Apr 9, 2021 7:25 PM -

ਦੇਸ਼ ਦੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਦਾ ਕਹਿਣਾ ਹੈ ਕਿ ਵਾਇਰਸ ਦੇ ਵਧੇਰੇ ਸੰਕ੍ਰਮਿਤ ਹੋਣ ਵਾਲੇ ਵੇਰੀਐਂਟਸ ਅਤੇ ਦੇਸ਼ 'ਚ ਜਾਰੀ ਵੈਕਸੀਨੇਸ਼ਨ ਵਿਚਾਲੇ ਦੀ ਦੌੜ ਇੱਕ ਬੇਹੱਦ ਨਾਜ਼ੁਕ ਮੋੜ 'ਤੇ ਪਹੁੰਚ ਗਈ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ ਫੈਲਾਅ ਦੇ ਵਿਚਾਲੇ ਦੇਸ਼ ਦੇ ਕੁਝ ਹਿੱਸਿਆਂ 'ਚ ਵਾਇਰਸ ਸੰਬੰਧੀ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ।
ਉਨ੍ਹਾਂ ਦੱਸਿਆ ਕਿ ਬੀਤੇ ਇੱਕ ਹਫ਼ਤੇ ਦੌਰਾਨ ਕੈਨੇਡਾ 'ਚ ਪ੍ਰਤੀ ਦਿਨ ਦੀ ਕੋਵਿਡ-19 ਮਾਮਲਿਆਂ ਦੀ ਔਸਤ 6,800 ਦੀ ਰਹੀ।
ਇਸੇ ਔਸਤ ਅਨੁਸਾਰ ਪ੍ਰਤੀ ਦਿਨ 30 ਮੌਤਾਂ ਰਿਪੋਰਟ ਹੁੰਦੀਆਂ ਰਹੀਆਂ।
ਡਾ. ਟੈਮ ਨੇ ਕਿਹਾ ਕਿ ਔਸਤ ਅਨੁਸਾਰ ਬੀਤੇ ਹਫ਼ਤੇ ਹਸਪਤਾਲ 'ਚ 2,500 ਕੋਵਿਡ-19 ਮਰੀਜ਼ਾਂ ਦੇ ਦਾਖਲੇ ਹੋਏ, ਜੋ ਕਿ 7% ਦਾ ਵਾਧਾ ਦਰਸ਼ਾਉਂਦੇ ਹਨ।
ਡਾ. ਟੈਮ ਨੇ ਦੱਸਿਆ ਕਿ 860 ਵਾਇਰਸ ਪੀੜਤ ਆਈ.ਸੀ.ਯੂ. 'ਚ ਸਨ ਜੋ ਕਿ ਬੀਤੇ ਹਫ਼ਤੇ ਮੁਕਾਬਲੇ 23% ਦਾ ਵਾਧਾ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਇੱਕ ਹਫ਼ਤੇ 'ਚ ਵਾਇਰਸ ਦੇ ਵੇਰੀਐਂਟਸ ਦੇ ਮਾਮਲੇ ਦੁੱਗਣੇ ਹੋ ਗਏ ਹਨ।




