May 28, 2022 12:07 AM - The Canadian Press

ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਮੈਟਰੋ ਵੈਨਕੂਵਰ 'ਚ ਟ੍ਰਾਂਜ਼ਿਟ ਅਤੇ ਇਨਫਰਾਸਟਰਕਚਰ ਦੇ ਸੁਧਾਰ ਲਈ $2.4 ਬਿਲੀਅਨ ਦੀ ਫੰਡਿੰਗ ਕੀਤੀ ਜਾਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਫੰਡਸ ਆਸਰੇ ਟਰਾਂਸਪੋਰਟੇਸ਼ਨ ਸੰਬੰਧੀ ਰੀਜਨਲ ਮੇਅਰਸ ਕਾਉਂਸਿਲ ਦੇ 10 ਸਾਲ ਦੇ ਦ੍ਰਿਸ਼ਟੀਕੋਣ ਅਨੁਸਾਰ 40% ਦੇ ਯੋਗਦਾਨ ਦਾ ਇੱਕ ਹਿੱਸਾ ਕਵਰ ਹੋਵੇਗਾ।
ਸੂਬਾ ਸਰਕਾਰ ਵੱਲੋਂ ਜਾਰੀ ਬਿਆਨ 'ਚ ਆਖਿਆ ਗਿਆ ਹੈ ਕਿ ਇਸ ਦੌਰਾਨ ਦੇ ਸਭ ਤੋਂ ਵੱਡੇ ਪ੍ਰੋਜੈਕਟਸ ਵਿੱਚ ਸਰੀ-ਲੈਂਗਲੀ ਸਕਾਈਟਰੇਨ ਲਾਈਨ ਅਤੇ ਬੱਸ ਫਲੀਟਸ ਦੀ ਇਲੈਕਟਰੀਫਿਕੇਸ਼ਨ ਸ਼ਾਮਿਲ ਹੈ।
ਯਾਦ ਰਹੇ ਹਾਲ ਦੇ ਅੰਕੜੇ ਦਰਸ਼ਾਉਂਦੇ ਹਨ ਕਿ ਮੈਟਰੋ ਵੈਨਕੂਵਰ 'ਚ ਪੈਂਡੈਮਿਕ ਤੋਂ ਪਹਿਲਾਂ ਦੇ ਮੁਕਾਬਲੇ ਕਰੀਬ 70% ਰਾਈਡਰਸ਼ਿਪ ਰੀਬਾਊਂਡ ਕਰ ਗਈ ਹੈ।
ਟ੍ਰਾਂਸਲਿੰਕ ਸੀ.ਈ.ਓ. ਕੈਵਿਨ ਕਵਿਨ ਦਾ ਕਹਿਣਾ ਹੈ ਕਿ ਫੰਡਿੰਗ ਨਾਲ ਪੁਖਤਾ ਹੋਵੇਗਾ ਕਿ ਕੁਝ ਚੁਣੌਤੀ ਭਰੇ ਸਾਲਾਂ ਤੋਂ ਬਾਅਦ ਟ੍ਰਾਂਜ਼ਿਟ ਸੇਵਾ ਜਾਰੀ ਰੱਖੀ ਜਾ ਸਕੇ।




