12.56C Vancouver
ADS

Aug 24, 2020 6:59 PM -

ਵਿਜ਼ਿਟਰ ਵੀਜ਼ੇ 'ਤੇ ਕੈਨੇਡਾ ਵਿੱਚ ਮੌਜੂਦ ਵਿਅਕਤੀ ਹੁਣ ਕੈਨੇਡਾ ਛੱਡੇ ਬਿਨਾਂ ਵਰਕ ਪਰਮਿਟ ਹਾਸਲ ਕਰ ਸਕਣਗੇ

Share On
new-temporary-public-policy-will-allow-visitors-to-apply-for-a-work-permit-without-having-to-leave-canada
File - Travellers are seen at Vancouver International Airport in Richmond, B.C. Friday, March 13, 2020. THE CANADIAN PRESS/Jonathan Hayward

ਜਿਹੜੇ ਲੋਕ ਮੌਜੂਦਾ ਸਮੇਂ ਵਿਜ਼ਟਰ ਵੀਜ਼ੇ 'ਤੇ ਕੈਨੇਡਾ ਪਹੁੰਚੇ ਹੋਏ ਹਨ, ਅਤੇ ਜਿੰਨਾ ਕੋਲ ਵੈਧ ਜੌਬ ਆਫਰ ਹਨ, ਉਹ ਹੁਣ ਐਂਪਲਾਇਰ ਸਪੈਸੀਫਿਕ ਵਰਕ ਪਰਮਿਟ ਅਪਲਾਈ ਕਰ ਸਕਣਗੇ, ਅਤੇ ਜੇਕਰ ਅਰਜ਼ੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਉਹ ਬਿਨਾ ਦੇਸ਼ ਤੋਂ ਬਾਹਰ ਗਏ ਪਰਮਿਟ ਹਾਸਲ ਕਰ ਸਕਣਗੇ।

ਇਸ ਮਾਮਲੇ ਸੰਬੰਧੀ ਐਲਾਨ ਅੱਜ ਇਮੀਗ੍ਰੇਸ਼ਨ, ਰੈਫਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ, ਮਾਰਕੋ ਈ.ਐਲ. ਮੈਂਡੀਚੀਨੋ ਨੇ ਨਵੀਂ ਪਬਲਿਕ ਪਾਲਿਸੀ 'ਚ ਐਲਾਨ ਕੀਤਾ।

ਇਸ ਟੈਂਪਰੇਰੀ ਪਾਲਿਸੀ 'ਚ ਤੁਰੰਤ ਪ੍ਰਭਾਵ ਨਾਲ ਬਦਲਾਅ ਕੀਤੇ ਗਏ ਹਨ।

ਇਸ ਦਾ ਲਾਭ ਉਨ੍ਹਾਂ ਐਂਪਲਾਇਰਸ ਨੂੰ ਹੋ ਸਕੇਗਾ, ਜਿੰਨਾ ਨੂੰ ਮੌਜੂਦਾ ਹਾਲਾਤਾਂ 'ਚ ਕਾਮੇ ਲੱਭਣ 'ਚ ਦਿੱਕਤ ਪੇਸ਼ ਆ ਰਹੀ ਹੈ।

ਇਸ ਤੋਂ ਇਲਾਵਾ ਇਸ ਦਾ ਲਾਭ ਟੈਂਪਰੇਰੀ ਨਿਵਾਸੀਆਂ ਨੂੰ ਵੀ ਹੋਵੇਗਾ, ਜੋ ਕਿ ਕੋਵਿਡ-19 ਪੈਂਡੇਮਿਕ ਦਰਮਿਆਨ ਕੈਨੇਡਾ ਦੀ ਰਿਕਵਰੀ 'ਚ ਯੋਗਦਾਨ ਪਾ ਸਕਣਗੇ।

