Aug 1, 2025 5:23 PM - The Canadian Press

ਬੀ.ਸੀ. ਵਿਚ ਪਿਛਲੇ 24 ਘੰਟਿਆਂ ਵਿਚ ਜੰਗਲੀ ਅੱਗਾਂ ਦੀ ਗਿਣਤੀ ਦੁੱਗਣੀ ਹੋ ਕੇ 60 ਤੋਂ 120 'ਤੇ ਪਹੁੰਚ ਗਈ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਨੇ ਇਸ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਕਿਹਾ ਹੈ ਕਿ ਇਸ ਕਾਰਨ ਸੂਬੇ ਦਾ ਅੱਗ ਦਾ ਮੌਸਮ ਲੰਮਾ ਹੋਣ ਦਾ ਖਦਸ਼ਾ ਹੈ।
ਡਿਪਾਰਟਮੈਂਟ ਦਾ ਕਹਿਣਾ ਹੈ ਕਿ ਅੱਗ ਲੱਗਣ ਵਿਚ ਹੈਰਾਨੀਜਨਕ ਵਾਧਾ ਪਿਛਲੇ ਘੰਟਿਆਂ ਦੌਰਾਨ ਆਸਮਾਨੀ ਬਿਜਲੀ ਡਿੱਗਣ ਕਾਰਨ ਹੋਇਆ ਹੈ ਅਤੇ ਅਜਿਹੀਆਂ ਹੋਰ ਵੀ ਜ਼ਿਆਦਾ ਘਟਨਾਵਾਂ ਹੋਣ ਦੀ ਸੰਭਾਵਨਾ ਹੈ।
ਵਾਈਲਡਫਾਇਰ ਸਰਵਿਸ ਨੇ ਦੱਸਿਆ ਕਿ ਸੈਂਟਰਲ ਬੀ.ਸੀ. ਦੇ ਕੈਰੀਬੂ ਫਾਇਰ ਸੈਂਟਰ ਖੇਤਰ ਵਿਚ ਬੁੱਧਵਾਰ ਨੂੰ 1,200 ਤੋਂ ਜ਼ਿਆਦਾ ਵਾਰ ਬਿਜਲੀ ਡਿੱਗੀ ਅਤੇ ਇਸ ਖੇਤਰ ਵਿਚ 13 ਨਵੀਆਂ ਅੱਗਾਂ ਸ਼ੁਰੂ ਹੋਈਆਂ ਹਨ।
ਇਨ੍ਹਾਂ ਵਿਚੋਂ ਇੱਕ 12 ਵਰਗ ਕਿਲੋਮੀਟਰ ਵਿਚ ਹੈ ਜੋ ਲਿਟਨ ਤੋਂ ਕਰੀਬ 10 ਕਿਲੋਮੀਟਰ ਸਾਊਥ ਵਿਚ ਹੈ ਜਿੱਥੇ ਲਿਟਨ ਫਸਟ ਨੇਸ਼ਨ ਲਈ ਨਿਕਾਸੀ ਦੇ ਹੁਕਮ ਲਾਗੂ ਹਨ।ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ, ਪਿਛਲੇ ਘੰਟਿਆਂ ਦੌਰਾਨ 13,000 ਬਿਜਲੀ ਡਿੱਗਣ ਦੀਆਂ ਘਟਨਾਵਾਂ ਹੋਈਆਂ ਹਨ।




