Nov 22, 2023 8:03 PM - The Canadian Press

ਕੈਨੇਡਾ ਅਤੇ ਅਮਰੀਕਾ ਨੂੰ ਜੋੜਨ ਵਾਲੇ ਰੈਂਬੋ ਬ੍ਰਿਜ ਕਰਾਸਿੰਗ 'ਤੇ ਵਾਹਨ ਵਿੱਚ ਧਮਾਕੇ ਦੀ ਘਟਨਾ ਵਾਪਰੀ ਹੈ, ਜਿਸ ਕਾਰਨ ਇਹ ਦੋਵੇਂ ਪਾਸਿਆਂ ਤੋਂ ਬੰਦ ਕੀਤਾ ਗਿਆ ਹੈ।
ਇਹ ਬ੍ਰਿਜ ਪੱਛਮੀ ਨਿਊਯਾਰਕ ਅਤੇ ਦੱਖਣੀ ਓਨਟੇਰੀਓ ਵਿਚਕਾਰ ਨਿਆਗਰਾ ਫਾਲ 'ਤੇ ਹੈ। ਅਮਰੀਕਾ ਦੀ ਜਾਂਚ ਏਜੰਸੀ ਐੱਫਬੀਆਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਮੁਤਾਬਕ ਵਾਹਨ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਐੱਫਬੀਆਈ ਦੇ ਬਫਲੋ ਫੀਲਡ ਆਫਿਸ ਨੇ ਸਟੇਟਮੈਂਟ ਵਿੱਚ ਕਿਹਾ ਕਿ ਉਹ ਧਮਾਕੇ ਦੀ ਜਾਂਚ ਵਿੱਚ ਜੁਟੇ ਹੋਏ ਹਨ ਜੋ ਸਰਹੱਦ ਦੇ ਅਮਰੀਕਾ ਪਾਸੇ ਹੋਇਆ ਹੈ। ਫਿਲਹਾਲ ਇਹ ਜਾਣਕਾਰੀ ਨਹੀਂ ਦਿੱਤੀ ਗਈ ਇਸ ਵਿਚ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ।
ਨਿਊਯਾਰਕ ਰਾਜ ਦੀ ਗਵਰਨਰ ਕੈਥੀ ਹੋਕੋ ਨੇ ਕਿਹਾ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਹੈ ਅਤੇ ਉਹ ਇਸ ਦੀ ਨੇੜੀਓਂ ਨਿਗਰਾਨੀ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਹਾਦਸੇ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।




