰਲਸ ਨੇ ਕੋਵਿਡ-19 ਤੋਂ ਇਕਨੌਮਿਕ ਰਿਕਵਰੀ ਸੰਬੰਧੀ ਸਹਾਈ ਪੈਕੇਜ ਦਾ ਕੀਤਾ ਐਲਾਨ; $300 ਪ੍ਰਤੀ ਹਫ਼ਤਾ ਦੀ ਮਦਦ ਦੀ ਪੇਸ਼ਕਸ਼

Share On
narrower-aid-package-is-because-the-economy-no-longer-needs-the-same-broad-based-help-it-once-did-chrystia-freeland
The Trudeau Liberals have outlined their latest aid package for an economy recovering from COVID-19. (Photo - Chrystia Freeland/Twitter)

ਟਰੂਡੋ ਲਿਬਰਲਸ ਨੇ ਕੋਵਿਡ-19 ਤੋਂ ਇਕਨੌਮਿਕ ਰਿਕਵਰੀ ਸੰਬੰਧੀ ਸਹਾਈ ਪੈਕੇਜ ਦਾ ਐਲਾਨ ਕੀਤਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਪੈਂਡੈਮਿਕ ਕਾਰਨ ਬੇਹੱਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਵਪਾਰਾਂ ਅਤੇ ਲੌਕਡ-ਡਾਊਨ ਵਰਕਰਾਂ ਨੂੰ ਟਾਰਗੈਟਿਡ ਸੱਪੋਰਟ ਪ੍ਰਦਾਨ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਕੁਝ ਦਿਨ ਪਹਿਲਾਂ ਖਤਮ ਹੋਏ ਬੈਨਫਿਟ ਕੁਝ ਹੋਰ ਹਫਤਿਆਂ ਲਈ ਪ੍ਰਦਾਨ ਕੀਤੇ ਜਾਣਗੇ।

ਇਸ ਸੰਬੰਧੀ ਹਾਊਸ ਆਫ ਕਾਮਨਜ਼ 'ਚ ਅੱਜ ਇੱਕ ਲੈਜਿਸਲੇਸ਼ਨ ਪੇਸ਼ ਕੀਤੀ ਗਈ ਹੈ।

ਸਰਕਾਰ ਨੂੰ ਆਸ ਹੈ ਕਿ ਸਰਦੀ ਦੀ ਛੁੱਟੀ ਤੋਂ ਪਹਿਲਾਂ ਪਾਰਲੀਅਮੈਂਟ 'ਚ ਇਹ ਬਿੱਲ ਪਾਸ ਹੋ ਸਕੇ।

ਲਿਬਰਲਸ ਨੇ ਪੇਸ਼ਕਸ਼ ਕੀਤੀ ਹੈ ਕਿ ਕੋਵਿਡ-19 ਸੰਬੰਧੀ ਪਬਲਿਕ ਹੈਲਥ ਲੌਕਡਾਊਨ ਕਾਰਨ ਕਾਰਨ ਖੁਦ ਨੂੰ ਬੇਰੁਜ਼ਗਾਰ ਮੰਨਣ ਵਾਲੇ ਲੋਕ ਪ੍ਰਤੀ ਹਫਤਾ $300 ਹਾਸਿਲ ਕਰ ਸਕਣਗੇ।

ਅਜਿਹਾ ਹੁਣ ਤੋਂ ਸਾਲ 2022 ਦੀ ਬਸੰਤ ਰੁੱਤ ਤਕ ਜਾਰੀ ਰਵੇਗਾ।

ਇਹ ਪੇਮੈਂਟਾਂ 24 ਅਕਤੂਬਰ ਤੋਂ ਰੈਟਰੋਐਕਟਿਵ ਰਹਿਣਗੀਆਂ ਜਦ ਲਿਬਰਲਸ ਨੇ ਪੈਂਡੈਮਿਕ ਸੰਬੰਧੀ ਲਾਭ ਦੇਣਾ ਬੰਦ ਕੀਤਾ ਸੀ।

ਕੈਨੇਡਾ ਰਿਕਵਰੀ ਬੈਨੀਫਿਟ ਦੇ ਸਿਕਨੈਸ ਅਤੇ ਕੇਅਰਗਿਵਰ ਬੈਨੀਫਿਟ ਨੂੰ ਰਿਵਾਈਵ ਕੀਤਾ ਜਾਵੇਗਾ ਅਤੇ ਇਹ 7 ਮਈ ਤਕ ਜਾਰੀ ਰਹਿਣਗੇ।

