16.64C Vancouver
ADS

Aug 12, 2024 4:04 PM - The Canadian Press

ਜੰਗਲ ਵਿਚ ਲੱਗੀ ਅੱਗ ਕਾਰਨ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਨਿਕਾਸੀ ਦੇ ਆਰਡਰ ਕੀਤਾ ਗਿਆ ਰੱਦ

Share On
officials-lift-brief-evacuation-order-for-valemount-b-c-ask-fire-risk-eases
The Canoe Road wildfire was discovered on Saturday and was 0.08 square kilometres in size as of that evening.(Photo: The Canadian Press)

ਬੀ.ਸੀ. ਦੇ ਵੈਲੇਮਾਉਂਟ ਦੇ ਦੱਖਣ ਵਿਚ ਜੰਗਲ ਵਿਚ ਲੱਗੀ ਅੱਗ ਕਾਰਨ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਨਿਕਾਸੀ ਦੇ ਆਰਡਰ ਨੂੰ ਰੱਦ ਕਰ ਦਿੱਤਾ ਗਿਆ ਹੈ। ਫਰੇਜ਼ਰ-ਫੋਰਟ ਜਾਰਜ ਦੇ ਖੇਤਰੀ ਜ਼ਿਲ੍ਹੇ ਅਤੇ ਵੈਲੇਮਾਉਂਟ ਦੇ ਵਸਨੀਕ ਜਿਨ੍ਹਾਂ ਨੂੰ ਉਥੋਂ ਚਲੇ ਜਾਣ ਦਾ ਹੁਕਮ ਦਿੱਤਾ ਗਿਆ ਸੀ, ਉਹ ਹੁਣ ਘਰ ਵਾਪਸ ਆ ਸਕਦੇ ਹਨ।

ਜ਼ਿਕਰਯੋਗ ਹੈ ਕਿ ਹਾਈਵੇਅ 5 ਦੇ ਪੂਰਬ, 17 ਐਵੇਨਿਊ ਦੇ ਦੱਖਣ ਅਤੇ ਕੈਨੋ ਨਦੀ ਦੇ ਉੱਤਰ ਦੀਆਂ ਜਾਇਦਾਦਾਂ ਦੇ ਵਸਨੀਕਾਂ ਲਈ ਬੀਤੇ ਸ਼ਨੀਵਾਰ ਨਿਕਾਸੀ ਆਰਡਰ ਜਾਰੀ ਕੀਤਾ ਗਿਆ ਸੀ ਅਤੇ ਹੁਣ ਸੀਡਰਸਾਈਡ ਖੇਤਰ ਲਈ ਨਿਕਾਸੀ ਆਰਡਰ ਜਾਰੀ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਵਸਨੀਕ ਘਰ ਆਪਣੇ ਘਰਾਂ ਵਿਚ ਰਹਿ ਸਕਦੇ ਹਨ ਪਰ ਉਨ੍ਹਾਂ ਨੂੰ ਸੰਭਾਵਿਤ ਹਾਲਾਤਾਂ ਵਿਚ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਿਕਾਸੀ ਆਰਡਰ ਬੀ.ਸੀ. ਵਾਈਲਡਫਾਇਰ ਸਰਵਿਸ ਦੇ ਮੈਂਬਰਾਂ ਦੀ ਤੇਜ਼ ਕਾਰਵਾਈ ਤੋਂ ਬਾਅਦ ਰੱਦ ਕੀਤੇ ਗਏ ਹਨ, ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਉਣ ਲਈ ਲੜਾਈ ਲੜੀ।

ਜ਼ਿਕਰਯੋਗ ਹੈ ਕਿ ਕੈਨੋ ਰੋਡ ਜੰਗਲੀ ਅੱਗ ਦਾ ਪਤਾ ਸ਼ਨੀਵਾਰ ਨੂੰ ਲੱਗਾ ਸੀ ਅਤੇ ਇਸ ਦਾ ਆਕਾਰ 0.08 ਵਰਗ ਕਿਲੋਮੀਟਰ ਸੀ। ਵੈਲੇਮਾਉਂਟ ਕਾਮਲੂਪਸ ਤੋਂ ਲਗਭਗ 230 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ।

Latest news

city-of-delta-celebrates-opening-of-new-delta-secondary-school-track
Punjabi

ਡੈਲਟਾ ਨੂੰ ਮਿਲਿਆ ਨਵਾਂ ਸਿੰਥੈਟਿਕ ਅਥਲੈਟਿਕ ਟਰੈਕ

ਡੈਲਟਾ ਨਿਵਾਸੀਆਂ ਨੂੰ ਇੱਕ ਨਵਾਂ ਸਿੰਥੈਟਿਕ ਅਥਲੈਟਿਕ ਟਰੈਕ ਮਿਲ ਗਿਆ ਹੈ।
b-c-provides-peek-into-2-95b-skytrain-tunnel-set-to-open-in-2027
Punjabi

