25.53C Vancouver
ADS

Jun 23, 2020 3:45 PM -

ਮਸ਼ਹੂਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਹੋਏ ਕੋਰੋਨਾਵਾਇਰਸ ਦੇ ਸ਼ਿਕਾਰ

Share On
novak-djokovic-tests-positive-for-coronavirus
FILE - In this Nov. 22, 2019, file photo, Serbia's Novak Djokovic, left, and teammate Viktor Troicki play against Russia's Karen Khachanov and Andrey Rublev during the Davis Cup quarterfinal doubles match in Madrid, Spain. (AP Photo/Bernat Armangue, File)

ਨੋਵਾਕ ਜੋਕੋਵਿਚ ਦੇ ਸਰਬੀਆ ਅਤੇ ਕ੍ਰੋਏਸ਼ੀਆ ਵਿੱਚ ਹੋਈ ਟੈਨਿਸ ਦੀ ਪ੍ਰਦਰਸ਼ਨੀ ਸੀਰੀਜ਼ ਤੋਂ ਬਾਅਦ ਮੰਗਲਵਾਰ ਨੂੰ ਹੋਏ ਕੋਵਿਡ-19 ਟੈਸਟ ਦਾ ਨਤੀਜਾ ਪੌਜ਼ਿਟਿਵ ਆਇਆ ਹੈ।

ਸਰਬੀਆ ਦੇ ਚੋਟੀ ਦੇ ਇਹ ਖਿਡਾਰੀ, ਕੋਰੋਨਾਵਾਇਰਸ ਦਾ ਸ਼ਿਕਾਰ ਹੋਣ ਵਾਲੇ ਚੌਥੇ ਖਿਡਾਰੀ ਹਨ ਜਿਨ੍ਹਾਂ ਨੇ ਇਸ ਸੀਰੀਜ਼ ਵਿੱਚ ਹਿੱਸਾ ਲਿਆ।

ਜੋਕੋਵਿਚ ਦੇ ਨਾਲ ਹੀ ਉਹਨਾਂ ਦੀ ਪਤਨੀ ਜੇਲੇਨਾ ਦਾ ਟੈਸਟ ਵੀ ਪੌਜ਼ਿਟਿਵ ਆਇਆ ਹੈ।

ਜੋਕੋਵਿਚ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹਨਾਂ ਦਾ ਅਤੇ ਉਹਨਾਂ ਦੀ ਪਤਨੀ ਦਾ ਟੈਸਟ ਪੌਜ਼ਿਟਿਵ ਆਇਆ ਹੈ ਜਦਕਿ ਉਹਨਾਂ ਦੇ ਬੱਚਿਆਂ ਦੇ ਟੈਸਟ ਨੈਗੇਟਿਵ ਆਏ ਹਨ।

ਜੋਕੋਵਿਚ ਦੀ ਇਸ ਟੂਰਨਾਮੈਂਟ ਨੂੰ ਅਯੋਜਿਤ ਕਰਕੇ ਕਈ ਮੁਲਕਾਂ ਤੋਂ ਖਿਡਾਰੀ ਸੱਦਣ ਲਈ ਆਲੋਚਨਾ ਹੁੰਦੀ ਰਹੀ ਹੈ।

ਜੋਕੋਵਿਚ ਤੋਂ ਪਹਿਲਾਂ, ਵਿਕਟਰ ਟਰੋਇਕੀ ਅਤੇ ਉਹਨਾਂ ਦੀ ਗਰਭਵਤੀ ਪਤਨੀ, ਗ੍ਰੀਗੋਰ ਦਿਮਿਤਰੋਵ ਅਤੇ ਬੋਰਨਾ ਕੋਰਿਚ ਵੀ ਇਸ ਟੂਰਨਾਮੈਂਟ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕੋਵਿਡ-19 ਤੋਂ ਪ੍ਰਭਾਵਿਤ ਹੋ ਚੁੱਕੇ ਹਨ।

ਇਸ ਟੂਰਨਾਮੈਂਟ ਦੌਰਾਨ, ਸਰੀਰਕ ਦੂਰੀ ਦੇ ਨਿਯਮਾਂ ਦੀ ਬਿਲਕੁਲ ਪਾਲਣਾ ਨਹੀਂ ਕੀਤੀ ਗਈ ਅਤੇ ਜੋਕੋਵਿਚ ਨੇ ਨਾਲ-ਨਾਲ ਬਾਕੀ ਖਿਡਾਰੀਆਂ ਨੂੰ ਵੀ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਹੋਏ ਵੇਖਿਆ ਗਿਆ ਸੀ।

