Mar 15, 2024 8:34 PM - The Canadian Press
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਮੀਗ੍ਰੇਸ਼ਨ 'ਤੇ ਵਾਧੂ ਸ਼ਕਤੀਆਂ ਦੀ ਕਿਊਬੈਕ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਫ੍ਰੈਂਚ ਭਾਸ਼ਾ ਦੀ ਸੁਰੱਖਿਆ ਲਈ ਕਿਊਬੈਕ ਕੋਲ ਪਹਿਲਾਂ ਹੀ ਹੋਰ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਇਮੀਗ੍ਰੇਸ਼ਨ ਸ਼ਕਤੀਆਂ ਹਨ।
ਟਰੂਡੋ ਨੇ ਕਿਹਾ ਕਿ ਉਹ ਅਧਿਕਾਰ ਖੇਤਰ 'ਤੇ ਚਰਚਾ ਕਰਨ ਦੀ ਬਜਾਏ ਸਿਸਟਮ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦੇ ਤਰੀਕੇ ਲੱਭਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ।
ਉਧਰ ਦੂਜੇ ਪਾਸੇ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਦਾ ਕਹਿਣਾ ਹੈ ਕਿ ਉਹ ਇਸ ਮੰਗ ਤੋਂ ਪਿੱਛੇ ਨਹੀਂ ਹਟਣ ਵਾਲੇ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇਮੀਗ੍ਰੇਸ਼ਨ 'ਤੇ ਸੂਬੇ ਦਾ ਪੂਰਾ ਕੰਟਰੋਲ ਕਿਉਂ ਚਾਹੁੰਦੇ ਹਨ ਤਾਂ ਉਨ੍ਹਾਂ ਕਿਹਾ ਕਿ 5,28,000 ਲੋਕ ਸੂਬੇ ਵਿੱਚ ਆਏ ਹਨ ਜਿਨ੍ਹਾਂ ਵਿਚੋਂ 30 ਫੀਸਦੀ ਤੋਂ ਵੱਧ ਲੋਕ ਫ੍ਰੈਂਚ ਭਾਸ਼ਾ ਨਹੀਂ ਬੋਲ ਸਕਦੇ।
ਇਨ੍ਹਾਂ ਦੀ ਸਭ ਤੋਂ ਵੱਡੀ ਗਿਣਤੀ ਮਾਂਟਰੀਅਲ ਵਿੱਚ ਹੈ, ਜੋ ਸਿੱਧਾ-ਸਿੱਧਾ ਸਾਡੇ ਸੂਬੇ ਦੀ ਭਾਸ਼ਾ ਲਈ ਖ਼ਤਰਾ ਹੈ। ਲਿਗੋਅ ਨੇ ਕਿਹਾ ਕਿ ਜੇ ਸਾਨੂੰ ਆਪਣੀ ਭਾਸ਼ਾ, ਆਪਣੇ ਸੂਬੇ, ਆਪਣੀ ਪਛਾਣ, ਆਪਣੇ ਸੱਭਿਆਚਾਰ ਨੂੰ ਬਚਾਉਣਾ ਹੈ ਤਾਂ ਸਾਨੂੰ ਇਮੀਗ੍ਰੇਸ਼ਨ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈਣਾ ਹੋਵੇਗਾ।