10.8C Vancouver
ADS

Aug 13, 2026 3:35 PM - Connect Newsroom - Ramandeep Kaur with files from The Canadian Press

ਕੈਨੇਡਾ-ਅਮਰੀਕਾ ਵਪਾਰਕ ਗੱਲਬਾਤ ਨਵੇਂ ਮੋੜ ’ਤੇ: ਟੈਰਿਫ ਅਤੇ ਰਿਆਇਤਾਂ ’ਤੇ ਕੇਂਦਰਿਤ ਹੈ ਚਰਚਾ

Share On
canada-u-s-trade-talks-enter-critical-phase-as-tariff-deadline-looms
The latest meeting comes as both sides race against the clock to reach a trade agreement and prevent the situation from escalating further. (Photo: The Canadian Press)

ਕੈਨੇਡਾ-ਅਮਰੀਕਾ ਦੇ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਟਰੰਪ ਸਰਕਾਰ ਦੇ ਵਪਾਰ ਅਧਿਕਾਰੀ ਜੈਮੀਸਨ ਗ੍ਰੀਰ ਵਿਚਕਾਰ ਅੱਜ ਵਾਸ਼ਿੰਗਟਨ ਡੀ.ਸੀ. ਵਿਖੇ ਇੱਕ ਵਾਰ ਹੋਰ ਹੰਗਾਮੀ ਬੈਠਕ ਹੋ ਰਹੀ ਹੈ, ਜਿਸ ਵਿਚ ਮੁੱਖ ਵਪਾਰ ਵਾਰਤਾਕਾਰ ਜੈਨਿਸ ਚੈਰੇਟ ਵੀ ਸ਼ਾਮਲ ਹਨ। ਇਹ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਇਸ ਹਫ਼ਤੇ ਦੀ ਦੂਜੀ ਅਤੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੌਥੀ ਆਹਮੋ-ਸਾਹਮਣੇ ਮੁਲਾਕਾਤ ਹੈ।

ਰਿਪੋਰਟਸ ਅਨੁਸਾਰ, ਇਹ ਗੱਲਬਾਤ ਅਮਰੀਕਾ ਵੱਲੋਂ ਟੈਰਿਫ ਘਟਾਉਣ ਦੇ ਬਦਲੇ ਕੈਨੇਡਾ ਕੋਲੋਂ ਕੁਝ ਰਿਆਇਤਾਂ ਮੰਗਣ ਦੇ ਆਲੇ ਦੁਆਲੇ ਘੁੰਮ ਰਹੀ ਹੈ, ਜਿਸ ਵਿਚ ਅਮਰੀਕੀ ਆਟੋਮੋਬਾਈਲਜ਼ 'ਤੇ ਜਵਾਬੀ ਟੈਰਿਫ ਖ਼ਤਮ ਕਰਨਾ, ਸੂਬਾ ਪੱਧਰ 'ਤੇ ਅਮਰੀਕੀ ਸ਼ਰਾਬ ਦੀ ਵਿਕਰੀ 'ਤੇ ਲੱਗੀਆਂ ਪਾਬੰਦੀਆਂ ਹਟਾਉਣਾ ਅਤੇ ਡੇਅਰੀ ਕੋਟੇ ਵਿਚ ਬਦਲਾਅ ਕਰਨਾ ਸ਼ਾਮਲ ਹੈ।

ਜਾਣਕਾਰੀ ਮੁਤਾਬਕ, ਦੋਵਾਂ ਦੇਸ਼ਾਂ ਦੇ ਵਪਾਰਕ ਅਧਿਕਾਰੀ ਹਰ ਹੀਲੇ ਸੋਮਵਾਰ ਤੱਕ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਇੱਕ ਸਾਂਝਾ ਵਪਾਰਕ ਪ੍ਰਸਤਾਵ ਪੇਸ਼ ਕਰਨਾ ਚਾਹੁੰਦੇ ਹਨ ਤਾਂ ਜੋ ਟਰੰਪ ਕੋਲ ਆਖਰੀ ਫੈਸਲਾ ਲੈਣ ਲਈ ਸਮਾਂ ਹੋਵੇ ਅਤੇ ਕੈਨੇਡਾ ਤੋਂ ਆਉਣ ਵਾਲੇ ਸੈਂਕੜੇ ਸਾਮਾਨ 'ਤੇ 50 ਫੀਸਦੀ ਟੈਰਿਫਸ ਨੂੰ ਰੋਕਿਆ ਜਾ ਸਕੇ ਕਿਉਂਕਿ ਇਹਨਾਂ ਨਵੇਂ ਟੈਰਿਫ ਵਿਚ CUSMA ਤਹਿਤ ਆਉਣ ਵਾਲੇ ਸਮਾਨ ਨੂੰ ਵੀ ਕੋਈ ਛੋਟ ਨਹੀਂ ਦਿੱਤੀ ਗਈ ਹੈ।