ਜੋਕੋਵਿਚ ਕ੍ਰੋਏਸ਼ੀਆ ਤੋਂ ਵਾਪਸ ਆ ਗਏ ਹਨ ਅਤੇ ਉਹਨਾਂ ਦਾ ਟੈਸਟ ਬੈਲਗਰੇਡ ਵਿਖੇ ਕੀਤਾ ਗਿਆ।

ਬਿਆਨ ਦੇ ਮੁਤਾਬਕ, ਜੋਕੋਵਿਚ ਨੂੰ ਵਾਇਰਸ ਦੇ ਕੋਈ ਲੱਛਣ ਨਹੀਂ ਹਨ।

ਟੈਸਟ ਦਾ ਨਤੀਜਾ ਪੌਜ਼ਿਟਿਵ ਆਉਣ ਦੇ ਬਾਵਜੂਦ, ਜੋਕੋਵਿਚ ਨੇ ਇਸ ਟੂਰਨਾਮੈਂਟ ਦਾ ਬਚਾਅ ਕੀਤਾ।

ਉਹਨਾਂ ਕਿਹਾ ਉਹ 14 ਦਿਨਾਂ ਲਈ ਇੱਕਲਤਾ ਵਿੱਚ ਰਹਿਣਗੇ ਅਤੇ ਉਹਨਾਂ ਇਸ ਸੀਰੀਜ਼ ਦੌਰਾਨ ਵਾਇਰਸ ਤੋਂ ਪ੍ਰਭਾਵਿਤ ਹੋਏ ਵਿਅਕਤੀਆਂ ਤੋਂ ਮੁਆਫ਼ੀ ਮੰਗੀ।

ਆਯੋਜਕਾਂ ਨੇ ਦੱਸਿਆ ਕਿ ਏਡਰੀਆ ਟੂਅਰ ਦਾ ਅਗਲੇ ਹਫ਼ਤੇ ਬੋਸਨੀਆ ਵਿੱਚ ਹੋਣ ਵਾਲਾ ਪੜਾਅ ਰੱਦ ਕਰ ਦਿੱਤਾ ਗਿਆ ਹੈ।

Latest news

calgary-man-stabbed-in-face-in-hate-motivated-attack-police
Punjabi

ਕੈਲਗਰੀ ਵਿੱਚ ਨਸਲੀ ਨਫ਼ਰਤ ਤੋਂ ਪ੍ਰੇਰਿਤ ਹਮਲਾ, ਵਿਅਕਤੀ ਦੇ ਚਿਹਰੇ 'ਤੇ ਚਾਕੂ ਨਾਲ ਵਾਰ

ਸਾਊਥਵੈਸਟ ਕੈਲਗਰੀ ਦੀ ਵੁੱਡਲੈਂਡ ਕਮਿਊਨਿਟੀ ਵਿੱਚ ਪਿਛਲੇ ਮਹੀਨੇ ਇਕ ਵਿਅਕਤੀ ਨੂੰ ਉਸ ਦੇ ਗੁਆਂਢੀ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ, ਪੁਲਿਸ ਨੇ ਇਸ ਨੂੰ ਨਸਲੀ ਹਮਲਾ ਕਰਾਰ ਦਿੱਤਾ ਹੈ। 22 ਮਈ ਨੂੰ ਰਾਤ ਕਰੀਬ 9:30 ਵਜੇ 17 ਸਟ੍ਰੀਟ ਸਾਊਥ ਵੈਸਟ ਦੇ ਨੇੜੇ ਵੁੱਡਵਿਊ ਡਰਾਈਵ 'ਤੇ ਪੁਲਿਸ ਨੂੰ ਮਦਦ ਲਈ ਬੁਲਾਇਆ ਗਿਆ ਸੀ।
no-active-recall-petitions-remain-against-alberta-mlas
Punjabi

