Jun 17, 2024 7:51 PM - The Canadian Press

ਬੀ. ਸੀ. ਸਰਕਾਰ ਸੀਬੱਸ ਨੇੜੇ ਆਈ.ਸੀ.ਬੀ.ਸੀ. ਹੈੱਡਕੁਆਰਟਰ ਖਰੀਦ ਰਹੀ ਹੈ ਤਾਂ ਕਿ ਹਾਊਸਿੰਗ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਆਈ.ਸੀ.ਬੀ.ਸੀ. ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਸ ਦੇ ਹੈੱਡਕੁਆਟਰਜ਼ ਨੂੰ ਲੋਸਡੇਲ ਕਵੇ ਸਾਹਮਣੇ ਸੈਂਕੜੇ ਘਰ ਬਣਾਉਣ ਲਈ ਵਰਤਿਆ ਜਾਵੇਗਾ।
ਸੂਬਾ ਅਗਲੇ 10 ਤੋਂ 15 ਸਾਲਾਂ ਦੌਰਾਨ $394-ਮਿਲੀਅਨ ਦਾ ਖਰਚਾ ਕਰਕੇ ਇਹ ਸੁਵਿਧਾ ਦੇਵੇਗਾ। ਪ੍ਰੀਮੀਅਰ ਡੇਵਿਡ ਈਬੀ ਨੇ ਅੱਜ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ ਨਵੀਂ ਹਾਊਸਿੰਗ ਡਿਵੈਲਪਮੈਂਟ ਸੀਬੱਸ ਟਰਮਿਨਲ ਸਣੇ ਟਰਾਂਜ਼ਿਟ ਹਬ ਨੇੜੇ ਹੋਵੇਗੀ।
ਈਬੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਟਰਾਂਜ਼ਿਟ ਆਧਾਰਿਤ ਹਾਊਸਿੰਗ ਤਿਆਰ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸਰਕਾਰੀ ਸਥਾਨਾਂ ਨੂੰ ਸ਼ਾਨਦਾਰ ਕੰਡੋ ਵਿਚ ਬਦਲਿਆ ਜਾਂਦਾ ਹੈ ਪਰ ਇਹ ਲੋਕਾਂ ਦੀਆ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ। ਇਸ ਲਈ ਅਸੀਂ ਉੱਤਰੀ ਕਿਨਾਰੇ ਵਿਚ ਅਜਿਹੀ ਰਿਹਾਇਸ਼ ਤਿਆਰ ਕਰਾਂਗੇ ਜੋ ਹਰੇਕ ਦੀ ਪਹੁੰਚ ਤੱਕ ਹੋਵੇ।
ਸੂਬਾ ਮਸਕੀਮ, ਸਕੁਏਮਿਸ਼, ਟਰਾਂਸਲਿੰਕ ਅਤੇ ਨੌਰਥ ਵੈਨਕੂਵਰ ਸਿਟੀ ਨਾਲ ਇਸ ਪ੍ਰੋਜੈਕਟ ’ਤੇ ਪਾਰਟਨਰਸ਼ਿਪ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਇੱਥੇ ਮਾਰਕਿਟ ਰੇਟ ਨਾਲੋਂ ਸਸਤੇ ਘਰ ਹੋਣਗੇ। ਇੱਥੇ ਚਾਈਲਡ ਕੇਅਰ, ਹੈਲਥ ਕੇਅਰ ਅਤੇ ਪਬਲਿਕ ਸਪੇਸ ਦੀ ਵੀ ਸੁਵਿਧਾ ਹੋਵੇਗੀ।




