Jan 22, 2025 7:15 PM - Connect Newsroom

ਕੈਨੇਡੀਅਨਾਂ ਨੂੰ ਹੁਣ ਨੈੱਟਫਲਿਕਸ ਮਹਿੰਗਾ ਪਵੇਗਾ। ਕੰਪਨੀ ਕੈਨੇਡਾ ਵਿਚ ਆਪਣੀਆਂ ਕੀਮਤਾਂ ਵਧਾ ਰਹੀ ਹੈ। ਅਮਰੀਕਾ ਦੀ ਸਟ੍ਰੀਮਿੰਗ ਮੀਡੀਆ ਕੰਪਨੀ ਨੇ ਕਿਹਾ ਕਿ ਉਸ ਦਾ ਸਭ ਤੋਂ ਸਸਤਾ ਪਲੈਨ ਜੋ ਐੱਡ ਦਾ ਨਾਲ ਆਉਂਦਾ ਹੈ ਉਸ ਦੀ ਮਹੀਨਾਵਾਰ ਲਾਗਤ $2 ਤੋਂ ਵਧਾ ਕੇ $7.99 ਪ੍ਰਤੀ ਮਹੀਨਾ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਬਿਨਾਂ ਐੱਡ ਦੇ ਮਿਲਣ ਵਾਲਾ ਸਟੈਂਡਰਡ ਪਲਾਨ $2.50 ਮਹਿੰਗਾ ਹੋ ਕੇ $18.99 ਪ੍ਰਤੀ ਮਹੀਨਾ ਹੋ ਰਿਹਾ ਹੈ। ਉਥੇ ਹੀ, ਪ੍ਰੀਮੀਅਮ ਪਲਾਨ ਦੀ ਕੀਮਤ $3 ਪ੍ਰਤੀ ਮਹੀਨਾ ਵਧਾ ਕੇ $23.99 ਕਰ ਦਿੱਤੀ ਗਈ ਹੈ।
ਹਾਲਾਂਕਿ, ਵਾਧੂ ਮੈਂਬਰਾਂ ਨੂੰ ਐੱਡ ਕਰਨ ਲਈ ਫੀਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨੈੱਟਫਲਿਕਸ ਨੇ ਕਿਹਾ ਕਿ ਨਵੇਂ ਗਾਹਕਾਂ ਲਈ ਕੀਮਤਾਂ ਵਿਚ ਵਾਧਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ, ਜਦੋਂ ਕਿ ਮੌਜੂਦਾ ਮੈਂਬਰ ਨੂੰ ਉਨ੍ਹਾਂ ਦੇ ਅਗਲੇ ਬਿੱਲ ਵਿਚ ਤਬਦੀਲੀ ਦੇਖਣ ਨੂੰ ਮਿਲੇਗੀ।
ਨੈੱਟਫਲਿਕਸ ਦਾ ਕਹਿਣਾ ਹੈ ਕਿ ਉਸ ਵਲੋਂ ਅਮਰੀਕਾ, ਪੁਰਤਗਾਲ ਅਤੇ ਅਰਜਨਟੀਨਾ ਵਿਚ ਵੀ ਜ਼ਿਆਦਾਤਰ ਪਲੈਨ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਕੰਪਨੀ ਨੇ ਕੈਨੇਡਾ ਵਿਚ ਆਖਰੀ ਵਾਰ ਕੀਮਤਾਂ 2022 ਵਿਚ ਵਧਾਈਆਂ ਸਨ।




