Nov 21, 2023 5:54 PM - The Canadian Press

ਘੇਰੇ ਹੋਏ ਗਾਜ਼ਾ ਪੱਟੀ ਨੂੰ ਛੱਡਣ ਅਤੇ ਰਫਾਹ ਬਾਰਡਰ ਕ੍ਰਾਸਿੰਗ ਰਾਹੀਂ ਮਿਸਰ ਵਿੱਚ ਜਾਣ ਲਈ ਮਨਜ਼ੂਰ ਵਿਦੇਸ਼ੀ ਨਾਗਰਿਕਾਂ ਦੀ ਅੱਜ ਦੀ ਸੂਚੀ ਵਿੱਚ ਕੋਈ ਵੀ ਕੈਨੇਡੀਅਨ ਨਹੀਂ ਹੈ।
ਗਲੋਬਲ ਅਫੇਅਰਜ਼ ਕੈਨੇਡਾ ਨੇ ਸੋਮਵਾਰ ਨੂੰ ਆਪਣੇ ਤਾਜ਼ਾ ਅਪਡੇਟ ਵਿੱਚ ਕਿਹਾ ਕਿ 90 ਕੈਨੇਡੀਅਨ, ਪਰਮਾਨੈਂਟ ਰੈਜ਼ੀਡੈਂਟਸ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀਕਐਂਡ ਵਿੱਚ ਨਿਕਲ ਗਏ ਹਨ ।ਕੈਨੇਡਾ ਨਾਲ ਸਬੰਧ ਰੱਖਣ ਵਾਲੇ 450 ਤੋਂ ਵੱਧ ਲੋਕ ਹੁਣ ਫਲਸਤੀਨੀ ਖੇਤਰ ਤੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਹਨ।
ਦੱਸ ਦਈਏ ਕਿ ਇਹ ਯੁੱਧ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲਿਆਂ ਨਾਲ ਸ਼ੁਰੂ ਹੋਇਆ, ਜਿਸ ਵਿੱਚ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ ਵਿੱਚ ਅੰਦਾਜ਼ਨ 1,200 ਲੋਕਾਂ ਨੂੰ ਮਾਰਿਆ ਅਤੇ ਲਗਭਗ 240 ਲੋਕਾਂ ਨੂੰ ਬੰਧਕ ਬਣਾ ਲਿਆ।ਗਾਜ਼ਾ ਵਿੱਚ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਤਰ ਵਿੱਚ 12,700 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 2,700 ਲੋਕ ਲਾਪਤਾ ਹਨ।




