18.07C Vancouver
ADS

Jun 5, 2025 7:19 PM - Connect Newsroom

2027 ਦੀਆਂ ਪੰਜਾਬ ਚੋਣਾਂ 'ਚ ਦਮ ਅਜ਼ਮਾਉਣ ਲਈ ਤਿਆਰ: ਨਵਜੋਤ ਕੌਰ ਸਿੱਧੂ

Share On
navjot-kaur-sidhu-willing-to-contest-2027-punjab-elections
She said that the party high command will definitely look at the past history and give a ticket.(Photo: Facebook/Dr Navjot Kaur Sidhu)

ਪੰਜਾਬ ਦੀ ਰਾਜਨੀਤੀ ਵਿਚ ਇੱਕ ਵਾਰ ਫਿਰ ਨਵਜੋਤ ਕੌਰ ਸਿੱਧੂ ਦੀ ਵਾਪਸੀ ਹੋ ਸਕਦੀ ਹੈ। ਉਨ੍ਹਾਂ ਅੰਮ੍ਰਿਤਸਰ ਵਿਚ ਆਪਣੇ ਹਲਕੇ ਦੇ ਦੌਰੇ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਐੱਮ.ਐੱਲ.ਏ. ਦੀਆਂ ਚੋਣਾਂ 2027 ਵਿਚ 100 ਫੀਸਦੀ ਲੜਾਂਗੀ ਅਤੇ ਮੈਂ ਉਸੇ ਦੀ ਤਿਆਰੀ ਕਰ ਰਹੀ ਹਾਂ।

ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਜ਼ਰੂਰ ਪਿਛਲੀ ਹਿਸਟਰੀ ਦੇਖੇਗੀ ਅਤੇ ਟਿਕਟ ਦੇਵੇਗੀ। ਨਵਜੋਤ ਕੌਰ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਲੁਧਿਆਣਾ ਵਿਚ ਹੋਣ ਵਾਲੀ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਲਈ ਪ੍ਰਚਾਰ ਕਰਨਗੇ ਅਤੇ ਉਨ੍ਹਾਂ ਦੇ ਨਾਲ ਉਹ ਵੀ ਜਾਣਗੇ।

Latest news

amritpal-singh-formally-arrested-in-ajnala-violence-case-after-nsa-detention-ends
Punjabi

ਅਜਨਾਲਾ ਹਿੰਸਾ ਮਾਮਲਾ: NSA ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਰਸਮੀ ਤੌਰ ’ਤੇ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਤੇ ਦਿਨੀਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਹਿੰਸਾ ਮਾਮਲੇ ਵਿੱਚ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਅੰਮ੍ਰਿਤਪਾਲ ਵਿਰੁੱਧ ਲੱਗੇ ਕੌਮੀਂ ਸੁਰੱਖਿਆ ਐਕਟ ਦੀ ਮਿਆਦ ਖ਼ਤਮ ਹੋਣ ਤੋਂ ਤੁਰੰਤ ਬਾਅਦ ਅਮਲ ਵਿੱਚ ਲਿਆਂਦੀ ਗਈ।
three-arrested-after-alleged-14-000-pokémon-card-robbery-in-vancouver
Punjabi

ਵੈਨਕੂਵਰ ਵਿੱਚ $14,000 ਦੇ ਪੋਕੇਮੋਨ ਕਾਰਡ ਲੁੱਟ ਮਾਮਲੇ ਵਿੱਚ ਤਿੰਨ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ $14,000 ਦੇ ਪੋਕੇਮੋਨ ਕਾਰਡ ਦੀ ਹਿੰਸਕ ਲੁੱਟ ਦੇ ਮਾਮਲੇ ਵਿਚ ਤਿੰਨ ਨਾਬਾਲਗ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਮੰਗਲਵਾਰ ਰਾਤ ਲਗਭਗ 8:00 ਵਜੇ ਈਸਟ ਕਿੰਗ ਐਡਵਰਡ ਐਵੇਨਿਊ ਅਤੇ ਓਨਟਾਰੀਓ ਸਟ੍ਰੀਟ ਦੇ ਇਲਾਕੇ ਵਿਚ ਵਾਪਰੀ ਸੀ।
westjet-raises-checked-baggage-fees-following-air-canada-citing-industry-pressures
Punjabi

ਵੈਸਟਜੈੱਟ ਵੱਲੋਂ ਚੈਕ ਕੀਤੇ ਸਮਾਨ ਦੀ ਫੀਸ ਵਿੱਚ ਵਾਧਾ, ਏਅਰ ਕੈਨੇਡਾ ਦੇ ਕਦਮਾਂ ਤੋਂ ਬਾਅਦ ਲਿਆ ਫੈਸਲਾ