ਬੀ.ਸੀ. ਸਰਕਾਰ ਨੇ ਵਿਖਾਈ 2027 'ਚ ਖੁੱਲ੍ਹ ਰਹੇ ਕਰੀਬ 3ਬਿਲੀਅਨ ਡਾਲਰ ਦੇ ਸਕਾਈਟਰੇਨ ਟਨਲ ਦੀ ਝਲਕ

ਬੀ.ਸੀ. ਸਰਕਾਰ ਨੇ ਬਰੌਡਵੇ ਸਬਵੇ ਟਨਲ ਸੰਬੰਧੀ ਅਪਡੇਟ 'ਚ ਆਖਿਆ ਹੈ ਕਿ ਇਸ ਨਾਲ ਮੈਟਰੋ ਵੈਨਕੂਵਰ ਦੀ ਸਕਾਈਟਰੇਨ ਸਮਰੱਥਾ ਵਿੱਚ ਵਾਧਾ ਹੋਵੇਗਾ।
wso-says-stephen-harpers-comments-echo-indian-propaganda-fuel-anti-sikh-hate
Punjabi

ਡਬਲਿਊ.ਐਸ.ਓ. ਨੇ ਹਾਰਪਰ ਦੀ ਭਾਰਤ ਸੰਬੰਧੀ ਟਿੱਪਣੀ ਦੀ ਕੀਤੀ ਆਲੋਚਨਾ

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਕੈਨੇਡਾ-ਭਾਰਤ ਰਿਸ਼ਤਿਆਂ ਸੰਬੰਧੀ ਕੀਤੀ ਟਿੱਪਣੀ ਦੀ ਆਲੋਚਨਾ ਕੀਤੀ ਹੈ।
sombre-start-to-filipino-heritage-month-in-b-c-as-festival-attacks-shadow-lingers
Punjabi

ਲਾਪੂ-ਲਾਪੂ ਡੇਅ ਦੀ ਘਟਨਾ ਦੇ ਦੁੱਖ ਦੇ ਪਰਛਾਂਵੇ 'ਚ ਬੀ.ਸੀ. 'ਚ ਫਿਲੀਪੀਨੋ ਹੈਰੀਟੇਜ ਮਹੀਨੇ ਦੀ ਸ਼ੁਰੂਆਤ

ਬੀ.ਸੀ. ਵਿੱਚ ਜੂਨ ਮਹੀਨਾ ਫਿਲੀਪੀਨੋ ਹੈਰੀਟੇਜ ਮੰਥ (ਮਹੀਨੇ) ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਜੂਨ ਮਹੀਨੇ ਅਜਿਹੇ ਕਈ ਪ੍ਰੋਗਰਾਮ ਹੁੰਦੇ ਹਨ ਜਿਸ ਆਸਰੇ ਫਿਲੀਪੀਨੋ ਭਾਈਚਾਰੇ ਦੇ ਬੀ.ਸੀ. ਪ੍ਰਤੀ ਕੰਟ੍ਰੀਬਿਊਸ਼ਨ, ਫਿਲੀਪੀਨੋ ਸਭਿਆਚਾਰ ਅਤੇ ਫਿਲੀਪੀਨੋ ਇਤਿਹਾਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ।
joly-commits-to-prioritizing-canadian-steel-aluminum-for-defence-infrastructure
Punjabi

ਜੋਲੀ ਨੇ ਕੈਨੇਡਾ ਦੇ ਡਿਫੈਂਸ ਤੇ ਇਨਫਰਾਸਟਕਚਰ ਦੇਸ਼ ਦੇ ਸਟੀਲ ਅਤੇ ਐਲੂਮੀਨੀਅਮ ਦੀ ਵਰਤੋਂ ਦਾ ਕੀਤਾ ਐਲਾਨ

ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਨੇ ਟਰੰਪ ਵਲੋਂ ਹੋਰ ਟੈਰਿਫ ਲਗਾਉਣ ਦੀ ਧਮਕੀ ਵਿਚਕਾਰ ਦੇਸ਼ ਦੇ ਨੈਸ਼ਨਲ ਇਨਫਰਾਸਟਕਚਰ ਅਤੇ ਰੱਖਿਆ ਪ੍ਰੋਜੈਕਟ ਵਿਚ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦਾ ਪ੍ਰਮੁੱਖਤਾ ਨਾਲ ਇਸਤੇਮਾਲ ਕੀਤੇ ਜਾਣ ਦਾ ਐਲਾਨ ਕੀਤਾ ਹੈ। ਜੋਲੀ ਨੇ ਬੀਤੇ ਕੱਲ੍ਹ ਮਾਂਟਰੀਅਲ ਵਿਚ ਇੱਕ ਸੰਮੇਲਨ ਵਿਚ ਐਲੂਮੀਨੀਅਮ ਉਦਯੋਗ ਦੇ ਆਗੂਆਂ ਨਾਲ ਮੁਲਾਕਾਤ ਦੌਰਾਨ ਇਹ ਭਰੋਸਾ ਦਿਵਾਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link