Latest news

lng-canada-to-proceed-with-phase-2-expansion-in-b-c
Punjabi

ਐਲ.ਐਨ.ਜੀ. ਕੈਨੇਡਾ ਵੱਲੋਂ ਬੀ.ਸੀ. ਵਿੱਚ ਫੇਜ਼-2 ਵਿਸਥਾਰ ਨੂੰ ਹਰੀ ਝੰਡੀ

ਬੀ.ਸੀ. ਦੇ ਕਿਟੀਮੈਟ ਵਿਖੇ ਸਥਿਤ ਦੇਸ਼ ਦੇ ਪਹਿਲੇ ਵੱਡੇ ਪੱਧਰ ਦੇ liquefied natural gas export terminal ਦੇ ਵਿਸਥਾਰ ਨੂੰ ਇਸ ਪ੍ਰੋਜੈਕਟ ਦੇ ਭਾਈਵਾਲਾਂ ਵਲੋਂ ਅਧਿਕਾਰਤ ਤੌਰ 'ਤੇ ਹਰੀ ਝੰਡੀ ਮਿਲ ਗਈ ਹੈ। ਐਨਰਜੀ ਖੇਤਰ ਦੀ ਦਿੱਗਜ ਕੰਪਨੀ Shell ਅਤੇ ਇਸ ਦੇ ਹੋਰ ਸਾਂਝੇਦਾਰਾਂ ਨੇ ਮੰਗਲਵਾਰ ਨੂੰ ਇਸ ਮਲਟੀ-ਬਿਲੀਅਨ ਡਾਲਰ ਦੇ ਮੈਗਾ-ਪ੍ਰੋਜੈਕਟ ਲਈ ਅੰਤਿਮ ਨਿਵੇਸ਼ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ ਇਸ ਟਰਮੀਨਲ ਦੀ ਸਾਲਾਨਾ ਉਤਪਾਦਨ ਸਮਰੱਥਾ 14 ਮਿਲੀਅਨ ਟਨ ਤੋਂ ਦੁੱਗਣੀ ਕਰਕੇ 28 ਮਿਲੀਅਨ ਟਨ ਕਰਨ ਦਾ ਟੀਚਾ ਹੈ।
canada-extends-ebola-travel-restrictions-for-60-days
Punjabi

ਕੈਨੇਡਾ ਵੱਲੋਂ ਈਬੋਲਾ ਕਾਰਨ ਯਾਤਰਾ ਪਾਬੰਦੀਆਂ 60 ਦਿਨਾਂ ਲਈ ਵਧਾਈਆਂ

ਕੈਨੇਡਾ ਸਰਕਾਰ ਨੇ ਅਫਰੀਕਾ ਵਿਚ ਫੈਲੇ ਈਬੋਲਾ ਵਾਇਰਸ ਦੇ ਪ੍ਰਕੋਪ ਕਾਰਨ ਲਗਾਈਆਂ ਗਈਆਂ ਯਾਤਰਾ ਅਤੇ ਇਮੀਗ੍ਰੇਸ਼ਨ ਪਾਬੰਦੀਆਂ ਨੂੰ ਅਗਲੇ 60 ਦਿਨਾਂ ਲਈ ਵਧਾ ਕੇ 27 ਨਵੰਬਰ 2026 ਤੱਕ ਕਰ ਦਿੱਤਾ ਹੈ। ਇਹ ਫ਼ੈਸਲਾ ਯੂਗਾਂਡਾ, ਦੱਖਣੀ ਸੁਡਾਨ ਅਤੇ ਡੈਮੋਕ੍ਰੇਟਿਕ ਰਿਪਬਲਿਕ ਔਫ ਕਾਂਗੋ ਦੇ ਨਾਗਰਿਕਾਂ ਅਤੇ ਉੱਥੋਂ ਆਉਣ ਵਾਲੇ ਯਾਤਰੀਆਂ ਲਈ ਲਾਗੂ ਹੈ, ਜਿਨ੍ਹਾਂ ਦੇ ਵੀਜ਼ਾ ਅਤੇ ਯਾਤਰਾ ਦਸਤਾਵੇਜ਼ ਫਿਲਹਾਲ ਮੁਲਤਵੀ ਰਹਿਣਗੇ।
canadas-economy-stalls-in-july-2026-after-three-months-of-growth
Punjabi