ਕੈਨੇਡੀਅਨ ਹਵਾਈ ਮੁਸਾਫ਼ਰਾਂ ਦੀ ਜੇਬ 'ਤੇ ਹੋਰ ਬੋਝ ਪੈਣ ਵਾਲਾ ਹੈ। ਏਅਰ ਕੈਨੇਡਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਵੈਸਟਜੈਟ ਨੇ ਵੀ ਵੀਰਵਾਰ ਤੋਂ ਆਪਣੀਆਂ checked baggage fees ਵਿਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਏਅਰਲਾਈਨ ਨੇ ਇਸ ਫੈਸਲੇ ਪਿੱਛੇ ਗਲੋਬਲ ਹਾਲਾਤ ਅਤੇ ਇੰਡਸਟਰੀ ਦੇ ਬਦਲਦੇ ਰੁਝਾਨਾਂ ਦਾ ਹਵਾਲਾ ਦਿੱਤਾ ਹੈ।
alberta-introduces-bill-to-end-seasonal-clock-changes-stay-on-daylight-time
Punjabi

ਐਲਬਰਟਾ ਵਿੱਚ ਸਾਲ ਭਰ ਡੇਲਾਈਟ ਟਾਈਮ ਰੱਖਣ ਲਈ ਬਿੱਲ ਵਿਧਾਨ ਸਭਾ 'ਚ ਕੀਤਾ ਗਿਆ ਪੇਸ਼

ਐਲਬਰਟਾ ਸਰਕਾਰ ਵੱਲੋਂ ਸੂਬੇ ਵਿੱਚ ਸਾਲ ਵਿੱਚ ਦੋ ਵਾਰ ਘੜੀਆਂ ਬਦਲਣ ਦੀ ਦਹਾਕਿਆਂ ਪੁਰਾਣੀ ਪ੍ਰਕਿਰਿਆ ਨੂੰ ਖ਼ਤਮ ਕਰਨ ਲਈ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ। ਸਰਵਿਸ ਐਲਬਰਟਾ ਦੇ ਮੰਤਰੀ ਡੇਲ ਨੈਲੀ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਮੁਤਾਬਕ ਅਲਬਰਟਾ ਸਾਰਾ ਸਾਲ ਪੱਕੇ ਤੌਰ 'ਤੇ ਡੇਲਾਈਟ ਸੇਵਿੰਗ ਟਾਈਮ 'ਤੇ ਰਹੇਗਾ। ਇਸ ਫੈਸਲੇ ਪਿੱਛੇ ਮੁੱਖ ਕਾਰਨ ਗੁਆਂਢੀ ਸੂਬੇ ਬ੍ਰਿਟਿਸ਼ ਕੋਲੰਬੀਆ ਵੱਲੋਂ ਇਹ ਕਦਮ ਚੁੱਕਣਾ ਹੈ,ਜਿਸ ਕਾਰਨ ਪ੍ਰੀਮੀਅਰ ਡੈਨੀਅਲ ਸਮਿਥ ਨੇ ਅਲਬਰਟਾ ਵਿੱਚ ਵੀ ਇਸ ਤਬਦੀਲੀ ਨੂੰ ਜ਼ਰੂਰੀ ਸਮਝਿਆ।
alberta-premier-to-provide-update-on-fall-referendum-questions
Punjabi

ਪ੍ਰੀਮੀਅਰ ਸਮਿਥ ਅੱਜ ਸੂਬਾ ਪੱਧਰੀ ਰਿਫਰੈਂਡਮ ਬਾਰੇ ਜਾਰੀ ਕਰਨਗੇ ਅਪਡੇਟ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸੂਬਾ ਪੱਧਰੀ ਰਿਫਰੈਂਡਮ ਬਾਰੇ ਅਪਡੇਟ ਜਾਰੀ ਕਰਨ ਜਾ ਰਹੀ ਹੈ, ਜੋ ਕਿ ਇਸ ਸਾਲ ਫਾਲ ਵਿੱਚ ਹੋਣ ਵਾਲਾ ਹੈ। ਸਮਿਥ ਨੇ ਫਰਵਰੀ ਵਿੱਚ ਐਲਾਨ ਕੀਤਾ ਸੀ ਕਿ ਅਕਤੂਬਰ ਵਿੱਚ ਐਲਬਰਟਾ ਵਾਸੀਆਂ ਤੋਂ 9 ਸਵਾਲ ਪੁੱਛੇ ਜਾਣਗੇ। ਇਨ੍ਹਾਂ ਵਿੱਚੋਂ ਮੁੱਖ ਪ੍ਰਸਤਾਵ ਕੁਝ ਪ੍ਰਵਾਸੀਆਂ ਲਈ ਸੋਸ਼ਲ ਸਰਿਵਸ ਨੂੰ ਸੀਮਤ ਕਰਨ ਬਾਰੇ ਸੁਝਾਅ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਐਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਬਹਿਸ ਤੇਜ਼ ਹੋ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link