10.94C Vancouver
ADS

May 6, 2020 1:24 AM -

ਕੈਨੇਡਾ 'ਚ ਕੋਵਿਡ-19 ਸੰਬੰਧਤ ਮੌਤਾਂ ਦੀ ਗਿਣਤੀ 4,000 ਤੋਂ ਟੱਪੀ

Share On
number-of-covid-19-realted-deaths-surpass-4-000-in-canada
FILE - In this illustration provided by the Centers for Disease Control and Prevention (CDC) in January 2020 shows the 2019 Novel Coronavirus (2019-nCoV). This virus was identified as the cause of an outbreak of respiratory illness first detected in Wuhan, China. A woman in the San Francisco Bay Area who became ill after returning from a trip to China has become the ninth person in the U.S. to test positive for a new virus, health authorities said Sunday, Feb. 2, 2020. (CDC via AP, File)

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 62,000 ਤੋਂ ਵੱਧ ਹੋ ਗਈ ਹੈ।

ਪੀੜਤ ਲੋਕਾਂ ਦੀ ਗਿਣਤੀ 62,046 ਹੋ ਗਈ ਹੈ। ਬੀ.ਸੀ. 'ਚ ਪੀੜਤਾਂ ਦੀ ਗਿਣਤੀ 2,232 ਹੋ ਚੁੱਕੀ ਹੈ।

ਬੀ.ਸੀ. 'ਚ ਇਸ ਵਾਇਰਸ ਕਾਰਨ 121 ਲੋਕਾਂ ਦੀ ਜਾਨ ਵੀ ਚਲੀ ਗਈ ਹੈ।

ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 18,310 ਤਕ ਪਹੁੰਚ ਗਈ ਹੈ।

ਮੰਗਲਵਾਰ ਦੁਪਹਿਰ ਤਕ ਦੇ ਅੰਕੜਿਆਂ ਅਨੁਸਾਰ, ਕਿਊਬੈਕ 'ਚ ਪੀੜਤਾਂ ਦੀ ਗਿਣਤੀ 33,417 ਹੋ ਗਈ ਹੈ।

ਇਸਤੋਂ ਅਲਾਵਾ ਐਲਬਰਟਾ 'ਚ 5,893, ਸਸਕੈਚਵਿਨ ਵਿੱਚ 487, ਮੈਨੀਟੋਬਾ 'ਚ 282, ਨਿਊ ਬਰੰਸਵਿਕ 'ਚ 119, ਨੋਵਾ ਸਕੌਸ਼ੀਆ 'ਚ 991, ਪੀ.ਈ.ਆਈ. 'ਚ 27, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 259 ਮਾਮਲੇ ਸਾਹਮਣੇ ਆ ਚੁੱਕੇ ਹਨ।

ਸੀ.ਐਫ.ਬੀ. ਟ੍ਰੈਂਟਨ 'ਚ 13 ਮਾਮਲੇ ਸਾਹਮਣੇ ਆਏ ਸਨ।

ਹੁਣ ਤਕ ਕੈਨੇਡਾ 'ਚ 26,661 ਮਾਮਲੇ ਸੁਲਝ ਚੁੱਕੇ ਹਨ।

ਦੁਖ ਦੀ ਗੱਲ ਇਹ ਹੈ ਕਿ ਹੁਣ ਦੇਸ਼ ਵਿੱਚ 4,000 ਤੋਂ ਵਧੇਰੇ ਲੋਕ ਇਸ ਵਾਇਰਸ ਸਾਹਮਣੇ ਦਮ ਤੋੜ ਚੁੱਕੇ ਹਨ।

ਕੁਲ 4,043 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।

Latest news

witness-intervenes-in-vancouver-purse-snatching-suspect-charged
Punjabi

ਵੈਨਕੂਵਰ ਪੁਲਿਸ ਨੇ ਪਰਸ-ਸਨੈਚਿੰਗ ਦੇ ਮਾਮਲੇ ਵਿਚ 41 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ ਇੱਕ ਪਰਸ-ਸਨੈਚਿੰਗ ਦੇ ਮਾਮਲੇ ਵਿਚ 41 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਬੁੱਧਵਾਰ ਸ਼ਾਮ ਲਗਭਗ 4 ਵਜੇ ਵੈਸਟ 8th ਐਵੇਨਿਊ ਅਤੇ ਸਪ੍ਰੂਸ ਸਟ੍ਰੀਟ ਦੇ ਇੰਟਰਸੈਕਸ਼ਨ ਨੇੜੇ ਇੱਕ 59 ਸਾਲਾ ਮਹਿਲਾ ਵਾਕਰ ਦੀ ਮਦਦ ਨਾਲ ਜਾ ਰਹੀ ਸੀ, ਇਸ ਦੌਰਾਨ ਅਚਾਨਕ ਇੱਕ ਵਿਅਕਤੀ ਨੇ ਮਹਿਲਾ ਦਾ ਪਰਸ ਖੋਹ ਲਿਆ, ਜਿਸ ਕਾਰਨ ਬਜ਼ੁਰਗ ਮਹਿਲਾ ਜ਼ਮੀਨ 'ਤੇ ਡਿੱਗ ਗਈ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ।
two-men-charged-after-alleged-kidnapping-in-east-vancouver-home-invasion
Punjabi

