May 13, 2020 2:19 AM -

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 70,000 ਤੋਂ ਪਾਰ ਹੋ ਗਈ ਹੈ।
ਕੈਨੇਡਾ 'ਚ ਹੁਣ ਵਾਇਰਸ ਲਈ ਪਾਜ਼ਿਟਿਵ ਪਾਏ ਗਏ ਲੋਕਾਂ ਦਾ ਅੰਕੜਾ 71,157 ਹੋ ਗਿਆ ਹੈ।
ਬੀ.ਸੀ. 'ਚ ਪੀੜਤਾਂ ਦੀ ਗਿਣਤੀ 2,360 ਹੋ ਚੁੱਕੀ ਹੈ।
ਬੀ.ਸੀ. 'ਚ ਇਸ ਵਾਇਰਸ ਕਾਰਨ 131 ਲੋਕਾਂ ਦੀ ਜਾਨ ਵੀ ਚਲੀ ਗਈ ਹੈ।
ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 20,907 ਤੱਕ ਪਹੁੰਚ ਗਈ ਹੈ।
ਮੰਗਲਵਾਰ ਦੁਪਹਿਰ ਤੱਕ ਦੇ ਅੰਕੜਿਆਂ ਅਨੁਸਾਰ, ਕਿਊਬੈਕ 'ਚ ਪੀੜਤਾਂ ਦੀ ਗਿਣਤੀ 39,225 ਦੱਸੀ ਗਈ ਹੈ।
ਇਸਤੋਂ ਅਲਾਵਾ ਐਲਬਰਟਾ 'ਚ 6,345, ਸਸਕੈਚਵਿਨ ਵਿੱਚ 573, ਮੈਨੀਟੋਬਾ 'ਚ 290, ਨਿਊ ਬਰੰਸਵਿਕ 'ਚ 120, ਨੋਵਾ ਸਕੌਸ਼ੀਆ 'ਚ 1,020, ਪੀ.ਈ.ਆਈ. 'ਚ 27, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 261 ਮਾਮਲੇ ਸਾਹਮਣੇ ਆ ਚੁੱਕੇ ਹਨ।
ਜਦਕਿ ਚੰਗੀ ਖਬਰ ਇਹ ਹੈ ਕਿ ਹੁਣ ਤਕ 34,055 ਮਾਮਲੇ ਸੁਲਝ ਚੁੱਕੇ ਹਨ।
ਦੇਸ਼ ਵਿੱਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ ਵੀ 5,000 ਦੇ ਅੰਕੜੇ ਨੂੰ ਟੱਪ ਗਈ ਹੈ।
ਕੈਨੇਡਾ 'ਚ ਕੁੱਲ 5,169 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।




