20.31C Vancouver
ADS

Sep 25, 2025 6:22 PM - The Canadian Press

ਐਮਿਲੀ ਲੋਵਨ ਨੇ ਸਰਕਾਰ ਨੂੰ ਸ਼ਹਿਰਾਂ ਲਈ ਸਥਾਈ ਫੰਡਿੰਗ ਸਥਾਪਿਤ ਕਰਨ ਦੀ ਕੀਤੀ ਮੰਗ

Share On
new-bc-green-leader-lowan-says-province-must-create-sustainable-funding-for-cities
Lowan says the province "has been downloading the costs of systemic social issues onto municipalities," while privatizing social services and handing out subsidies to corporations.(Photo- BC Greens)

ਬੀ. ਸੀ. ਗ੍ਰੀਨ ਪਾਰਟੀ ਦੀ ਨਵੀਂ ਲੀਡਰ ਐਮਿਲੀ ਲੋਵਨ ਨੇ ਸਰਕਾਰ ਨੂੰ ਸ਼ਹਿਰਾਂ ਲਈ ਸਥਾਈ ਫੰਡਿੰਗ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਲੋਵਨ ਨੇ ਕਿਹਾ ਕਿ ਸੂਬਾ ਸਰਕਾਰ ਸੋਸ਼ਲ ਸਰਵਿਸ ਦਾ ਨਿੱਜੀਕਰਨ ਕਰ ਰਹੀ ਹੈ ਅਤੇ ਕਾਰਪੋਰੇਸ਼ਨਾਂ ਨੂੰ ਸਬਸਿਡੀ ਦੇ ਰਹੀ ਹੈ, ਜਦੋਂ ਕਿ ਇਨ੍ਹਾਂ ਦੇ ਖਰਚੇ ਨਗਰ ਪਾਲਿਕਾਵਾਂ 'ਤੇ ਪਾ ਰਹੀ ਹੈ।

ਉਨ੍ਹਾਂ ਇਸ ਦੇ ਹੱਲ ਵਜੋਂ ਜਾਇਦਾਦ ਟੈਕਸ ਅਤੇ ਵਿੰਡਫਾਲ ਪ੍ਰੋਫਿਟ ਟੈਕਸ ਦਾ ਸੁਝਾਅ ਦਿੱਤਾ।ਲੋਵਨ ਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਸੋਸ਼ਲ ਸਰਵਿਸ ਦੀ ਫੰਡਿੰਗ ਲਈ ਪੈਸਾ ਆਵੇਗਾ ਅਤੇ ਇਹ ਯਕੀਨੀ ਹੋਵੇਗਾ ਕਿ ਬੀ. ਸੀ. ਦੇ ਸਭ ਤੋਂ ਅਮੀਰ ਕਾਰਪੋਰੇਸ਼ਨਾਂ ਤੇ 1 ਫੀਸਦੀ ਲੋਕ ਆਪਣਾ ਬਣਦਾ ਹਿੱਸਾ ਅਦਾ ਕਰ ਰਹੇ ਹਨ।

ਉਨ੍ਹਾਂ ਇਹ ਟਿੱਪਣੀਆਂ ਵੀਰਵਾਰ ਨੂੰ ਯੂਨੀਅਨ ਔਫ ਬ੍ਰਿਟਿਸ਼ ਕੋਲੰਬੀਆ ਮਿਉਂਸਪੈਲਟੀਜ਼ ਦੇ ਸਾਲਾਨਾ ਸੰਮੇਲਨ ਵਿਚ ਡੈਲੀਗੇਟ ਨੂੰ ਸੰਬੋਧਨ ਕਰਦਿਆਂ ਕੀਤੀਆਂ, ਇੱਕ ਦਿਨ ਪਹਿਲਾਂ ਹੀ ਐਮਿਲੀ ਲੋਵਨ ਨੇ ਬੀ. ਸੀ. ਗ੍ਰੀਨ ਪਾਰਟੀ ਦੀ ਲੀਡਰਸ਼ਿਪ ਚੋਣ ਜਿੱਤੀ ਸੀ। ਲੋਵਨ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸ਼ਹਿਰਾਂ ਲਈ ਫੰਡਿੰਗ ਵਧਾਉਣ ਅਤੇ ਸਥਾਨਕ ਅਧਿਕਾਰ ਖੇਤਰ ਵਿਚ ਦਖ਼ਲ ਦੇਣ ਤੋਂ ਪਿੱਛੇ ਹਟਣ ਦੀ ਲੋੜ ਹੈ।

