18.93C Vancouver
ADS

Jul 2, 2021 10:41 AM -

ਦੁਨੀਆ ਦੇ ਸਭ ਤੋਂ ਮੋਹਰੀ ਅੰਗਰੇਜ਼ੀ ਟੈਸਟ ਲਈ ਨਵਾਂ ਦੌਰ:ਆਈਡੀਪੀ ਨੇ ਖ਼ਰੀਦਿਆ ਭਾਰਤ ਵਿੱਚ ਬ੍ਰਿਟਿਸ਼ ਕਾਉਂਸਿਲ ਦਾ ਆਈਲਸ ਕਾਰੋਬਾਰ

Share On
new-chapter-for-worlds-leading-english-test-idp-to-acquire-british-councils-ielts-business-in-india
New chapter for world's leading English test: IDP to acquire British Council's IELTS business in India

ਦੁਨੀਆਂ ਦੇ ਸਭ ਤੋਂ ਮਸ਼ਹੂਰ ਜੋਖਿਮ ਵਾਲੇ ਅੰਗਰੇਜ਼ੀ ਬੋਲੀ ਦੇ ਟੈਸਟ, ਆਈਲਸ ਦੇ ਦੋ ਭਾਈਵਾਲ, ਆਈ ਡੀ ਪੀ ਅਤੇ ਬ੍ਰਿਟਿਸ਼ ਕਾਉਂਸਿਲ ਨੇ ਅੱਜ ਐਲਾਨ ਕੀਤਾ ਹੈ ਕਿ ਬ੍ਰਿਟਿਸ਼ ਕਾਉਂਸਿਲ ਭਾਰਤ ਵਿਚਲਾ ਆਪਣਾ ਆਈਲਸ ਦਾ ਕਾਰੋਬਾਰ ਆਈ ਡੀ ਪੀ ਨੂੰ ਵੇਚੇਗਾ।

ਇਸਦਾ ਮਤਲਬ ਹੈ ਕਿ ਭਾਰਤ ਵਿੱਚ ਆਈਲਸ ਟੈਸਟ ਆਈਡੀਪੀ ਵੱਲੋਂ ਹੀ ਕਰਾਏ ਜਾਣਗੇ।

ਇਸ ਸਮਝੌਤੇ ਮੁਤਾਬਕ, ਆਈਡੀਪੀ ਬ੍ਰਿਟਿਸ਼ ਕਾਉਂਸਿਲ ਦਾ ਭਾਰਤ ਵਿਚਲਾ 100 ਫ਼ੀਸਦ ਕਾਰੋਬਾਰ, ਕਰਜ਼ਾ ਮੁਕਤ ਅਤੇ ਨਕਦ ਮੁਕਤ ਤਰੀਕੇ, 130 ਮਿਲੀਅਨ ਪਾਊਂਡ ਵਿੱਚ ਹਾਸਲ ਕਰੇਗਾ।

ਸਮਝੌਤੇ ਮੁਤਾਬਕ ਭਾਰਤ ਵਿੱਚ ਬ੍ਰਿਟਿਸ਼ ਕਾਉਂਸਿਲ ਦੇ ਆਈਲਸ ਦੇ ਕਾਮੇ ਹੁਣ ਆਈਡੀਪੀ ਦਾ ਹਿੱਸਾ ਹੋਣਗੇ।