ਜੁਲਾਈ ’ਚ ਰੁਕੀ ਕੈਨੇਡਾ ਦੀ ਅਰਥਵਿਵਸਥਾ, ਅਗਸਤ ’ਚ 0.2% ਵਾਧੇ ਦੀ ਉਮੀਦ

ਕੈਨੇਡਾ ਦੀ ਅਰਥਵਿਵਸਥਾ ਜੁਲਾਈ 2026 ਵਿਚ ਜ਼ੀਰੋ ਫੀਸਦੀ 'ਤੇ ਰੁਕ ਗਈ ਹੈ। ਲਗਾਤਾਰ ਤਿੰਨ ਮਹੀਨਿਆਂ ਦੇ ਮਜ਼ਬੂਤ ​​ਆਰਥਿਕ ਵਾਧੇ ਤੋਂ ਬਾਅਦ ਆਈ ਇਸ ਖੜੋਤ ਦਾ ਮੁੱਖ ਕਾਰਨ ਨਿਰਮਾਣ ਖੇਤਰ ਵਿਚ 0.9 ਫੀਸਦੀ ਅਤੇ ਤੇਲ, ਗੈਸ ਤੇ ਮਾਈਨਿੰਗ ਖੇਤਰ ਵਿਚ 0.5 ਫੀਸਦੀ ਦੀ ਆਈ ਗਿਰਾਵਟ ਹੈ। ਹਾਲਾਂਕਿ, ਇਸ ਦੌਰਾਨ ਉਸਾਰੀ ਖੇਤਰ ਵਿਚ 1.3 ਫੀਸਦੀ ਅਤੇ ਜਨਤਕ ਸੇਵਾਵਾਂ ਵਿਚ 1.7 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ, ਜਿਸ ਨੇ ਆਰਥਿਕਤਾ ਨੂੰ ਹੋਰ ਹੇਠਾਂ ਡਿੱਗਣ ਤੋਂ ਬਚਾ ਲਿਆ।
doug-ford-urges-albertans-to-stay-part-of-canada
Punjabi

ਡੱਗ ਫੋਰਡ ਦੀ ਐਲਬਰਟਾ ਵਾਸੀਆਂ ਨੂੰ ਅਪੀਲ, ‘ਕੈਨੇਡਾ ਨਾਲ ਜੁੜੇ ਰਹੋ’

ਕੈਲਗਰੀ ਵਿੱਚ ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਸਟੇਜ ਸਾਂਝੀ ਕਰਦਿਆਂ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਐਲਬਰਟਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦਾ ਹਿੱਸਾ ਬਣੇ ਰਹਿਣ।
canadas-2025-population-revised-to-show-growth-not-decline
Punjabi

ਕੈਨੇਡਾ ਦੀ ਆਬਾਦੀ ਵਿੱਚ 2025 ਦੌਰਾਨ 2.8 ਲੱਖ ਦਾ ਵਾਧਾ

ਕੈਨੇਡਾ ਦੀ ਆਬਾਦੀ ਵਿਚ ਪਿਛਲੇ ਸਾਲ ਵਿਚ ਦੱਸੀ ਗਈ ਇਤਿਹਾਸਕ ਗਿਰਾਵਟ ਦੇ ਅੰਕੜੇ ਨੂੰ ਸਟੈਟਕੈਨ ਨੇ ਬਦਲ ਦਿੱਤਾ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਹੁਣ ਲੇਟਸਟ ਅਤੇ ਸੋਧੇ ਹੋਏ ਅੰਕੜਿਆਂ ਮੁਤਾਬਕ, 2025 ਦੌਰਾਨ ਆਬਾਦੀ ਵਿਚ 2,80,810 ਲੋਕਾਂ ਦਾ ਵਾਧਾ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link