ਪੈਂਡੇਮਿਕ ਦਰਮਿਆਨ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਕੈਨੇਡਾ 'ਚ ਹੀ ਰਹੇ, ਉਨ੍ਹਾਂ ਨੂੰ ਵੈਧ ਲੀਗਲ ਸਟੇਟਸ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਸੀ। ਵਿਸ਼ਵ ਭਰ 'ਚ ਹਵਾਈ ਯਾਤਰਾ ਸੀਮਤ ਹੋਣ ਕਾਰਨ, ਕੈਨੇਡਾ ਪਹੁੰਚੇ ਕਈ ਵਿਜ਼ਿਟਰ ਦੇਸ਼ ਛੱਡ ਹੀ ਨਹੀਂ ਸਕੇ।

ਕੁਝ ਵਿਦੇਸ਼ੀ ਕਾਮਿਆਂ ਨੂੰ ਵੀ ਆਪਣਾ ਸਟੇਟਸ ਵਿਜ਼ਿਟਰ ਦੇ ਤੌਰ 'ਤੇ ਬਦਲਣਾ ਪਿਆ ਸੀ, ਕਿਉਂਕਿ ਉਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਸੀ।

ਇਸ ਦਾ ਲਾਭ ਹਾਸਿਲ ਕਰ ਲਈ ਕੁਝ ਸ਼ਰਤਾਂ ਪੂਰੀਆਂ ਕਰਨਾ ਜ਼ਰੂਰੀ ਹੈ।

-24 ਅਗਸਤ ਤੱਕ ਕੈਨੇਡਾ 'ਚ ਵਿਜ਼ਿਟਰ ਦੇ ਤੌਰ 'ਤੇ ਅਤੇ ਇੱਥੇ ਰਹਿਣ ਲਈ ਵੈਧ ਸਟੇਟਸ ਜ਼ਰੂਰੀ ਹੈ।

-ਜੌਬ ਆਫਰ ਹੋਣਾ ਜ਼ਰੂਰੀ ਹੈ।

-31 ਮਾਰਚ 2021 ਤੋਂ ਪਹਿਲਾਂ, ਐਲ.ਐਮ.ਆਈ.ਏ. ਦਾ ਐਂਪਲਾਇਰ ਸਪੈਸੀਫਿਕ ਵਰਕ ਪਰਮਿਟ, ਜਾਂ ਐਲ.ਐਮ.ਆਈ.ਏ. ਐਗਜੈਂਪਟ ਆਫਰ ਆਫ ਐਂਪਲਾਇਮੈਂਟ ਦੀ ਅਰਜ਼ੀ ਦਾਖਿਲ ਕਰਨੀ ਹੋਵੇਗੀ।

ਬਾਕੀ ਦੇ ਸਾਰੇ ਸਟੈਂਡਰਡ ਐਡਮੀਜ਼ੀਬਿਲਿਟੀ ਕਰਾਈਟੀਰੀਆ ਇਸ ਟੈਂਪਰੇਰੀ ਪਬਲਿਕ ਪਾਲਿਸੀ ਆਸਰੇ, ਉਨ੍ਹਾਂ ਐਪਲੀਕੈਂਟਸ ਨੂੰ ਵੀ ਮੌਕਾ ਮਿਲੇਗਾ, ਜੋ ਬੀਤੇ 12 ਮਹੀਨੇ 'ਚ ਵੈਧ ਵਰਕਿੰਗ ਪਰਮਿਟ 'ਤੇ ਸਨ।

ਇਹ ਲੋਕ ਨਵੇਂ ਐਂਪਲਾਇਰ ਲਈ ਕੰਮ ਕਰ ਸਕਣਗੇ ਅਤੇ ਇਸ ਦੇ ਲਈ ਨਵੀਂ ਪਰਮਿਟ ਐਪਲੀਕੇਸ਼ਨ ਨੂੰ ਮਨਜ਼ੂਰੀ ਮਿਲਣ ਦੀ ਉਡੀਕ ਵੀ ਨਹੀਂ ਕਰਨੀ ਪਵੇਗੀ।


Latest news

carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
surreys-310m-newton-community-centre-construction-officially-begins
Punjabi