ਲੈਣ-ਦੇਣ ਰਵਾਇਤੀ ਸ਼ਰਤਾਂ ਮੁਤਾਬਕ ਅਗਸਤ ਮਹੀਨੇ ਵਿੱਚ ਹੋਣ ਦੀ ਸੰਭਾਵਨਾ ਹੈ।

ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ, ਜਾਂ ਆਈਲਸ, ਪੜ੍ਹਨ ਜਾਂ ਪਰਵਾਸ ਲਈ ਦੁਨੀਆਂ ਦਾ ਅੰਗਰੇਜ਼ੀ ਜ਼ਬਾਨ ਦਾ ਸਭ ਤੋਂ ਮਸ਼ਹੂਰ ਟੈਸਟ ਹੈ, ਜਿਸ 'ਤੇ ਪੂਰੀ ਦੁਨੀਆਂ ਦੇ 10,000 ਤੋਂ ਵੀ ਵੱਧ ਅਦਾਰਿਆਂ ਵੱਲੋਂ, ਅੰਗਰੇਜ਼ੀ 'ਚ ਮਹਾਰਤ ਲਈ ਇੱਕ ਸੁਰੱਖਿਅਤ ਅਤੇ ਭਰੋਸੇਯੋਗ ਮਾਣਕ ਦੇ ਤੌਰ 'ਤੇ ਭਰੋਸਾ ਕੀਤਾ ਜਾਂਦਾ ਹੈ।

ਇਸ ਸੌਦੇ ਦਾ ਸਭ ਤੋਂ ਅਹਿਮ ਫ਼ਾਇਦਾ ਇਹ ਹੈ ਕਿ ਗਾਹਕ ਉਸ ਟੈਸਟ ਨੂੰ ਲਗਤਾਰ ਦੇ ਸਕਣਗੇ, ਜਿਸਨੂੰ ਉਹ ਜਾਣਦੇ ਹਨ ਅਤੇ ਜਿਸ 'ਤੇ ਉਹ ਯਕੀਨ ਕਰਦੇ ਹਨ।

ਆਈਡੀਪੀ ਦੇ ਸੀਈਓ, ਐਂਡ੍ਰਿਊ ਬਰਕਲਾ ਨੇ ਆਖਿਆ,"ਇਹ ਸਮਝੌਤਾ, ਭਾਰਤ ਵਿੱਚ ਆਈਲਸ ਦੇ ਨਵੇਂ ਦੌਰ ਦੀ ਸ਼ੁਰੂਆਤ ਹੈ।"

ਸ਼੍ਰੀ ਮਾਨ ਬਰਕਲਾ ਨੇ ਆਖਿਆ,"ਦੋ ਮਾਹਰ ਟੀਮਾਂ ਇਕੱਠੀਆਂ ਹੋਣ ਨਾਲ, ਟੈਸਟ ਲੈਣ ਵਾਲੇ ਹੋਰ ਵੀ ਭਰੋਸਾ ਮਹਿਸੂਸ ਕਰਨਗੇ ਕਿ ਉਹ ਸੰਸਾਰ ਦੇ ਇਸ ਮੋਹਰੀ ਟੈਸਟ ਲੈਣ ਵਾਲੀ ਪ੍ਰਣਾਲੀ ਦਾ ਸਭ ਤੋਂ ਉੱਤਮ ਤਜ਼ਰਬਾ ਲੈ ਰਹੇ ਹਨ।"

"ਸਾਡੇ ਟੈਸਟ ਲੈਣ ਵਾਲੇ ਵੀ ਪਹਿਲਾਂ ਤੋਂ ਹੀ ਯੋਜਨਾਬੱਧ ਤਰੀਕੇ ਨਾਲ ਤਿਆਰ ਟੈਸਟ ਲਈ ਤਿਆਰੀ 'ਤੇ ਫੋਕਸ ਕਰ ਸਕਣਗੇ ਅਤੇ ਸਾਡੀ ਟੀਮ ਇਹ ਵੇਖਣ ਲਈ ਹੈ ਹੀ, ਕਿ ਟੈਸਟ ਵਾਲੇ ਦਿਨ ਸਭ ਕੁਝ ਠੀਕ ਹੋਵੇ,"ਉਨ੍ਹਾਂ ਆਖਿਆ।

