9.93C Vancouver
ADS

Jun 23, 2025 4:19 PM - The Canadian Press

ਬੀ.ਸੀ. ਦੇ ਯੂਕੋਨ ਵਿਚ ਤੇਜ਼ੀ ਨਾਲ ਵੱਧ ਰਹੀ ਅੱਗ, 100 ਘਰਾਂ ਲਈ ਚਿਤਾਵਨੀ ਜਾਰੀ

Share On
nearly-200-homes-on-alert-for-yukon-wildfires-as-early-season-heat-event-hits
Environment Canada says a ridge of high pressure is bringing unseasonably high temperatures to the region, with Dawson seeing forecasted highs of 28 degrees for both Saturday and Sunday.(Yukon Protective services fb.)

ਬੀ.ਸੀ. ਦੇ ਯੂਕੋਨ ਵਿਚ ਜੰਗਲੀ ਅੱਗ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਇਸ ਕਾਰਨ ਬੀਤੇ ਦਿਨ ਡਾਅਸਨ ਨੇੜਲੇ 100 ਘਰਾਂ ਲਈ ਨਿਕਾਸੀ ਦੀ ਚਿਤਾਵਨੀ ਨੂੰ ਜਾਰੀ ਕੀਤਾ ਗਿਆ। ਫਾਇਰ ਕਰੂ ਮੁਤਾਬਕ ਇਸ ਦਾ ਆਕਾਰ ਇਕ ਦਿਨ ਵਿਚ ਦੁੱਗਣਾ ਹੋ ਗਿਆ ਹੈ। ਐਮਰਜੈਂਸੀ ਕੋਆਰਡੀਨੇਸ਼ਨ ਸੈਂਟਰ ਮੁਤਾਬਕ ਕਿਊਬੈਕ ਕ੍ਰੀਕ ਫਾਇਰ ਨੇ 34 ਵਰਗ ਕਿਲੋਮੀਟਰ ਦਾ ਇਲਾਕਾ ਘੇਰਿਆ ਹੈ।

ਬੀਤੀ ਸ਼ਾਮ ਇਹ ਅੱਪਰ ਵੈਸਟ ਡਾਅਸਨ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ 'ਤੇ ਸੀ। ਮਾਊਂਟ ਲਿਓਟਾ ਫਾਇਰ ਵੀ ਕਰੀਬ ਦੁੱਗਣੀ ਵੱਧ ਗਈ ਹੈ, ਜਿਸ ਕਾਰਨ ਹੈਂਡਰਸਨ ਕਾਰਨਰ-ਡੈਂਪਸਟਰ ਕੱਟਆਫ ਖੇਤਰ ਦੇ ਲੋਕਾਂ ਲਈ ਵੀ ਖਤਰਾ ਵੱਧ ਗਿਆ ਹੈ।

ਫਾਇਰ ਫਾਈਟਰਜ਼ ਮੁਤਾਬਕ ਇਹ 9 ਵਰਗ ਕਿਲੋਮੀਟਰ ਤੋਂ ਵੱਧ ਕੇ 17 ਵਰਗ ਕਿਲੋਮੀਟਰ ਹੋ ਗਈ ਹੈ। ਇਸ ਕਾਰਨ 80 ਘਰਾਂ ਨੂੰ ਨਿਕਾਸੀ ਦੀ ਚਿਤਾਵਨੀ 'ਤੇ ਰੱਖਿਆ ਗਿਆ ਹੈ। ਇਸ ਕਾਰਨ ਬਿਜਲੀ ਦੀਆਂ ਤਾਰਾਂ ਸੜ ਗਈਆਂ ਹਨ ਅਤੇ ਕਈ ਘਰ ਬਿਨਾਂ ਬਿਜਲੀ ਦੇ ਰਹਿਣ ਦੇ ਮਜਬੂਰ ਹਨ। ਅੱਗ ਕਾਰਨ ਹੈਂਡਰਸਨ ਕਾਰਨਰ ਤੋਂ ਟਿੰਟੀਨਾ ਟਰੈਂਚ ਵਿਚਕਾਰਲਾ ਉੱਤਰੀ ਕਲੋਂਡਾਇਕ ਹਾਈਵੇ ਬੰਦ ਰੱਖਿਆ ਗਿਆ ਹੈ।

Latest news

human-remains-discovered-in-burned-vehicle-near-kamloops-b-c-rcmp
Punjabi

ਕੈਮਲੂਪਸ, ਬੀ.ਸੀ. ਨੇੜੇ ਸੜੇ ਹੋਏ ਵਾਹਨ ਵਿੱਚੋਂ ਮਨੁੱਖੀ ਅਵਸ਼ੇਸ਼ ਮਿਲੇ: ਆਰ.ਸੀ.ਐਮ.ਪੀ

ਕੈਮਲੂਪਸ ਦੇ ਨੌਰਥ ਵਿਚ ਇੱਕ ਸੜੀ ਹੋਈ ਗੱਡੀ ਦੇ ਅੰਦਰ ਮਨੁੱਖੀ ਅਵਸ਼ੇਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਨੀਵਾਰ ਉਨ੍ਹਾਂ ਨੂੰ ਟ੍ਰੈਨਕੁਇਲ-ਕ੍ਰਿਸ ਕ੍ਰੀਕ ਰੋਡ 'ਤੇ ਇੱਕ ਗੱਡੀ ਨੂੰ ਅੱਗ ਲੱਗਣ ਦੀ ਰਿਪੋਰਟ ਮਿਲੀ ਸੀ, ਪੁਲਿਸ ਮੁਤਾਬਕ, ਇਹ ਸੰਭਵ ਤੌਰ 'ਤੇ ਚੋਰੀ ਹੋਈ 2019 ਦੀ ਬਲੈਕ ਵੋਲਕਸਵੈਗਨ ਗੋਲਫ ਕਾਰ ਸੀ।
negotiations-set-to-resume-between-canada-post-union
Punjabi