ਈਸਟ ਵੈਨਕੂਵਰ ਦੇ ਘਰ 'ਚ ਹੋਏ ਹਮਲੇ ਵਿੱਚ ਕਥਿਤ ਅਗਵਾ ਤੋਂ ਬਾਅਦ ਦੋ ਵਿਅਕਤੀਆਂ 'ਤੇ ਲੱਗੇ ਦੋਸ਼

ਈਸਟ ਵੈਨਕੂਵਰ ਵਿਚ ਘਰ 'ਤੇ ਹਮਲਾ ਅਤੇ ਕਿਡਨੈਪਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਿਸ ਮੁਤਾਬਕ, ਮੁਲਜ਼ਮ ਇੱਕ ਘਰ ਵਿਚ ਜ਼ਬਰਦਸਤੀ ਦਾਖਲ ਹੋਏ। ਘਟਨਾ ਬੁੱਧਵਾਰ ਰਾਤ ਲਗਭਗ 9:15 ਵਜੇ ਦੀ ਹੈ, ਵੈਨਕੂਵਰ ਪੁਲਿਸ ਵਿਭਾਗ ਨੂੰ 911 'ਤੇ ਕਾਲ ਮਿਲੀ, ਜਿਸ ਵਿਚ ਘਰ ਵਿਚ ਘੁਸਪੈਠ ਅਤੇ ਅਗਵਾ ਦੀ ਰਿਪੋਰਟ ਦਿੱਤੀ ਗਈ।
driver-identified-after-truck-strikes-highway-1-overpass-in-langley-police-seek-witnesses
Punjabi

ਲੈਂਗਲੀ 'ਚ ਇੱਕ ਵਾਰ ਫਿਰ ਓਵਰਪਾਸ ਨਾਲ ਇੱਕ ਕਮਰਸ਼ੀਅਲ ਟਰੱਕ ਦੀ ਟੱਕਰ

ਲੈਂਗਲੀ ਵਿਚ ਹਾਈਵੇਅ 1 'ਤੇ ਇੱਕ ਵਾਰ ਫਿਰ ਓਵਰਪਾਸ ਨਾਲ ਇੱਕ ਕਮਰਸ਼ੀਅਲ ਟਰੱਕ ਦੀ ਟੱਕਰ ਹੋਈ ਹੈ। ਬੀ.ਸੀ. ਹਾਈਵੇਅ ਪੈਟਰੋਲ ਦਾ ਕਹਿਣਾ ਹੈ ਕਿ ਉਸ ਵਲੋਂ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ ਅਤੇ ਹੁਣ ਇਸ ਮਾਮਲੇ ਵਿਚ ਹੋਰ ਗਵਾਹਾਂ ਅਤੇ ਡੈਸ਼-ਕੈਮਰਾ ਵੀਡੀਓ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਮੁਤਾਬਕ, ਇਹ ਟੱਕਰ ਕੱਲ ਦੁਪਹਿਰ 2:52 ਵਜੇ ਹੋਈ, ਇੱਕ ਚਿੱਟੇ ਰੰਗ ਦੇ ਫਲੈਟ ਡੈੱਕ ਟਰੱਕ 'ਤੇ ਕਰੇਨ ਬੂਮ ਲੱਦਿਆ ਹੋਇਆ ਸੀ, ਜਿਸ ਨੇ ਗਲੋਵਰ ਰੋਡ ਅਤੇ 232nd ਸਟ੍ਰੀਟ ਵਿਚਕਾਰ ਸੀ.ਪੀ. ਰੇਲ ਓਵਰਪਾਸ ਨੂੰ ਟੱਕਰ ਮਾਰ ਦਿੱਤੀ।
richmond-rcmp-probe-suspected-organized-retail-meat-thefts-after-39-reported-cases
Punjabi

ਰਿਚਮੰਡ 'ਚ ਮਾਸ ਦੀ ਚੋਰੀ ਦੇ 39 ਮਾਮਲੇ ਆਏ ਸਾਹਮਣੇ, ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ

ਰਿਚਮੰਡ ਆਰ.ਸੀ.ਐਮ.ਪੀ. ਵੱਲੋਂ ਸ਼ਹਿਰ ਵਿਚ ਮੀਟ ਦੀ ਚੋਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਪੁਲਿਸ ਮੁਤਾਬਕ, ਇਹ ਮਹਿਜ਼ ਮਾਮੂਲੀ ਚੋਰੀਆਂ ਨਹੀਂ ਹਨ ਬਲਕਿ ਇਨ੍ਹਾਂ ਪਿੱਛੇ ਕਿਸੇ ਸੰਗਠਿਤ ਗਿਰੋਹ ਦਾ ਹੱਥ ਹੋ ਸਕਦਾ ਹੈ।
surrey-police-investigate-early-morning-shooting-near-bear-creek-park
Punjabi

ਸਰੀ ਦੇ ਇਕ ਇਲਾਕੇ ਵਿੱਚ ਚੱਲੀ ਗੋਲੀ, ਇਕ ਵਿਅਕਤੀ ਹੋਇਆ ਜ਼ਖ਼ਮੀ

ਸਰੀ ਦੇ ਬੀਅਰ ਕਰੀਕ ਪਾਰਕ ਇਲਾਕੇ ਵਿਚ ਗੋਲੀ ਚੱਲੀ ਹੈ, ਜਿਸ ਵਿਚ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਿਸ ਮੁਤਾਬਕ, ਅੱਜ ਸਵੇਰੇ ਲਗਭਗ 6:00 ਵਜੇ ਐਸ.ਪੀ.ਐਸ. ਦੇ ਔਫੀਸਰ ਨੂੰ 88 ਐਵੇਨਿਊ ਦੇ 13700 ਬਲਾਕ ਨੇੜੇ ਬੀਅਰ ਕਰੀਕ ਪਾਰਕ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link