"ਆਈਲਸ ਦੇ 30 ਸਾਲਾਂ ਦੇ ਇਤਿਹਾਸ ਅਤੇ ਗਲੋਬਲ ਭਾਈਵਾਲੀ ਮਾਡਲ ਦਾ ਮਤਲਬ ਹੈ ਕਿ ਇਸਦੀ ਗੁਣਵੱਤਾ ਗਲੋਬਲ ਪੱਧਰ 'ਤੇ ਮਾਨਕਾਂ ਨੂੰ ਪੂਰਾ ਕਰਦੀ ਹੈ ਅਤੇ ਇਸਦੀ ਇਮਾਨਦਾਰੀ ਭਰਿਆ ਕੰਮ ਹਰ ਅਦਾਰੇ ਵਿੱਚ ਪਹਿਲਾਂ ਤੋਂ ਹੀ ਸਭ ਜਾਣਦੇ ਹਨ,"ਉਨ੍ਹਾਂ ਆਖਿਆ।

ਬਰਕਲਾ ਨੇ ਆਖਿਆ ਕਿ ਇਹ ਸਮਝੌਤਾ ਭਾਰਤ ਵਿੱਚ ਕਈ ਲੋਕਾਂ ਨੂੰ ਉਨ੍ਹਾਂ ਦੇ ਗਲੋਬਲ ਟੀਚਿਆਂ ਨੂੰ ਪੂਰਾ ਕਰਨ ਲਈ, ਮੁੜ ਉਹਨਾਂ ਵਿਚ ਜੋਸ਼ ਭਰੇਗਾ।

"ਇਹ ਸਮਝੌਤਾ ਸਾਨੂੰ ਮਾਹਰ ਟੀਮਾਂ, ਮਜ਼ਬੂਤ ਰਣਨੀਤੀ ਅਤੇ ਭਾਰਤ ਦੇ ਵੱਡੇ ਭੂਗੋਲਿਕ ਖੇਤਰ ਵਿੱਚ ਸਾਨੂੰ ਅੱਗੇ ਲੈਕੇ ਜਾਵੇਗਾ,"ਉਨ੍ਹਾਂ ਆਖਿਆ।

"ਅਸੀਂ ਮਿਲ ਕੇ ਭਾਰਤ ਵਿੱਚ ਜ਼ਿਆਦਾ ਲੋਕਾਂ ਦੀ ਗਲੋਬਲ ਪੱਧਰ 'ਤੇ ਪੜ੍ਹਾਈ, ਕੰਮ ਅਤੇ ਕਿੱਤੇ ਲਈ ਪਹਿਲੇ ਕਦਮ ਵਿੱਚ ਮਦਦ ਕਰ ਸਕਣ ਲਈ ਸਹੀ ਹਾਲਤ ਵਿੱਚ ਹਾਂ,"ਬ੍ਰਿਟਿਸ਼ ਕਾਉਂਸਿਲ ਦੀ ਅੰਤਰਿਮ ਸੀਈਓ, ਕੇਟ ਐਵਰਟ-ਬਿਗਸ ਨੇ ਭਾਰਤ ਵਿੱਚ ਇਸਦੀਆਂ ਵੱਡੇ ਪੱਧਰ 'ਤੇ ਦਿੱਤੀਆਂ ਸੇਵਾਵਾਂ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਆਖਿਆ।

"ਆਈਲਸ ਨੂੰ ਸਿਰਫ਼ ਆਈਡੀਪੀ ਜ਼ਰੀਏ ਵੰਡਣਾ ਭਾਰਤ ਵਿੱਚ ਹੁਣ ਗਾਹਕਾਂ ਦੇ ਆਈਲਸ ਟੈਸਟ ਦੇ ਤਜ਼ਰਬੇ ਨੂੰ ਹੋਰ ਸੌਖਾ ਅਤੇ ਬਿਹਤਰ ਬਣਾਵੇਗਾ। ਜਿਵੇਂ ਕਿ ਆਈਡੀਪੀ ਪਹਿਲਾਂ ਤੋਂ ਹੀ ਭਾਰਤ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ, ਇਸਦੀਆਂ ਆਈਲਸ ਗਾਹਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਉੱਚ ਗੁਣਵੱਤਾ ਦੀਆਂ ਸੇਵਾਵਾਂ ਉਸੇ ਤਰਾਂ ਹੀ ਰਹਿਣਗੀਆਂ।"