ਐਲਬਰਟਾ ਦੇ ਐਮ.ਐਲ.ਏ. ਗੁਥਰੀ ਖਿਲਾਫ ਰੀਕਾਲ ਪਟੀਸ਼ਨ ਹੋਈ ਅਸਫਲ

ਐਲਬਰਟਾ ਦੇ ਵਿਧਾਇਕ ਪੀਟਰ ਗੁਥਰੀ ਨੂੰ ਹਟਾਉਣ ਲਈ ਪਾਈ ਗਈ ਰੀਕਾਲ ਪਟੀਸ਼ਨ ਰੱਦ ਹੋ ਗਈ ਹੈ। ਇਲੈਕਸ਼ਨ ਐਲਬਰਟਾ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਏਅਰਡ੍ਰੀ-ਕੋਚਰੇਨ ਖੇਤਰ ਤੋਂ ਐਮ.ਐਲ.ਏ. ਵਿਰੁੱਧ ਜਾਰੀ ਪਟੀਸ਼ਨ ਨੂੰ ਅਵੈਧ ਕਰਾਰ ਦਿੱਤਾ। ਗੁਥਰੀ ਵਿਰੁੱਧ ਇਹ ਪਟੀਸ਼ਨ ਨਿਰਧਾਰਤ 90 ਦਿਨਾਂ ਦੀ ਸਮੇਂ-ਸੀਮਾ ਦੇ ਅੰਦਰ ਬਿਨੈਕਾਰ ਵੱਲੋਂ ਜਮ੍ਹਾਂ ਨਹੀਂ ਕਰਵਾਈ ਗਈ, ਜਿਸ ਕਾਰਨ ਇਹ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ।
toronto-police-officer-dies-after-being-shot-during-search-warrant-execution-in-north-york
Punjabi

ਓਨਟਾਰੀਓ ਵਿੱਚ ਡਿਊਟੀ ਦੌਰਾਨ ਜ਼ਖ਼ਮੀ ਟੋਰਾਂਟੋ ਪੁਲਿਸ ਅਧਿਕਾਰੀ ਦੀ ਮੌਤ

ਓਨਟਾਰੀਓ ਵਿਚ ਅੱਜ ਸਵੇਰ ਨੌਰਥ ਯੌਰਕ ਦੇ ਇੱਕ ਅਪਾਰਟਮੈਂਟ ਵਿਚ ਸਰਚ ਵਾਰੰਟ ਦੀ ਕਾਰਵਾਈ ਦੌਰਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਟੋਰਾਂਟੋ ਪੁਲਿਸ ਦੇ ਔਫੀਸਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ। ਟੋਰਾਂਟੋ ਪੁਲਿਸ ਦੇ ਚੀਫ਼ ਮਾਈਰੋਨ ਡੈਮਕਿਵ ਨੇ ਇਸ ਦੀ ਪੁਸ਼ਟੀ ਕੀਤੀ। ਮਾਰੇ ਗਏ ਔਫੀਸਰ ਦੀ ਪਛਾਣ 43 ਸਾਲਾ Const. Marc Pinizzotto ਵਜੋਂ ਹੋਈ ਹੈ।
former-akal-takht-jathedar-records-statement-before-sit-in-behbal-kalan-firing-case
Punjabi

ਸਾਬਕਾ ਅਕਾਲ ਤਖਤ ਜਥੇਦਾਰ ਨੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਐਸਆਈਟੀ ਸਾਹਮਣੇ ਦਰਜ ਕਰਵਾਏ ਬਿਆਨ

ਫਰੀਦਕੋਟ ਦੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀਰਵਾਰ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ।
most-crime-guns-traced-in-canada-originated-domestically-rcmp-internal-reports-show
Punjabi

ਸਾਲ 2024 'ਚ ਟਰੇਸ ਕੀਤੇ ਗਏ ਜ਼ਿਆਦਾਤਰ ਅਪਰਾਧਿਕ ਹਥਿਆਰ ਕੈਨੇਡਾ ਦੇ ਅੰਦਰੋਂ ਹਾਸਲ ਕੀਤੇ ਗਏ: RCMP ਰਿਪੋਰਟ

ਕੈਨੇਡਾ ਵਿਚ ਅਪਰਾਧਿਕ ਵਾਰਦਾਤਾਂ ਵਿਚ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਲੈ ਕੇ ਇੱਕ ਖੁਲਾਸਾ ਸਾਹਮਣੇ ਆਇਆ ਹੈ। ਆਰ.ਸੀ.ਐਮ.ਪੀ.ਦੀਆਂ ਅੰਦਰੂਨੀ ਰਿਪੋਰਟਾਂ ਮੁਤਾਬਕ, ਸਾਲ 2023 ਅਤੇ 2024 ਦੌਰਾਨ ਵਾਰਦਾਤਾਂ ਵਿਚ ਵਰਤੇ ਗਏ ਹਥਿਆਰਾਂ ਵਿਚੋਂ ਬਹੁਗਿਣਤੀ ਕੈਨੇਡਾ ਦੇ ਅੰਦਰੋਂ ਹੀ ਹਾਸਲ ਕੀਤੇ ਗਏ ਸਨ ਨਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਸਮਗਲ ਕਰਕੇ ਲਿਆਂਦਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link