Latest news

vancouver-island-drug-trafficking-investigation-three-arrested-drugs-and-over-100-000-cash-seized
Punjabi

ਵੈਨਕੂਵਰ ਆਈਲੈਂਡ ’ਚ ਨਸ਼ਾ ਤਸਕਰੀ ਦੇ ਮਾਮਲੇ ’ਚ 3 ਗ੍ਰਿਫ਼ਤਾਰ, 1 ਲੱਖ ਡਾਲਰ ਤੋਂ ਵੱਧ ਕੈਸ਼ ਬਰਾਮਦ

ਵੈਨਕੂਵਰ ਆਈਲੈਂਡ ਵਿਚ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ 1 ਲੱਖ ਡਾਲਰ ਤੋਂ ਵੱਧ ਕੈਸ਼ ਜ਼ਬਤ ਕੀਤਾ ਗਿਆ ਹੈ। ਪੋਰਟ ਮੈਕਨੀਲ ਆਰਸੀਐਮਪੀ ਵੱਲੋਂ ਵੀਰਵਾਰ ਨੂੰ ਜਾਰੀ ਜਾਣਕਾਰੀ ਅਨੁਸਾਰ, ਇਹ ਕਾਰਵਾਈ ਸ਼ਹਿਰ ਦੇ ਕਈ ਘਰਾਂ ਅਤੇ ਗੱਡੀਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਕੀਤੀ ਗਈ, ਇਸ ਦੌਰਾਨ ਅਧਿਕਾਰੀ ਨੇ ਇੱਕ ਕਿਲੋਗ੍ਰਾਮ ਸ਼ੱਕੀ ਕੋਕੀਨ, ਵੱਡੀ ਮਾਤਰਾ ਵਿਚ ਕੇਟਾਮਾਈਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ।
ebola-outbreak-in-congo-could-become-deadliest-on-record-who-warns
Punjabi

ਕਾਂਗੋ ਵਿੱਚ ਈਬੋਲਾ ਦਾ ਪ੍ਰਕੋਪ ਬਣਿਆ ਗੰਭੀਰ ਚੁਣੌਤੀ, WHO ਨੇ ਦਿੱਤੀ ਵੱਡੀ ਚੇਤਾਵਨੀ

ਕਾਂਗੋ ਵਿੱਚ ਫੈਲ ਰਿਹਾ ਈਬੋਲਾ ਦਾ ਮੌਜੂਦਾ ਪ੍ਰਕੋਪ ਹੁਣ ਤੱਕ ਦਾ ਸਭ ਤੋਂ ਘਾਤਕ ਪ੍ਰਕੋਪ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਜੇਕਰ ਵਾਇਰਸ ਇਸੇ ਰਫ਼ਤਾਰ ਨਾਲ ਫੈਲਦਾ ਰਿਹਾ ਤਾਂ 2026 ਦਾ ਇਹ ਪ੍ਰਕੋਪ 2014-16 ਦੇ ਪੱਛਮੀ ਅਫ਼ਰੀਕਾ ਵਾਲੇ ਪ੍ਰਕੋਪ ਤੋਂ ਵੀ ਵੱਧ ਘਾਤਕ ਹੋ ਸਕਦਾ ਹੈ, ਜਿਸ ਵਿੱਚ ਲਗਭਗ 11,000 ਲੋਕਾਂ ਦੀ ਮੌਤ ਹੋਈ ਸੀ।
canada-u-s-trade-talks-enter-critical-phase-as-tariff-deadline-looms
Punjabi