ਕੈਨੇਡਾ ਪੋਸਟ, ਯੂਨੀਅਨ ਵਿਚਕਾਰ ਗੱਲਬਾਤ ਮੁੜ ਸ਼ੁਰੂ ਹੋਣ ਲਈ ਤਿਆਰ

ਕੈਨੇਡਾ ਪੋਸਟ ਅਤੇ ਪੋਸਟਲ ਵਰਕਰਜ਼ ਯੂਨੀਅਨ ਦੀ ਅੱਜ Bargaining Table 'ਤੇ ਵਾਪਸ ਗੱਲਬਾਤ ਹੋਵੇਗੀ। ਲੰਘੇ ਹਫ਼ਤੇ ਯੂਨੀਅਨ ਨੇ ਤਨਖ਼ਾਹਾਂ ਵਿਚ ਵਾਧੇ ਦੀ ਮੰਗ ਸਬੰਧੀ ਕ੍ਰਾਊਨ ਕਾਰਪੋਰੇਸ਼ਨ ਨੂੰ ਨਵਾਂ ਪ੍ਰਸਤਾਵ ਦਿੱਤਾ ਸੀ, ਜਿਸ 'ਤੇ ਪ੍ਰਤੀਕਿਰਿਆ ਨਾਲ ਹੀ ਅੱਗੇ ਦੀ ਦਿਸ਼ਾ ਤੈਅ ਹੋਵੇਗੀ।
multiple-journalists-killed-by-israeli-strikes-on-gaza-hospital
Punjabi

ਗਾਜ਼ਾ ਹਸਪਤਾਲ 'ਤੇ ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ ਕਈ ਪੱਤਰਕਾਰ

ਗਾਜ਼ਾ ਦੇ ਇੱਕ ਮੁੱਖ ਹਸਪਤਾਲ 'ਤੇ ਸੋਮਵਾਰ ਨੂੰ ਇਜ਼ਰਾਈਲੀ ਹਮਲੇ ਵਿਚ 4 ਪੱਤਰਕਾਰਾਂ ਸਮੇਤ 19 ਲੋਕ ਮਾਰੇ ਗਏ। ਸਥਾਨਕ ਸਿਹਤ ਮੰਤਰਾਲਾ ਨੇ ਕਿਹਾ ਕਿ ਨਾਸਿਰ ਹਸਪਤਾਲ ਦੀ ਚੌਥੀ ਮੰਜ਼ਿਲ 'ਤੇ ਪੀੜਤਾਂ ਦੀ ਮੌਤ ਉਸ ਸਮੇਂ ਹੋਈ ਜਦੋਂ ਇੱਕ ਮਿਜ਼ਾਈਲ ਡਿੱਗੀ ਅਤੇ ਉਸੇ ਥਾਂ 'ਤੇ ਬਚਾਅ ਦਲ ਦੇ ਪਹੁੰਚਣ ਦੇ ਕੁਝ ਪਲਾਂ ਬਾਅਦ ਇੱਕ ਹੋਰ ਮਿਜ਼ਾਈਲ ਡਿੱਗੀ।
carney-travels-to-kyiv-in-show-of-support-for-ukraine
Punjabi

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤਾ ਕੀਵ ਦਾ ਦੌਰਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਨੂੰ ਅਚਾਨਕ ਕੀਵ ਦਾ ਦੌਰਾ ਕੀਤਾ, ਜਿੱਥੇ ਉਹ ਯੂਕਰੇਨ ਦੇ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਸੋਫੀਆ ਸਕੁਏਅਰ ਵਿਚ ਰੱਖੇ ਸਮਾਗਮ ਵਿਚ ਸ਼ਾਮਲ ਹੋਏ ਅਤੇ ਭਾਸ਼ਣ ਵੀ ਦਿੱਤਾ।
rollover-crash-involving-tour-bus-on-the-new-york-thruway-leaves-multiple-dead-others-injured
Punjabi

ਨਿਊਯਾਰਕ ਸਿਟੀ ਵਿਚ ਟੂਰ ਬੱਸ ਹੋਈ ਹਾਦਸਾਗ੍ਰਸਤ, ਕਈ ਲੋਕਾਂ ਦੀ ਹੋਈ ਮੌਤ

ਨਿਊਯਾਰਕ ਸਿਟੀ ਵਿਚ ਅੱਜ ਇੱਕ ਟੂਰਿਸਟ ਬੱਸ ਦੇ ਹਾਦਸਾਗ੍ਰਸਤ ਹੋਣ ਨਾਲ ਇੱਕ ਬੱਚੇ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link