"ਇਹ ਯਕੀਨੀ ਕਰਨ ਲਈ ਕਿ ਅਸੀਂ ਗਲੋਬਲ ਸਭਿਆਚਾਰਕ ਸਬੰਧਾਂ ਦੀ ਮੁਹਿੰਮ ਦੀ ਸੇਵਾ ਲਗਾਤਾਰ ਦਿੰਦੇ ਰਹੇ ਹਾਂ, ਅਸੀਂ 2020 ਵਿੱਚ ਆਈਡੀਪੀ ਨਾਲ ਅੰਗਰੇਜ਼ੀ ਪ੍ਰੀਖਿਆ ਕਾਰੋਬਾਰ ਲਈ ਨਵੇਂ ਰਣਨੀਤਿਕ ਵਿਕਲਪ ਲੱਭੇ ਹਨ। ਇਸ ਸੌਦੇ ਨਾਲ ਕੋਵਿਡ-19 ਦੇ ਬ੍ਰਿਟਿਸ਼ ਕਾਉਂਸਿਲ ਦੇ ਵਿੱਤ 'ਤੇ ਪਏ ਪ੍ਰਭਾਵ ਨਾਲ, ਵਿੱਤੀ ਹਾਲਾਤ ਸੁਧਰਣਗੇ,"ਐਵਰਟ-ਬਿਗਸ ਨੇ ਆਖਿਆ।

" ਭਾਰਤ ਵਿੱਚ ਸਾਡਾ ਬ੍ਰਿਟਿਸ਼ ਕਾਉਂਸਿਲ ਦਾ ਕੰਮ ਵੱਡੇ ਪੱਧਰ 'ਤੇ ਚੱਲਦਾ ਰਹੇਗਾ। ਯੂਨਾਈਟਿਡ ਕਿੰਗਡਮ ਅਤੇ ਭਾਰਤ ਦਰਮਿਆਨ ਸਾਡੇ ਕਲਾ, ਸਿੱਖਿਆ, ਮੁਲਾਂਕਣਅਤੇ ਅੰਗਰੇਜ਼ੀ ਭਾਸ਼ਾ ਜ਼ਰੀਏ ਭਰੋਸਾ ਅਤੇ ਆਪਸੀ ਸਮਝ ਵਧਾਉਣ ਦੇ ਟੀਚੇ ਪ੍ਰਤੀ ਅਸੀਂ ਵਚਨਬੱਧ ਹਾਂ।"

"ਅਸੀਂ ਭਾਰਤ ਵਿਚਲੇ ਆਪਣੇ ਸਟਾਫ਼ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦੇ ਹਾਂ, ਜਿਨ੍ਹਾਂ ਨੇ ਕਈ ਸਾਲਾਂ ਤੋਂ ਲਗਾਤਾਰ ਕੰਮ ਕੀਤਾ ਹੈ, ਖ਼ਾਸਕਰ ਕੋਵਿਡ-19 ਮਹਾਮਾਰੀ ਦੌਰਾਨ। ਭਾਰਤ ਵਿੱਚ ਇਹ ਸਾਡੀ ਬ੍ਰਿਟਿਸ਼ ਇੰਡੀਆ ਦੀ ਮੋਹਰੀ ਟੀਮ ਹੈ, ਜੋ ਹੁਣ ਆਈਡੀਪੀ 'ਚ ਤਬਦੀਲ ਹੋ ਰਹੀ ਹੈ, ਜਿਨ੍ਹਾਂ ਨੇ ਹਰ ਸਾਲ ਆਪਣੀ ਪੂਰੀ ਵਾਹ ਸੁਰੱਖਿਅਤ ਅਤੇ ਭਰੋਸੇਯੋਗ ਟੈਸਟਿੰਗ ਸੇਵਾਵਾਂ ਦੇਣ 'ਚ ਲਾਈ।"

ਇਹ ਖ਼ਬਰ ਪੀਆਰ ਨਿਊਜ਼ਵਾਇਰ ਵੱਲੋਂ ਦਿੱਤੀ ਗਈ ਹੈ। ਇਸ ਆਰਟੀਕਲ ਦੀ ਸਮੱਗਰੀ ਲਈ ਖ਼ਬਰ ਏਜੇਂਸੀ ਏਐੱਨਆਈ ਜ਼ਿਮੇਵਾਰ ਨਹੀਂ ਹੈ।

