Oct 25, 2021 9:28 PM - The Canadian Press

ਨਿਊ ਵੈਸਟਮਿਨਸਟਰ 'ਚ ਚਾਕੂ ਨਾਲ ਹਮਲੇ 'ਚ ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਹੋ ਗਈ ਹੈ।
ਘਟਨਾ ਸ਼ੁੱਕਰਵਾਰ ਦੇਰ ਸ਼ਾਮ ਵਾਪਰੀ ਸੀ।
ਪੀੜਤ ਦੀ ਪਛਾਣ 23 ਸਾਲਾ ਲਾਇਨਲ ਲੌਰੈਂਸ ਵਜੋਂ ਹੋਈ ਹੈ।
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਰਾਤ ਕਰੀਬ 9.30 ਵਜੇ ਇੱਕ ਕਾਲ ਜਰੀਏ ਜਾਣਕਾਰੀ ਦਿੱਤੀ ਗਈ ਸੀ ਕਿ ਬੋਲ ਅਤੇ ਮੇਪਲ ਸਟ੍ਰੀਟਸ ਦੇ ਕੋਲ 2 ਲੋਕਾਂ ਦਾ ਝਗੜਾ ਹੋ ਰਿਹਾ ਹੈ।
ਘਟਨਾ ਮੂਡੀ ਪਾਰਕ ਦੇ ਨੇੜੇ ਵਾਪਰੀ ਸੀ।
ਪੀੜਤ ਨੂੰ ਚਾਕੂ ਨਾਲ ਹਮਲੇ 'ਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਨੂੰ ਰਾਇਲ ਕੋਲੰਬੀਅਨ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਉਸ ਨੇ ਦਮ ਤੋੜ ਦਿੱਤਾ।
ਪੁਲਿਸ ਨੇ ਦੱਸਿਆ ਕਿ ਲੌਰੈਂਸ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ ਅਤੇ ਇਹ ਘਟਨਾ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ ਨਾਲ ਸੰਬੰਧਤ ਹੋ ਸਕਦੀ ਹੈ।
ਪੁਲਿਸ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਘਟਨਾ 'ਚ 2 ਸ਼ੱਕੀ ਸ਼ਾਮਿਲ ਸਨ।
ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਘਟਨਾ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਦੱਸਿਆ ਜਾਵੇ।




