15.06C Vancouver
ADS

Sep 26, 2022 9:38 PM - The Canadian Press

ਨੌਰਥ ਵੈਨਕੂਵਰ ਦੀ ਮੈਰਾਥਨ ਰਨਰ ਨੇ ਰਚਿਆ ਇਤਿਹਾਸ

Share On
natasha-wodak-sets-new-canadian-record-in-berlin-marathon
A North Vancouver runner says learning to enjoy training is what helped her smash a Canadian record at the Berlin Marathon yesterday. (Photo - Natasha Wodak/Twitter)

ਨੌਰਥ ਵੈਨਕੂਵਰ ਦੀ ਇੱਕ ਰਨਰ ਦਾ ਕਹਿਣਾ ਹੈ ਕਿ ਜਦ ਉਹ ਸਮਝ ਗਈ ਕਿ ਟਰੇਨਿੰਗ ਦਾ ਅਨੰਦ ਕਿਸ ਪ੍ਰਕਾਰ ਨਾਲ ਮਾਨਣਾ ਹੈ ਤਾਂ ਉਸੇ ਵੇਲੇ ਤੋਂ ਉਸ ਦੀ ਪ੍ਰਫਾਰਮੈਂਸ ਬਿਹਤਰ ਹੋਣ ਲੱਗੀ ਅਤੇ ਇਸੇ ਦੇ ਚਲਦਿਆਂ ਉਹ ਕਨੇਡੀਅਨ ਮੈਰਾਥਨ ਰਿਕਾਰਡ ਤੋੜਨ 'ਚ ਕਾਮਯਾਬ ਹੋਈ।

ਇਸ ਰਨਰ ਦਾ ਨਾਮ ਨਤਾਸ਼ਾ ਵੋਡੈਕ ਹੈ।

ਨਤਾਸ਼ਾ ਵੋਡੈਕ ਨੇ ਐਤਵਾਰ ਨੂੰ ਬਰਲਿਨ ਮੈਰਾਥਨ 'ਚ ਕਨੇਡੀਅਨ ਨੈਸ਼ਨਲ ਰਿਕਾਰਡ ਸਥਾਪਿਤ ਕੀਤਾ।

ਉਹ ਪ੍ਰਤੀਯੋਗਤਾ 'ਚ 12ਵੇਂ ਸਥਾਨ 'ਤੇ ਰਹੀ।

40 ਸਾਲਾ ਰਨਰ ਨੇ ਮੈਰਾਥਨ 2 ਘੰਟੇ, 23 ਮਿੰਟ ਅਤੇ 12 ਸੈਕਿੰਡਸ ਵਿੱਚ ਪੂਰੀ ਕੀਤੀ।

ਉਨ੍ਹਾਂ ਸਾਲ 2020 'ਚ ਮਾਲਿੰਡੀ ਐਲਮੋਰ ਵੱਲੋਂ ਸਥਾਪਿਤ ਕੀਤਾ ਰਿਕਾਰਡ ਕਰੀਬ ਡੇਢ ਮਿੰਟ ਦੀ ਬਿਹਤਰੀ ਕਰਦੇ ਹੋਏ ਤੋੜ ਦਿੱਤਾ।

ਵੋਡੈਕ ਦਾ ਕਹਿਣਾ ਸੀ ਕਿ ਸਾਲ 2013 'ਚ ਉਨ੍ਹਾਂ ਆਪਣੀ ਪਹਿਲੀ ਮੈਰਾਥਨ ਨੂੰ ਬਹੁਤ ਐਨਜੌਏ ਨਹੀਂ ਕੀਤਾ ਸੀ।

ਹਾਲਾਂਕਿ ਉਨ੍ਹਾਂ ਕਿਹਾ ਕਿ ਉਮਰ ਵਧਣ ਦੇ ਨਾਲ ਅਤੇ ਵਧੇਰੇ ਤਜਰਬੇ ਨਾਲ ਉਹ ਅਨੁਸ਼ਾਸਨ 'ਚ ਆ ਗਈ ਅਤੇ ਅਭਿਆਸ ਦਾ ਅਨੰਦ ਮਾਨਣ ਲੱਗੀ।

Latest news

b-c-to-add-132-involuntary-care-beds-in-surrey-and-prince-george
Punjabi

ਬੀ.ਸੀ. ਸਰਕਾਰ ਨੇ ਸਰੀ ਅਤੇ ਪ੍ਰਿੰਸ ਜਾਰਜ ਵਿੱਚ 132 ਨਵੇਂ Involuntary Care ਬੈੱਡ ਸ਼ਾਮਲ ਕਰਨ ਦਾ ਐਲਾਨ ਕੀਤਾ

ਬੀ.ਸੀ. ਸਰਕਾਰ ਨੇ ਗੰਭੀਰ ਮਾਨਸਿਕ ਬੀਮਾਰੀ, ਨਸ਼ਾਖੋਰੀ ਅਤੇ Brain Injury ਨਾਲ ਜੂਝ ਰਹੇ ਲੋਕਾਂ ਲਈ ਸਰੀ ਅਤੇ ਪ੍ਰਿੰਸ ਜਾਰਜ ਵਿਚ Involuntary Care Facilities ਜਲਦ ਖੋਲ੍ਹੇ ਜਾਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਮੁਤਾਬਕ, ਇਨ੍ਹਾਂ ਨਵੀਨੀਕਰਨ ਕੀਤੀਆਂ ਜਾ ਰਹੀਆਂ ਫੈਸੀਲਿਟੀ ਵਿਚ 132 ਨਵੇਂ ਬੈੱਡ ਸ਼ਾਮਲ ਕੀਤੇ ਜਾ ਰਹੇ ਹਨ।
channi-bajwa-among-senior-congress-leaders-to-meet-bhupesh-baghel
Punjabi