ਕੈਨੇਡਾ-ਅਮਰੀਕਾ ਵਪਾਰਕ ਗੱਲਬਾਤ ਨਵੇਂ ਮੋੜ ’ਤੇ: ਟੈਰਿਫ ਅਤੇ ਰਿਆਇਤਾਂ ’ਤੇ ਕੇਂਦਰਿਤ ਹੈ ਚਰਚਾ

ਕੈਨੇਡਾ-ਅਮਰੀਕਾ ਦੇ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਟਰੰਪ ਸਰਕਾਰ ਦੇ ਵਪਾਰ ਅਧਿਕਾਰੀ ਜੈਮੀਸਨ ਗ੍ਰੀਰ ਵਿਚਕਾਰ ਅੱਜ ਵਾਸ਼ਿੰਗਟਨ ਡੀ.ਸੀ. ਵਿਖੇ ਇੱਕ ਵਾਰ ਹੋਰ ਹੰਗਾਮੀ ਬੈਠਕ ਹੋ ਰਹੀ ਹੈ, ਜਿਸ ਵਿਚ ਮੁੱਖ ਵਪਾਰ ਵਾਰਤਾਕਾਰ ਜੈਨਿਸ ਚੈਰੇਟ ਵੀ ਸ਼ਾਮਲ ਹਨ। ਇਹ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਇਸ ਹਫ਼ਤੇ ਦੀ ਦੂਜੀ ਅਤੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੌਥੀ ਆਹਮੋ-ਸਾਹਮਣੇ ਮੁਲਾਕਾਤ ਹੈ।
e-scooters-and-e-bikes-pose-serious-risk-to-children-in-canada-10-deaths-reported-last-year
Punjabi

ਕੈਨੇਡਾ ’ਚ ਬੱਚਿਆਂ ਲਈ ਈ-ਸਕੂਟਰ ਤੇ ਈ-ਬਾਈਕ ਬਣੇ ਗੰਭੀਰ ਖ਼ਤਰਾ, 2025 ’ਚ 10 ਮੌਤਾਂ

ਕੈਨੇਡਾ ਵਿਚ ਈ-ਸਕੂਟਰ ਅਤੇ ਈ-ਬਾਈਕ ਦੀ ਵਰਤੋਂ ਬੱਚਿਆਂ ਲਈ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ, ਪਿਛਲੇ ਸਾਲ ਦੇਸ਼ ਭਰ ਵਿਚ ਇਨ੍ਹਾਂ ਨਾਲ ਸਬੰਧਤ ਹਾਦਸਿਆਂ ਕਾਰਨ ਲੱਗੀਆਂ ਸੱਟਾਂ ਕਰਕੇ 10 ਬੱਚਿਆਂ ਦੀ ਮੌਤ ਹੋਈ ਹੈ। ਕੈਨੇਡੀਅਨ ਪੀਡੀਆਟ੍ਰਿਕ ਸੋਸਾਇਟੀ ਵੱਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ 10 ਮੌਤਾਂ ਵਿਚੋਂ 6 ਮੌਤਾਂ ਇਕੱਲੇ ਓਨਟਾਰੀਓ ਵਿਚ ਹੋਈਆਂ।
sukhbir-singh-badal-attacked-at-nanded-sahib-sustains-injury-to-hand
Punjabi

ਸੁਖਬੀਰ ਸਿੰਘ ਬਾਦਲ 'ਤੇ ਨਾਂਦੇੜ ਸਾਹਿਬ ਵਿਖੇ ਹਮਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਹਮਲਾ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਦੇ ਹੱਥ 'ਤੇ ਸੱਟ ਲੱਗੀ ਹੈ ਅਤੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link