Aug 6, 2022 12:29 AM - The Canadian Press

ਸਟੈਟਿਸਟਿਕਸ ਕੈਨੇਡਾ ਦੇ ਤਾਜਾ ਅੰਕੜਿਆਂ ਅਨੁਸਾਰ ਦੇਸ਼ ਦਾ ਅਤੇ ਬੀ.ਸੀ. ਦਾ ਬੇਰੁਜਗਾਰੀ ਦਰ ਦਾ ਅੰਕੜਾ ਇਤਿਹਾਸਿਕ ਪੱਧਰ ਦਾ ਰਿਹਾ ਹੈ ਅਤੇ ਇਸ ਨੂੰ ਚੰਗੀ ਖਬਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਦੇਸ਼ ਦੀ ਬੇਰੁਜਗਾਰੀ ਦਰ 4.9% ਦੀ ਦੱਸੀ ਗਈ ਹੈ।
ਇਹ ਅੰਕੜਾ ਜੂਨ ਦੀ ਬਰਾਬਰੀ 'ਤੇ ਰਿਹਾ ਦੱਸਿਆ ਗਿਆ ਹੈ।
ਹਾਲਾਂਕਿ ਦੇਸ਼ ਨੇ ਜੁਲਾਈ ਦੇ ਮਹੀਨੇ 'ਚ 31,000 ਨੌਕਰੀਆਂ ਦਾ ਨੁਕਸਾਨ ਝੱਲਿਆ ਹੈ।
ਇਸ 'ਚ ਵਧੇਰੇ ਨੌਕਰੀਆਂ ਪਬਲਿਕ ਸੈਕਟਰ ਨਾਲ ਸੰਬੰਧਤ ਦੱਸੀਆਂ ਗਈਆਂ।
ਇਹ ਵੀ ਦੱਸਿਆ ਗਿਆ ਕਿ ਦੇਸ਼ ਭਰ 'ਚ 1 ਮਿਲੀਅਨ ਜੌਬ ਵੇਕੈਂਸੀਸ ਹਨ ਜੋ ਭਰੀਆਂ ਜਾਣੀਆਂ ਬਾਕੀ ਹਨ।
ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੇਸ਼ ਦੀ ਬੇਰੁਜਗਾਰੀ 'ਤੇ ਟਿੱਪਣੀ ਕੀਤੀ ਹੈ।
ਫਰੀਲੈਂਡ ਅੱਜ ਨੋਵਾ ਸਕੌਸ਼ੀਆ 'ਚ ਗਰਾਂ ਪਰੇ ਇਲਾਕੇ 'ਚ ਇੱਕ ਵਾਈਨਰੀ ਦਾ ਦੌਰਾ ਕਰ ਰਹੀ ਸਨ।
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਜਾਣਕਾਰੀ ਇਹੀ ਹੈ ਕਿ ਅਨਐਂਪਲਾਇਮੈਂਟ ਦਰ 4.9% 'ਤੇ ਹੀ ਖੜੀ ਹੈ ਅਤੇ ਦੇਸ਼ਵਾਸੀਆਂ ਨੂੰ ਇਹੀ ਅੰਕੜਾ ਯਾਦ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਬੇਰੁਜਗਾਰੀ ਦਰ 'ਚ ਵਾਧਾ ਨਾ ਹੋਣਾ ਦੇਸ਼ ਲਈ ਚੰਗੀ ਖਬਰ ਹੈ।
ਬੈਂਕ ਆਫ ਕੈਨੇਡਾ ਵੱਲੋਂ ਵੀ ਬੇਰੁਜਗਾਰੀ ਦਰ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਖਾਸ ਤੌਰ 'ਤੇ ਉਸ ਸਮੇਂ ਜਦ ਅਗਲੇ ਮਹੀਨੇ ਕੀ ਇੰਟ੍ਰਸਟ ਰੇਟ ਬਾਰੇ ਫਿਰ ਕੋਈ ਐਲਾਨ ਕੀਤਾ ਜਾ ਸਕਦਾ ਹੈ।
ਇੱਕ ਵਾਰ ਫਿਰ ਤੋਂ ਇੰਟ੍ਰਸਟ ਰੇਟ ਵਧਾਏ ਜਾਣ ਦੇ ਆਸਾਰ ਹਨ।