ਵਪਾਰਾਂ ਲਈ ਵੇਜ ਅਤੇ ਰੈਂਟ ਸਬਸਿਡੀ ਨੂੰ ਟੂਰਿਜ਼ਮ, ਕਲਚਰ ਅਤੇ ਹਾਸਪੀਟੈਲਿਟੀ ਸੈਕਟਰਸ ਦੇ ਲਈ ਲਾਗੂ ਕੀਤਾ ਜਾਵੇਗਾ।

ਹਾਲਾਂਕਿ ਇਹ ਲਾਭ ਸਿਨੇਮਾ ਘਰਾਂ, ਆਰਕੇਡਸ, ਕਸੀਨੋ ਅਤੇ ਜਿਮਸ ਨੂੰ ਵੀ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

ਇਸ ਸੰਬੰਧੀ ਜਾਣਕਾਰੀ ਅੱਜ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਦੇਸ਼ ਪੈਂਡੈਮਿਕ ਦੀ ਮਾਰ ਤੋਂ ਉਭਰ ਰਿਹਾ ਹੈ ਅਤੇ ਹੁਣ ਲੋੜ ਹੈ ਕਿ ਲੋੜ ਅਨੁਸਾਰ ਹੀ ਬੈਨੀਫਿਟਸ ਦਿੱਤੇ ਜਾਣ।

Latest news

carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
federal-alberta-governments-announce-510m-housing-infrastructure-agreement
Punjabi

ਫੈਡਰਲ ਸਰਕਾਰ ਅਤੇ ਐਲਬਰਟਾ ਵਿਚਾਲੇ 510 ਮਿਲੀਅਨ ਡਾਲਰ ਤੋਂ ਵੱਧ ਦੇ ਹਾਊਸਿੰਗ ਇਨਫਰਾਸਟ੍ਰਕਚਰ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਹਾਊਸਿੰਗ ਸਮੇਤ ਕਈ ਮਹੱਤਵਪੂਰਣ ਇਨਫਰਾਸਟਕਚਰ ਸਬੰਧੀ ਅਹਿਮ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਉਣ ਵਾਲੇ 8 ਸਾਲਾਂ ਦੌਰਾਨ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ (CHIF) ਜਰੀਏ ਐਲਬਰਟਾ ਦੇ ਸਥਾਨਕ ਇਨਫਰਾਸਟ੍ਰਕਚਰ ਵਿੱਚ $510 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰੇਗੀ।
more-than-100-aftershocks-follow-powerful-earthquake-in-japans-kyushu-region-death-toll-rises-to-13
Punjabi

ਜਾਪਾਨ ਦੇ ਕਿਊਸ਼ੂ ਖੇਤਰ 'ਚ 6.8 ਤੀਬਰਤਾ ਦੇ ਭੂਚਾਲ ਮਗਰੋਂ 100 ਤੋਂ ਵੱਧ ਝਟਕੇ, ਮ੍ਰਿਤਕਾਂ ਦੀ ਗਿਣਤੀ ਹੋਈ 13

ਜਾਪਾਨ ਦੇ ਸਾਊਥ ਵੈਸਟ ਵਿੱਚ ਪੈਂਦੇ Kyushu ਖੇਤਰ ਵਿੱਚ ਮੰਗਲਵਾਰ ਨੂੰ ਆਏ 6.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਝਟਕੇ ਦਰਜ ਕੀਤੇ ਗਏ ਹਨ। ਇਸ ਆਫ਼ਤ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। Kumamoto ਸੂਬੇ ਵਿੱਚ ਬਚਾਅ ਟੀਮਾਂ ਤੇਜ਼ ਗਰਮੀ ਦੇ ਬਾਵਜੂਦ ਇੱਕ ਪੇਪਰ ਫੈਕਟਰੀ ਅਤੇ ਸ਼ਾਪਿੰਗ ਮਾਲ ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
westjet-flight-attendants-sign-operational-wind-down-agreement-as-aug-2-strike-deadline-approaches
Punjabi

WestJet, flight attendants sign operational wind-down agreement as Aug. 2 strike deadline approaches

WestJet and the union representing approximately 4,400 flight attendants have signed an operational wind-down agreement outlining procedures to safely land aircraft and return cabin crew home in the event of a strike.
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link