12.62C Vancouver
ADS

Sep 4, 2024 5:13 PM - The Canadian Press

ਜਗਮੀਤ ਸਿੰਘ ਨੇ ਟਰੂਡੋ ਦੀ ਲਿਬਰਲਸ ਤੋਂ ਸਮਰਥਨ ਲਿਆ ਵਾਪਸ, ਕਦੇ ਵੀ ਡਿੱਗ ਸਕਦੀ ਹੈ ਸਰਕਾਰ

Share On
ndp-leader-jagmeet-singh-making-an-announcement-today-at-1-p-m-et
The party is also in tight contests in two byelections, trying to retain a seat in Winnipeg against a strong push by the Conservatives and to win a seat from the Liberals in Montreal.(Photo: The Canadian Press)

ਐੱਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨਾਲ ਕੀਤੇ ਗਏ ਸਪਲਾਈ ਅਤੇ ਵਿਸ਼ਵਾਸ ਸਮਝੌਤੇ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਹ ਸਮਝੌਤਾ ਜੂਨ 2025 ਤੱਕ ਚੱਲਣਾ ਸੀ। ਲਿਬਰਲਸ ਤੋਂ ਸਮਰਥਨ ਵਾਪਸ ਲਏ ਜਾਣ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਹੁਣ ਆਉਣ ਵਾਲੇ ਹਫ਼ਤਿਆਂ ਜਾਂ ਮਹੀਨਿਆਂ ਵਿਚ ਕਦੇ ਵੀ ਡਿੱਗਣ ਦਾ ਖਤਰਾ ਹੈ।

ਲਿਬਰਲਸ ਨੂੰ ਸਰਕਾਰ ਵਿਚ ਬਣੇ ਰਹਿਣ ਲਈ ਹੁਣ ਸੰਸਦ ਵਿਚ ਬਹੁਮਤ ਸਾਬਤ ਕਰਨਾ ਹੋਵੇਗਾ ਜੇ ਪਾਰਟੀ ਭਰੋਸੇ ਦੀਆਂ ਵੋਟਾਂ ਵਿਚ ਹਾਰ ਜਾਂਦੀ ਹੈ ਤਾਂ ਇਸ ਪਤਝੜ ਵਿਚ ਅਚਾਨਕ ਇਲੈਕਸ਼ਨ ਹੋ ਸਕਦੇ ਹਨ।

ਜਗਮੀਤ ਸਿੰਘ ਨੇ ਇੱਕ ਵੀਡੀਓ ਪੋਸਟ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਵਰ੍ਹਦੇ ਕਿਹਾ ਕਿ ਟਰੂਡੋ ਨੇ ਵਾਰ-ਵਾਰ ਸਾਬਤ ਕਰ ਦਿੱਤਾ ਹੈ ਕਿ ਉਹ ਹਮੇਸ਼ਾ ਕਾਰਪੋਰੇਟ ਲਾਲਚ ਦੇ ਅੱਗੇ ਇਸੇ ਤਰ੍ਹਾਂ ਝੁਕਣਗੇ। ਸਿੰਘ ਨੇ ਕਿਹਾ ਕਿ ਲਿਬਰਲਸ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਹੁਣ ਕੈਨੇਡੀਅਨ ਤੋਂ ਇੱਕ ਹੋਰ ਮੌਕਾ ਪਾਉਣ ਦੇ ਲਾਇਕ ਨਹੀਂ ਹੈ।

ਇਸ ਦੇ ਨਾਲ ਹੀ ਜਗਮੀਤ ਸਿੰਘ ਨੇ ਕਿਹਾ ਕਿ ਅੱਗੇ ਇਸ ਤੋਂ ਵੀ ਵੱਡੀ ਲੜਾਈ ਹੈ, ਜੋ ਪੀਅਰੇ ਪੋਲੀਵਰੇ ਖਿਲਾਫ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਕੰਜ਼ਰਵੇਟਿਵ ਪਾਰਟੀ ਵਰਕਰ ਤੋਂ ਲੈ ਕੇ ਸੇਵਾਮੁਕਤ ਅਤੇ ਮਰੀਜ਼ਾਂ ਤੋਂ ਲੈ ਕੇ ਪਰਿਵਾਰਾਂ ਤੱਕ ਦੇ ਬੈਨੇਫਿਟਸ ਘਟਾ ਕੇ ਵੱਡੀਆਂ ਕੰਪਨੀਆਂ ਅਤੇ ਅਮੀਰ ਸੀ. ਈ. ਓਜ਼. ਦੀਆਂ ਜੇਬਾਂ ਭਰਨਾ ਚਾਹੁੰਦੀ ਹੈ।

Latest news

canada-us-trade-talks-collapse-as-ottawa-vows-dollar-for-dollar-tariff-response
Punjabi

ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਵਾਰਤਾ ਫੇਲ੍ਹ, ਡਾਲਰ ਦੇ ਬਦਲੇ ਡਾਲਰ ਨਾਲ ਬਰਾਬਰ ਜਵਾਬ ਦੇਵੇਗਾ Ottawa :ਕਾਰਨੀ

ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਆਖ਼ਰੀ ਦੌਰ ਦੀ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ’ਤੇ 50 ਫ਼ੀਸਦੀ ਦੇ ਨਵੇਂ ਟੈਰਿਫ ਲਾਗੂ ਕਰ ਦਿੱਤੇ ਹਨ। ਇਸ ਡੈੱਡਲਾਈਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਨੂੰ ਮੁਲਤਵੀ ਕਰਦਿਆਂ ਆਪਣੇ ਵਾਰਤਾਕਾਰਾਂ ਨੂੰ ਵਾਪਸ Ottawa ਬੁਲਾ ਲਿਆ।
18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link