ਸਰੀ ਦੇ $310 ਮਿਲੀਅਨ ਦੇ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ

ਸਰੀ ਵਿਚ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸਿਟੀ ਔਫ ਸਰੀ ਮੁਤਾਬਕ, ਸਾਈਟ ’ਤੇ ਨਿਰਮਾਣ ਟੀਮਾਂ ਹੁਣ ਪੁਰਾਣੇ ਢਾਂਚੇ ਨੂੰ ਹਟਾਉਣ, ਜ਼ਮੀਨ ਨੂੰ ਪੱਧਰਾ ਕਰਨ ਵਿੱਚ ਜੁਟੀਆਂ ਹੋਈਆਂ ਹਨ।
jason-kenney-links-ucp-calgary-shaw-defeat-to-alberta-separation-debate
Punjabi

ਸਾਬਕਾ ਪ੍ਰੀਮੀਅਰ ਜੈਸਨ ਕੈਨੀ ਨੇ ਕੈਲਗਰੀ-ਸ਼ਾਅ ’ਚ UCP ਦੀ ਹਾਰ ਨੂੰ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕੈਲਗਰੀ-ਸ਼ਾਅ ਦੀ ਉਪ-ਚੋਣ ਵਿੱਚ ਯੂ.ਸੀ.ਪੀ. ਦੀ ਹਾਰ ਨੂੰ ਆਉਣ ਵਾਲੇ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ ਹੈ।ਉਨ੍ਹਾਂ ਅਨੁਸਾਰ ਕੈਨੇਡਾ ਤੋਂ ਵੱਖ ਹੋਣ ਦੀ ਬਹਿਸ ਕੰਜ਼ਰਵੇਟਿਵ ਵੋਟਰਾਂ ਨੂੰ ਪਰ੍ਹੇ ਕਰ ਰਹੀ ਹੈ, ਜੋ ਕੈਨੇਡਾ ਨੂੰ ਵੀ ਪਿਆਰ ਕਰਦੇ ਹਨ। ਇਸ ਮੁੱਦੇ ਕਾਰਨ ਨਾਰਾਜ਼ ਰਾਸ਼ਟਰਵਾਦੀ ਸਮਰਥਕ ਵਿਰੋਧੀ ਧਿਰ ਜਿਵੇਂ ਕਿ ਐਨ.ਡੀ.ਪੀ. ਵੱਲ ਜਾ ਰਹੇ ਹਨ।
rising-oil-prices-raise-odds-of-bank-of-canada-rate-hike
Punjabi

ਵੱਧਦੀਆਂ ਤੇਲ ਕੀਮਤਾਂ ਕਾਰਨ ਬੈਂਕ ਔਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ

ਕੈਨੇਡਾ ਦਾ ਸੈਂਟਰਲ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਵਿਆਜ ਦਰਾਂ ਵਧਾ ਸਕਦਾ ਹੈ। ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਵੱਲੋਂ ਦਸੰਬਰ ਵਿਚ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਵੱਧ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 3 ਫੀਸਦੀ ’ਤੇ ਸਥਿਰ ਰਹੀ ਹੈ ਪਰ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਮਹਿੰਗਾਈ ਨੂੰ ਵਧਾਉਣ ਵਿਚ ਹੁਣ ਤੇਲ ਮੁੱਖ ਭੂਮਿਕਾ ਵਿਚ ਆ ਗਿਆ ਹੈ।
carney-announces-major-tax-break-to-boost-business-investment
Punjabi

ਕਾਰਨੀ ਸਰਕਾਰ ਵੱਲੋਂ ਨਵੇਂ ਨਿਵੇਸ਼ ’ਤੇ ਵੱਡੀ ਟੈਕਸ ਛੋਟ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਭਾਰੀ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀਆਂ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਵਰਗੇ ਨਵੇਂ ਨਿਵੇਸ਼ ਦੀ ਪੂਰੀ 100 ਫ਼ੀਸਦੀ ਲਾਗਤ ਨੂੰ ਤੁਰੰਤ ਟੈਕਸ ਛੋਟ ਵਜੋਂ ਕਲੇਮ ਕਰ ਸਕਦੀਆਂ ਹਨ। ਕਾਰਨੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਇਸ ਟੈਕਸ ਛੋਟ ਨੂੰ productivity mega ਡਿਡਕਸ਼ਨ ਨਾਂ ਦਿੱਤਾ ਗਿਆ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link