Sep 24, 2020 11:22 PM -

ਅਮਰੀਕਾ ਦੇ ਕੈਂਟਕੀ 'ਚ ਬਰੀਓਨਾ ਟੇਲਰ ਦੀ ਮੌਤ ਦੇ ਮਾਮਲੇ 'ਚ ਪ੍ਰਦਰਸ਼ਨ ਤੇਜ਼ ਹੋ ਗਏ ਹਨ।
6 ਮਹੀਨੇ ਪਹਿਲਾਂ, ਸਿਆਹ ਰੰਗ ਦੀ ਔਰਤ ਦੇ ਅਪਾਰਟਮੈਂਟ 'ਚ ਉਸ ਨੂੰ ਪੁਲਿਸ ਅਫ਼ਸਰਾਂ ਵੱਲੋਂ ਗੋਲੀਆਂ ਮਾਰਨ ਦੇ ਮਾਮਲੇ 'ਚ ਸਾਰੇ ਅਫ਼ਸਰਾਂ ਖਿਲਾਫ਼ ਦੋਸ਼ ਨਾ ਲਗਾਏ ਜਾਣ ਤੋਂ ਬਾਅਦ, ਪ੍ਰਦਰਸ਼ਨਕਾਰੀ ਮੁੜ ਤੋਂ ਸੜਕਾਂ 'ਤੇ ਉੱਤਰ ਆਏ ਹਨ।
ਸਟੇਟ ਅਟੌਰਨੀ ਜਨਰਲ ਦਾ ਕਹਿਣਾ ਸੀ ਕਿ, ਜਾਂਚ 'ਚ ਸਾਹਮਣੇ ਆਇਆ ਹੈ ਕਿ ਪੁਲਿਸ ਅਫ਼ਸਰਾਂ ਨੇ ਟੇਲਰ ਦੇ ਬੁਆਏਫਰੈਂਡ ਵੱਲੋਂ ਗੋਲੀ ਚਲਾਏ ਜਾਣ ਤੋਂ ਬਾਅਦ, ਸਵੈ ਬਚਾਅ ਦੀ ਕੋਸ਼ਿਸ਼ ਦੌਰਾਨ ਗੋਲੀਆਂ ਚਲਾਈਆਂ ਸਨ।
ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਾਂਤੀ ਬਣਾ ਕੇ ਰੱਖੀ ਜਾਵੇ।
ਲੂਈਵਿਲ ਦੇ ਮੇਯਰ ਗ੍ਰੈਗ ਫਿਸ਼ਰ ਨੇ ਅੱਜ ਕਿਹਾ ਕਿ, ਹਿੰਸਾ ਨਾਲ ਉਨ੍ਹਾਂ ਦੇ ਸ਼ਹਿਰ ਦਾ ਦੁੱਖ ਦੂਰ ਨਹੀਂ ਹੋਵੇਗਾ।
26 ਸਾਲਾ ਲਾਰਿਨਜ਼ੋ ਜੌਨਸਨ 'ਤੇ ਲੱਗੇ ਗੰਭੀਰ ਦੋਸ਼
ਅਮਰੀਕਾ ਦੇ ਕੈਂਟਕੀ 'ਚ ਬਰੀਓਨਾ ਟੇਲਰ ਦੀ ਮੌਤ ਦੇ ਮਾਮਲੇ 'ਚ ਪ੍ਰਦਰਸ਼ਨ ਤੇਜ਼ ਹੋ ਗਏ ਹਨ।
ਲੂਈਵਿਲ 'ਚ ਬੁੱਧਵਾਰ ਨੂੰ ਪ੍ਰਦਰਸ਼ਨਾਂ ਦੌਰਾਨ ਗੋਲੀ ਚੱਲੀ, ਜਿਸ ਦੌਰਾਨ ਦੋ ਪੁਲਿਸਵਾਲੇ ਜ਼ਖਮੀ ਹੋ ਗਏ।
ਘਟਨਾ ਸੰਬੰਧੀ ਇੱਕ ਵੀਡੀਓ ਉਜਾਗਰ ਹੋਇਆ ਹੈ, ਜਿਸ 'ਚ 26 ਸਾਲਾ ਲਾਰਿਨਜ਼ੋ ਜੌਨਸਨ ਨੂੰ ਗੋਲੀ ਚਲਾਉਂਦੇ ਵੇਖੇ ਜਾਣ ਦੀ ਗੱਲ ਆਖੀ ਗਈ ਹੈ।
ਇਸ ਵਿਅਕਤੀ ਨੂੰ ਉਸ ਭੀੜ ਦਾ ਹਿੱਸਾ ਦੱਸਿਆ ਗਿਆ ਹੈ, ਜੋ ਕਿ ਲੂਈਵਿਲ 'ਚ ਪ੍ਰਦਰਸ਼ਨਾਂ ਦੌਰਾਨ ਪ੍ਰਾਪਰਟੀਆਂ ਨੂੰ ਨੁਕਸਾਨ ਪਹੁੰਚਾ ਰਹੀ ਸੀ, ਅਤੇ ਅੱਗ ਲਗਾ ਰਹੇ ਸਨ।
ਜੌਨਸਨ 'ਤੇ ਪੁਲਿਸ 'ਤੇ ਹਮਲੇ ਸੰਬੰਧੀ 2 ਦੋਸ਼ ਅਤੇ ਕਈ ਹੋਰ ਦੋਸ਼ ਲਗਾਏ ਗਏ ਹਨ।
ਇੰਟਰਿਮ ਪੁਲਿਸ ਚੀਫ਼, ਰੌਬਰਟ ਸਕਰੋਡਰ ਦਾ ਕਹਿਣਾ ਸੀ ਕਿ, ਜ਼ਖਮੀ ਹੋਏ ਦੋਨੋਂ ਪੁਲਿਸ ਅਫ਼ਸਰ ਠੀਕ ਹਨ ਅਤੇ ਆਪਣੇ ਜ਼ਖਮਾਂ ਤੋਂ ਉੱਭਰ ਜਾਣਗੇ।




