30.04C Vancouver
ADS

Jun 4, 2024 5:30 AM - Connect Newsroom

ਐੱਨ. ਡੀ. ਏ. ਨੂੰ ਬਹੁਮਤ ਪਰ ਇੰਡੀਆ ਗਠਜੋੜ ਨੇ ਤੋੜੇ ਬੀ.ਜੀ.ਪੀ. ਦੇ ਸੁਫ਼ਨੇ

Share On
nda-ahead-in-leads-india-beats-predictions
National Democratic Alliance leads(photo\@narendramodi)

ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ.ਨੇ ਸ਼ੁਰੂਆਤੀ ਰੁਝਾਨਾਂ ਵਿਚ 272 ਦੇ ਅੰਕਾਂ ਨੂੰ ਪਾਰ ਕਰ ਲਿਆ ਹੈ ਪਰ ਜ਼ਿਆਦਾਤਰ ਐਗਜ਼ਿਟ ਪੋਲ ਵਿਚ ਕੀਤੇ ਗਏ ਭਾਰੀ ਬਹੁਮਤ ਦੀ ਭਵਿੱਖਬਾਣੀ ਤੋਂ ਇਹ ਕਾਫੀ ਪਿੱਛੇ ਹੈ। ਅੱਜ ਲੋਕ ਸਭਾ ਦੀਆਂ 543 ਸੀਟਾਂ ਦੇ ਨਤੀਜਿਆਂ ਦੀ ਗਿਣਤੀ 'ਚ ਬੀ. ਜੀ.ਪੀ. ਦੇ ਸੁਫਨੇ ਟੁੱਟਦੇ ਨਜ਼ਰ ਆ ਰਹੇ ਹਨ ਕਿਉਂਕਿ ਇੰਡੀਆ ਗਠਜੋੜ ਵੀ ਉਮੀਦ ਤੋਂ ਅੱਗੇ ਚੱਲ ਰਹੀ ਹੈ।

ਸ਼ੁਰੂਆਤੀ ਰੁਝਾਨਾਂ ਤੋਂ ਪਤਾ ਲੱਗਦਾ ਹੈ ਕਿ ਇੰਡੀਆ ਬਲੌਕ 225 ਸੀਟਾਂ 'ਤੇ ਅੱਗੇ ਸੀ। ਰਾਹੁਲ ਗਾਂਧੀ ਵੀ ਦੋ ਲੋਕ ਸਭਾ ਸੀਟਾਂ ਤੋਂ ਅੱਗੇ ਚੱਲ ਰਹੇ ਸਨ। ਤਾਜ਼ਾ ਜਾਣਕਾਰੀ ਮੁਤਾਬਕ ਪੀ. ਐੱਮ. ਮੋਦੀ ਵੀ ਲੀਡ ਕਰ ਰਹੇ ਹਨ।

Latest news

canada-reduces-refugee-health-coverage-introduces-co-payments-for-prescriptions-and-supplementary-care
Punjabi

ਰਿਫਿਊਜ਼ੀ ਲਈ ਫੈਡਰਲ ਹੈਲਥ ਕਵਰੇਜ ਵਿੱਚ ਕਟੌਤੀ,ਦਵਾਈਆਂ ਅਤੇ ਸਹਾਇਕ ਸੇਵਾਵਾਂ 'ਤੇ ਕੋ-ਪੇਮੈਂਟ ਲਾਗੂ

ਕੈਨੇਡਾ ਸਰਕਾਰ ਵਲੋਂ ਰਿਫਿਊਜੀ ਅਤੇ ਰਿਫਿਊਜੀ ਕਲੇਮ ਲਗਾਉਣ ਵਾਲੇ ਲੋਕਾਂ ਲਈ ਫ੍ਰੀ ਹੈਲਥ ਕੇਅਰ ਸੇਵਾਵਾਂ ਵਿਚ ਕੀਤੀ ਗਈ ਕਟੌਤੀ ਅੱਜ ਤੋਂ ਲਾਗੂ ਹੋ ਗਈ ਹੈ। ਨਵੇਂ ਨਿਯਮਾਂ ਤਹਿਤ ਹੁਣ ਉਨ੍ਹਾਂ ਨੂੰ ਨੁਸਖ਼ੇ,ਮਾਨਸਿਕ ਸਿਹਤ ਸਲਾਹ,ਦੰਦਾਂ ਦੀਆਂ ਸੇਵਾਵਾਂ ਅਤੇ ਵਿਜ਼ਨ ਕੇਅਰ ਲਈ ਪੱਲਿਓਂ ਇੱਕ ਹਿੱਸੇ ਦਾ ਭੁਗਤਾਨ ਕਰਨਾ ਹੋਵੇਗਾ।
smith-welcomes-u-s-approval-of-bridger-pipeline-expansion-tied-to-keystone-xl-revival
Punjabi