ਚੰਨੀ, ਬਾਜਵਾ ਸਮੇਤ ਕਾਂਗਰਸ ਦੇ ਸੀਨੀਅਰ ਆਗੂ ਭੂਪੇਸ਼ ਬਘੇਲ ਨਾਲ ਕਰਨਗੇ ਮੁਲਾਕਾਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਸ਼ਨੀਵਾਰ ਨੂੰ ਪਾਰਟੀ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕਰਨਗੇ। ਇਸ ਸੰਬੰਧੀ ਜਾਣਕਾਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੀ ਗਈ। ਚੰਨੀ ਨੇ ਇੱਕ ਪੋਸਟ ਵਿੱਚ ਇਹ ਵੀ ਕਿਹਾ ਕਿ ਸੀਨੀਅਰ ਆਗੂ ਅਤੇ ਪਾਰਟੀ ਵਿਧਾਇਕ ਰਾਣਾ ਗੁਰਜੀਤ ਸਿੰਘ ਆਪਣੀ ਰਿਹਾਇਸ਼ 'ਤੇ ਇਸ ਬੈਠਕ ਦੀ ਮੇਜ਼ਬਾਨੀ ਕਰਨਗੇ।
maninder-sidhu-announces-india-trade-mission-to-lead-team-canada-delegation
Punjabi

ਮਨਿੰਦਰ ਸਿੱਧੂ ਨੇ ਭਾਰਤ ਦੇ ਵਪਾਰ ਦੌਰੇ ਦਾ ਕੀਤਾ ਐਲਾਨ, ਕੈਨੇਡਾ ਟਰੇਡ ਮਿਸ਼ਨ ਦੀ ਕਰਨਗੇ ਅਗਵਾਈ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਭਾਰਤ ਦੇ ਵਪਾਰ ਦੌਰੇ ਦਾ ਰਸਮੀ ਐਲਾਨ ਕਰ ਦਿੱਤਾ ਹੈ। ਸਿੱਧੂ 12 ਤੋਂ 17 ਅਕਤੂਬਰ ਤੱਕ ਭਾਰਤ ਵਿਚ ਟੀਮ ਕੈਨੇਡਾ ਟਰੇਡ ਮਿਸ਼ਨ ਦੀ ਅਗਵਾਈ ਕਰਨਗੇ। ਇਹ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
saskatchewan-man-sentenced-in-cbsa-immigration-fraud-investigation
Punjabi

ਸੀ.ਬੀ.ਐਸ.ਏ. ਦੀ ਇਮੀਗ੍ਰੇਸ਼ਨ ਧੋਖਾਧੜੀ ਜਾਂਚ ਵਿੱਚ ਸਸਕੈਚਵਨ ਦੇ ਵਿਅਕਤੀ ਨੂੰ ਹੋਈ ਸਜ਼ਾ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਲੋਂ ਇੱਕ ਇਮੀਗ੍ਰੇਸ਼ਨ ਫਰੌਡ ਦੇ ਮਾਮਲੇ ਵਿਚ ਕੀਤੀ ਗਈ ਜਾਂਚ ਦੇ ਸਬੰਧ ਵਿਚ ਸਸਕੈਚਵਨ ਵਿਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਦੋ ਸਾਲ ਤੋਂ ਇੱਕ ਦਿਨ ਘੱਟ ਦੀ Conditional ਸਜ਼ਾ ਸੁਣਾਈ ਗਈ ਹੈ। ਸੀ.ਬੀ.ਐਸ.ਏ. ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਿਲੀਜ਼ ਮੁਤਾਬਕ, ਬਲਵੀਰ ਸਿੰਘ ਨੂੰ $10,000 ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
west-vancouvers-gurinder-singh-deo-arrested-in-france
Punjabi

ਵੈਸਟ ਵੈਨਕੂਵਰ ਦੇ ਗਰਿੰਦਰ ਸਿੰਘ ਦਿਓ ਨੂੰ ਫਰਾਂਸ 'ਚ ਕੀਤਾ ਗਿਆ ਗ੍ਰਿਫਤਾਰ

ਵੈਸਟ ਵੈਨਕੂਵਰ ਦੇ ਗੈਂਗਰਸਟਰ ਗਰਿੰਦਰ ਸਿੰਘ ਦਿਓ ਨੂੰ ਫਰਾਂਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ, ਇਸ ਦੀ ਪੁਸ਼ਟੀ ਕੈਨੇਡਾ ਦੀ ਫੈਡਰਲ ਪੁਲਿਸਿੰਗ ਦੀ ਪੈਸੀਫਿਕ ਰੀਜ਼ਨ ਆਰ.ਸੀ.ਐਮ.ਪੀ. ਨੇ ਕੀਤੀ ਹੈ। ਦਿਓ ਨੂੰ ਐਫ.ਬੀ.ਆਈ. ਅਤੇ ਆਰ.ਸੀ.ਐਮ.ਪੀ. ਦੇ ਹਾਲ ਹੀ ਦੇ ਓਪਰੇਸ਼ਨ ਹਾਰਡ ਬਾਲ ਵਿਚ ਨਾਮਜ਼ਦ ਕੀਤਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link