19.08C Vancouver
ADS

Sep 26, 2020 1:45 AM -

ਐਨ.ਡੀ.ਪੀ. ਵੱਲੋਂ ਲਿਬਰਲ ਸਰਕਾਰ ਨੂੰ ਸਹਿਯੋਗ ਕਰਨ ਦਾ ਹੁੰਗਾਰਾ; ਫੈਡਰਲ ਚੋਣ ਦੀ ਸੰਭਾਵਨਾ 'ਤੇ ਫੁੱਲ ਸਟੌਪ

Share On
ndp-ready-to-support-the-liberal-governments-throne-speech-averting-an-immediate-election
NDP Leader Jagmeet Singh listens to a question during a news conference in Ottawa, Tuesday, Sept. 15, 2020. THE CANADIAN PRESS/Adrian Wyld

ਫੈਡਰਲ ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਅੱਜ ਕਿਹਾ ਹੈ ਕਿ ਜੇਕਰ ਲਿਬਰਲ ਸਰਕਾਰ ਆਪਣੇ ਵਾਅਦੇ ਮੁਤਾਬਿਕ, ਬਿਲ ਸੀ-2 'ਚ ਬਦਲਾਅ ਕਰ ਲੈਂਦੀ ਹੈ, ਤਾਂ ਉਹ ਲਿਬਰਲ ਪਾਰਟੀ ਦਾ ਸਹਿਯੋਗ ਕਰਨ ਲਈ ਤਿਆਰ ਹਨ।

ਲਿਬਰਲ ਸਰਕਾਰ ਵੱਲੋਂ ਬਿਮਾਰੀ ਦੇ ਦਿਨਾਂ ਦੌਰਾਨ ਛੁੱਟੀ ਲੈਣ ਦੀ ਵਿਵਸਥਾ ਅਤੇ ਇਸ 'ਚ ਸ਼ਾਮਿਲ ਲੋਕਾਂ ਦੀ ਗਿਣਤੀ 'ਚ ਵਾਧਾ ਕੀਤੇ ਜਾਣ ਦੇ ਫੈਸਲੇ ਤੋਂ ਬਾਅਦ, ਐਨ.ਡੀ.ਪੀ. ਵੱਲੋਂ ਲਿਬਰਲਸ ਦਾ ਸਹਿਯੋਗ ਕੀਤਾ ਜਾਵੇਗਾ, ਅਤੇ ਇਸ ਦੇ ਚਲਦਿਆਂ ਇਸ ਪਤਝੜ ਰੁੱਤੇ ਫੈਡਰਲ ਚੋਣਾਂ ਹੋਣ ਦੀ ਸੰਭਾਵਨਾ ਖਤਮ ਹੋ ਗਈ ਹੈ।

ਜਗਮੀਤ ਸਿੰਘ ਨੇ ਕਿਹਾ ਕਿ 'ਪੇਡ ਸਿਕ ਲੀਵ' ਨੂੰ ਮਨਜ਼ੂਰੀ ਦਿੱਤੇ ਜਾਣਾ, ਉਨ੍ਹਾਂ ਦੀ ਪਾਰਟੀ ਦੀ ਇੱਕ ਵੱਡੀ ਜਿੱਤ ਹੈ।

ਜਗਮੀਤ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਬਿਲ ਦੇ ਵਿੱਚ ਇਹ ਬਦਲਾਅ ਕਰ ਦਿੱਤੇ ਜਾਂਦੇ ਹਨ, ਤਾਂ ਉਹ ਲਿਬਰਲ ਸਰਕਾਰ ਅਤੇ ਥਰੋਨ ਸਪੀਚ ਦੇ ਪੱਖ 'ਚ ਵੋਟ ਕਰਨਗੇ।

Latest news

harbour-air-to-acquire-pacific-coastal-airlines-expanding-b-c-network
Punjabi

ਹਾਰਬਰ ਏਅਰ ਖਰੀਦੇਗੀ ਪੈਸੀਫਿਕ ਕੋਸਟਲ ਏਅਰਲਾਈਨਜ਼,ਬੀ.ਸੀ.’ਚ ਵਧੇਗਾ ਹਵਾਈ ਨੈੱਟਵਰਕ

ਬੀ.ਸੀ. ਦੇ ਹਵਾਬਾਜ਼ੀ ਖੇਤਰ ਵਿਚ ਹਾਰਬਰ ਏਅਰ ਆਪਣਾ ਨੈੱਟਵਰਕ ਵਧਾਉਣ ਜਾ ਰਹੀ ਹੈ, ਕੰਪਨੀ ਨੇ ਪੈਸੀਫਿਕ ਕੋਸਟਲ ਏਅਰਲਾਈਨਜ਼ ਨੂੰ ਖਰੀਦਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਸਮਝੌਤੇ ਮੁਤਾਬਕ, ਦੋਵਾਂ ਕੰਪਨੀਆਂ ਦੇ ਬ੍ਰਾਂਡ ਅਤੇ ਪਛਾਣ ਨੂੰ ਸੁਤੰਤਰ ਤੌਰ 'ਤੇ ਬਰਕਰਾਰ ਰੱਖਿਆ ਜਾਵੇਗਾ ਪਰ ਇਨ੍ਹਾਂ ਦਾ ਸਾਂਝਾ fleet 59 ਜਹਾਜ਼ਾਂ ਦਾ ਹੋ ਜਾਵੇਗਾ।
man-who-allegedly-threatened-to-kill-pm-mark-carney-identified
Punjabi

PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਹੋਈ ਪਛਾਣ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ Jamie Da Costa ਵਜੋਂ ਹੋਈ ਹੈ ਜੋ ਹੁਣ ਹਿਰਾਸਤ ਵਿੱਚ ਰਹੇਗਾ। ਬੀਤੇ ਦਿਨ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਕਿ 31 ਸਾਲਾ Da Costa ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਮੰਗਲਵਾਰ ਸਵੇਰ ਤੱਕ ਉਹ ਕੈਲਗਰੀ ਰਿਮਾਂਡ ਸੈਂਟਰ ਵਿੱਚ ਬੰਦ ਸੀ।
alberta-safeway-workers-issue-strike-notice-to-sobeys
Punjabi

ਐਲਬਰਟਾ ਦੇ ਸੇਫਵੇਅ ਕਰਮਚਾਰੀਆਂ ਵੱਲੋਂ Sobeys ਨੂੰ ਹੜਤਾਲ ਦਾ ਨੋਟਿਸ ਜਾਰੀ

ਐਲਬਰਟਾ ਵਿੱਚ ਹਜ਼ਾਰਾਂ ਸੇਫ ਵੇਅ ਕਰਮਚਾਰੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਯੂਨੀਅਨ UFCW ਲੋਕਲ 401 ਨੇ ਮੂਲ ਕੰਪਨੀ Sobeys ਨੂੰ ਹੜਤਾਲ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਗੱਲਬਾਤ ਰਾਹੀਂ ਕੋਈ ਸਮਝੌਤਾ ਨਹੀਂ ਹੁੰਦਾ, ਤਾਂ ਕਰਮਚਾਰੀ 7 ਅਕਤੂਬਰ ਨੂੰ ਅੱਧੀ ਰਾਤ ਤੋਂ ਹੜਤਾਲ 'ਤੇ ਜਾ ਸਕਦੇ ਹਨ।
uk-may-join-canada-led-defence-security-and-resilience-bank
Punjabi

ਕੈਨੇਡਾ ਦੀ ਅਗਵਾਈ ਵਾਲੇ ਡਿਫੈਂਸ ਬੈਂਕ ਨਾਲ ਜੁੜ ਸਕਦਾ ਹੈ ਯੂ.ਕੇ.

ਕੈਨੇਡਾ ਦੀ ਅਗਵਾਈ ਵਾਲੇ Defence, Security and Resilience Bank ਵਿਚ ਯੂ. ਕੇ. ਸ਼ਾਮਲ ਹੋ ਸਕਦਾ ਹੈ। ਰਿਪੋਰਟਸ ਮੁਤਾਬਕ, ਦੋਹਾਂ ਧਿਰਾਂ ਵਿਚਾਲੇ ਉੱਚ ਪੱਧਰੀ ਗੱਲਬਾਤ ਚੱਲ ਰਹੀ ਹੈ, ਇਸ ਬੈਂਕ ਦਾ ਮੁੱਖ ਉਦੇਸ਼ ਸਹਿਯੋਗੀ ਦੇਸ਼ਾਂ ਦੇ ਰੱਖਿਆ ਪ੍ਰੋਜੈਕਟ ਲਈ ਲੰਮੇ ਸਮੇਂ ਅਤੇ ਘੱਟ ਲਾਗਤ ਵਾਲਾ ਕਰਜ਼ਾ ਮੁਹੱਈਆ ਕਰਵਾਉਣਾ ਹੈ।
stephen-harper-praises-carneys-trade-diversification-and-energy-policies
Punjabi

ਸਟੀਫਨ ਹਾਰਪਰ ਨੇ ਕਾਰਨੀ ਦੀ ਟਰੇਡ ਡਾਇਵਰਸੀਫਿਕੇਸ਼ਨ ਤੇ ਐਨਰਜੀ ਨੀਤੀਆਂ ਦੀ ਕੀਤੀ ਸ਼ਲਾਘਾ

ਕੈਨੇਡਾ ਦੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਟੋਰੌਂਟੋ ਵਿਖੇ ਸੰਪੰਨ ਹੋਏ ਦੋ-ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਸਮਾਪਤੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਪਾਰਕ ਵਿਭਿੰਨਤਾ ਨੀਤੀਆਂ ਦੀ ਸ਼ਲਾਘਾ ਕੀਤੀ। ਹਾਰਪਰ ਨੇ ਸਰਕਾਰ ਵੱਲੋਂ ਐਨਰਜੀ ਖੇਤਰ ਵਿਚ ਲਏ ਜਾ ਰਹੇ ਫੈਸਲਿਆਂ ਦਾ ਸਮਰਥਨ ਕੀਤਾ ਅਤੇ ਇਹ ਵੀ ਕਿਹਾ ਕਿ ਅਮਰੀਕਾ ਨਾਲ ਟ੍ਰੇਡ ਵਾਰਤਾ ਤੋਂ ਪਿੱਛੇ ਹਟਣ ਤੋਂ ਇਲਾਵਾ ਕੈਨੇਡਾ ਕੋਲ ਕੋਈ ਰਸਤਾ ਨਹੀਂ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link