ਪ੍ਰੀਮੀਅਰ ਸਮਿਥ ਨੇ ਇੱਕ ਨਵੇਂ ਸਰਹੱਦ-ਪਾਰ ਤੇਲ ਪਾਈਪਲਾਈਨ ਪ੍ਰੋਜੈਕਟ ਲਈ ਮਿਲੀ ਪ੍ਰਵਾਨਗੀ ਦਾ ਕੀਤਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਇੱਕ ਨਵੇਂ ਸਰਹੱਦ-ਪਾਰ ਤੇਲ ਪਾਈਪਲਾਈਨ ਪ੍ਰੋਜੈਕਟ ਲਈ ਮਿਲੀ ਪ੍ਰਵਾਨਗੀ ਦਾ ਸਵਾਗਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਿਜਰ ਪਾਈਪਲਾਈਨ ਦੇ ਵਿਸਤਾਰ ਲਈ ਰਾਸ਼ਟਰਪਤੀ ਪਰਮਿਟ 'ਤੇ ਦਸਤਖਤ ਕੀਤੇ ਹਨ। ਇਸ ਪ੍ਰੋਜੈਕਟ ਨੂੰ ਪੁਰਾਣੇ ਕੀਸਟੋਨ ਐਕਸਐਲ ਪਾਈਪਲਾਈਨ ਪ੍ਰੋਜੈਕਟ ਦਾ ਇੱਕ ਅੰਸ਼ਕ ਰੂਪ ਮੰਨਿਆ ਜਾ ਰਿਹਾ ਹੈ,ਜੋ ਕਿ ਕੈਨੇਡਾ ਦੇ ਕੱਚੇ ਤੇਲ ਨੂੰ ਅਮਰੀਕਾ ਤੱਕ ਪਹੁੰਚਾਉਣ ਵਿੱਚ ਮਦਦਗਾਰ ਹੋਵੇਗਾ।ਇਹ ਪ੍ਰੋਜੈਕਟ ਕੈਲਗਰੀ ਸਥਿਤ ਸਾਊਥ ਬੋਅ ਅਤੇ ਅਮਰੀਕਾ ਦੀ ਬ੍ਰਿਜਰ ਕੰਪਨੀ ਵਿਚਕਾਰ ਇੱਕ ਸਾਂਝਾ ਸਮਝੌਤਾ ਹੈ।
eby-says-mls-talks-on-whitecaps-constructive-as-deleted-post-stirs-controversy
Punjabi

ਪ੍ਰੀਮਿਅਰ ਇਬੀ ਨੇ ਵ੍ਹਾਈਟਕੈਪਸ ਬਾਰੇ ਐਮ.ਐਲ.ਐਸ. ਸੰਬੰਧੀ ਗੱਲਬਾਤ ਨੂੰ ਦੱਸਿਆ ਕੰਸਟ੍ਰਕਟਿਵ

ਵੈਨਕੂਵਰ ਵਿਚ ਵ੍ਹਾਈਟਕੈਪਸ ਨੂੰ ਲੈ ਕੇ ਇਸ ਵੇਲੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ।
carney-appoints-jonathan-wilkinson-as-canadas-next-ambassador-to-the-european-union
Punjabi

ਕਾਰਨੀ ਵੱਲੋਂ ਜੋਨਾਥਨ ਵਿਲਕਿਨਸਨ ਨੂੰ ਯੂਰਪੀ ਯੂਨੀਅਨ ਲਈ ਕੈਨੇਡਾ ਦਾ ਨਵਾਂ ਰਾਜਦੂਤ ਕੀਤਾ ਨਿਯੁਕਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਬਕਾ ਕੈਬਨਿਟ ਮੰਤਰੀ ਜੋਨਾਥਨ ਵਿਲਕਿਨਸਨ ਨੂੰ ਯੂਰਪੀ ਯੂਨੀਅਨ ਲਈ ਕੈਨੇਡਾ ਦਾ ਨਵਾਂ ਰਾਜਦੂਤ ਨਾਮਜ਼ਦ ਕੀਤਾ ਹੈ। ਉਨ੍ਹਾਂ ਵਲੋਂ ਇਸ ਨਿਯੁਕਤੀ ਦਾ ਰਸਮੀ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
carney-to-visit-saudi-arabia-amid-renewed-canada-gulf-relations
Punjabi

ਪੀ.ਐਮ.ਮਾਰਕ ਕਾਰਨੀ ਆਉਂਦੇ ਸਮੇਂ ਕਰਨਗੇ ਸਾਊਦੀ ਅਰਬ ਦਾ ਦੌਰਾ

ਪੀ.ਐਮ.ਮਾਰਕ ਕਾਰਨੀ ਆਉਂਦੇ ਸਮੇਂ ਵਿਚ ਸਾਊਦੀ ਅਰਬ ਦਾ ਦੌਰਾ ਕਰਨਗੇ, ਇਹ ਪਿਛਲੇ ਘੱਟੋ-ਘੱਟ ਦੋ ਦਹਾਕਿਆਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਪਹਿਲੀ ਸਾਊਦੀ ਯਾਤਰਾ ਹੋਵੇਗੀ। ਕਾਰਨੀ ਨੂੰ ਇਸ ਦੌਰੇ ਲਈ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸੱਦਾ ਦਿੱਤਾ ਹੈ, ਜੋ ਦੋਹਾਂ ਮੁਲਕਾਂ ਵਿਚਾਲੇ ਸਾਲਾਂ ਦੇ ਡਿਪਲੋਮੈਟਿਕ ਤਣਾਅ ਤੋਂ ਬਾਅਦ ਰਿਸ਼ਤਿਆਂ ਵਿਚ ਆਈ ਗਰਮਜ਼ੋਸ਼ੀ ਤੋਂ ਬਾਅਦ ਮਿਲਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link