Latest news

nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
nepal-tibet-flood-death-toll-rises-to-955-over-3-900-still-missing
Punjabi

ਨੇਪਾਲ-ਤਿੱਬਤ ਹੜ੍ਹ ’ਚ ਮੌਤਾਂ ਦੀ ਗਿਣਤੀ ਹੋਈ955, 3,900 ਤੋਂ ਵੱਧ ਲਾਪਤਾ

ਨੇਪਾਲ ਅਤੇ ਤਿੱਬਤ ਵਿੱਚ 26 ਅਗਸਤ ਨੂੰ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 955 ਹੋ ਗਈ ਹੈ। ਇਕੱਲੇ ਨੇਪਾਲ ਵਿੱਚ 939 ਮੌਤਾਂ ਹੋਈਆਂ ਹਨ, ਜਦੋਂ ਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। 3,900 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
bank-of-canada-expected-to-hold-interest-rate-at-2-25-rate-hikes-possible-in-2027
Punjabi

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ’ਤੇ ਰੱਖਣ ਦੀ ਉਮੀਦ, 2027 ’ਚ ਵਧ ਸਕਦੀਆਂ ਹਨ ਦਰਾਂ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
trump-warns-canada-over-venezuela-oil-deal-signals-u-s-may-no-longer-need-canadian-crude
Punjabi

ਅਮਰੀਕਾ-ਵੈਨੇਜ਼ੁਏਲਾ ਤੇਲ ਡੀਲ ਨੂੰ ਲੈ ਕੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, ਕਿਹਾ- ਭਵਿੱਖ ’ਚ ਨਹੀਂ ਪਵੇਗੀ ਕੱਚੇ ਤੇਲ ਦੀ ਲੋੜ

ਕੈਨੇਡਾ ਖਿਲਾਫ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਮਲੇ ਜਾਰੀ ਹਨ। ਉਨ੍ਹਾਂ ਵੈਨੇਜ਼ੁਏਲਾ ਨਾਲ ਕੀਤੇ 65 ਬਿਲੀਅਨ ਬੈਰਲ ਦੇ ਤੇਲ ਸਮਝੌਤੇ ਨੂੰ ਔਟਵਾ ਲਈ ਸਿੱਧੀ ਚੇਤਾਵਨੀ ਦੱਸਿਆ ਹੈ ਅਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਅਮਰੀਕਾ ਨੂੰ ਕੈਨੇਡਾ ਦੇ ਕੱਚੇ ਤੇਲ ਦੀ ਲੋੜ ਨਹੀਂ ਪਵੇਗੀ।
b-c-ndp-mla-and-indigenous-leader-joan-philip-dies-at-74-vancouver-strathcona-seat-vacant
Punjabi

ਜੋਨ ਫਿਲਿਪ ਦਾ 74 ਸਾਲ ਦੀ ਉਮਰ ’ਚ ਦਿਹਾਂਤ, ਵੈਨਕੂਵਰ-ਸਟ੍ਰੈਥਕੋਨਾ ਸੀਟ ਖਾਲੀ

ਬੀ.ਸੀ. ਐਨ.ਡੀ.ਪੀ. ਦੀ ਵਿਧਾਇਕ ਅਤੇ ਪ੍ਰਮੁੱਖ Indigenous ਆਗੂ ਜੋਨ ਫਿਲਿਪ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵੈਨਕੂਵਰ-ਸਟ੍ਰੈਥਕੋਨਾ ਦੀ ਨੁਮਾਇੰਦਗੀ ਕਰ ਰਹੇ ਸਨ।ਯੂਨੀਅਨ ਔਫ ਬੀ.ਸੀ. ਇੰਡੀਅਨ ਚੀਫ਼ਸ ਮੁਤਾਬਕ, ਫਿਲਿਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link