20.26C Vancouver
ADS

Mar 24, 2026 12:25 PM - Connect Newsroom - Ramandeep Kaur with files from The Canadian Press

ਨੌਰਦਰਨ ਬੀਸੀ ਦੇ ਰੀਮੋਟ ਏਰੀਏ 'ਚ ਪਹਾੜ ਦੀਆਂ ਢਿੱਗਾਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ

Share On
one-dead-after-avalanche-near-b-c-alaska-border-rcmp-say
A helicopter assists in a rescue operation in a remote વિસ્તારમાં of northwestern British Columbia following an avalanche.(Photo: The Canadian Press)

ਨੌਰਦਰਨ ਬੀਸੀ ਦੇ ਰੀਮੋਟ ਏਰੀਏ 'ਚ ਪਹਾੜ ਦੀਆਂ ਢਿੱਗਾਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਐਤਵਾਰ ਦੁਪਹਿਰੇ ਕਰੀਬ ਸਾਢੇ ਤਿੰਨ ਵਜੇ ਬੀ.ਸੀ.-ਅਲਾਸਕਾ ਸਰਹੱਦ ਕੋਲ ਕਲੇਹਿਨੀ ਰਿਵਰ ਨੇੜੇ ਗਾਰਮਿਨ ਹੈਂਡਹੈਲਡ ਡਿਵਾਈਸ ਜ਼ਰੀਏ ਐਟਲਿਨ ਆਰ.ਸੀ.ਐਮ.ਪੀ. ਨੂੰ ਐਮਰਜੈਂਸੀ ਅਲਰਟ ਪ੍ਰਾਪਤ ਹੋਇਆ ਸੀ।

ਸੂਚਨਾ 'ਚ ਦੱਸਿਆ ਗਿਆ ਕਿ ਪਲੈਜ਼ੈਂਟ ਕੈਂਪ ਕੋਲ ਪਹਾੜ ਦੀਆਂ ਢਿੱਗਾਂ ਨੇ ਇਕ ਗਰੁੱਪ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ ਜਿਸ 'ਚ ਇਕ ਵਿਅਕਤੀ ਬੇਹੋਸ਼ ਹੋ ਗਿਆ ਜਦਕਿ ਬਾਕੀਆਂ ਨੂੰ ਸੀ.ਪੀ.ਆਰ ਦਿੱਤਾ ਗਿਆ। ਪੁਲਿਸ ਨੇ ਐਟਲਿਨ ਖੋਜ ਅਤੇ ਬਚਾਅ ਦੇ ਵਲੰਟੀਅਰਸ ਨਾਲ co-ordinate ਕਰਦਿਆਂ ਬਚਾਅ ਕਾਰਜ ਸ਼ੁਰੂ ਕੀਤਾ ਤੇ ਕਰੀਬ 150 ਕਿਮੀਂ ਦੀ ਦੂਰੀ ਤੈਅ ਕਰਕੇ ਉਸ ਖੇਤਰ ਤਕ ਪਹੁੰਚਣ ਲਈ ਇਕ ਹੈਲੀਕੌਪਟਰ ਤਾਇਨਾਤ ਕੀਤਾ।

ਆਰ.ਸੀ.ਐਮ.ਪੀ. ਨੇ ਸੋਮਵਾਰ ਇਕ ਬਿਆਨ 'ਚ ਕਿਹਾ ਕਿ ਮੌਕੇ 'ਤੇ ਪਹੁੰਚਣ 'ਤੇ ਬਚਾਅ ਦਲ ਨੇ ਪੁਸ਼ਟੀ ਕੀਤੀ ਕਿ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਜਣਿਆਂ ਨੂੰ ਸੁਰੱਖਿਅਤ ਕੱਢਿਆ ਗਿਆ। ਬੀ.ਸੀ. ਕੋਰੋਨਰ ਸਰਵਿਸ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਅਤੇ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

Latest news

carney-macron-discuss-strengthening-canada-france-defence-and-industrial-cooperation
Punjabi

ਕਾਰਨੀ ਅਤੇ ਮੈਕਰੋਨ ਨੇ ਕੈਨੇਡਾ-ਫਰਾਂਸ ਰੱਖਿਆ ਤੇ ਉਦਯੋਗਿਕ ਸਹਿਯੋਗ ਵਧਾਉਣ 'ਤੇ ਕੀਤੀ ਚਰਚਾ

ਪੀ.ਐਮ. ਮਾਰਕ ਕਾਰਨੀ ਨੇ ਅੱਜ ਫਰਾਂਸ ਦੇ ਦੌਰੇ ਮੌਕੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਅਹਿਮ ਮੁਲਾਕਾਤ ਦੌਰਾਨ ਕੈਨੇਡਾ ਅਤੇ ਫਰਾਂਸ ਵਿਚਾਲੇ ਡਿਫੈਂਸ ਤੇ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਗੱਲਬਾਤ ਕੀਤੀ। ਕਾਰਨੀ ਨੇ ਇਸ ਦੌਰਾਨ ਵਿਸ਼ਵ ਪੱਧਰ 'ਤੇ ਵੱਧ ਰਹੇ ਤਣਾਅ ਅਤੇ Geopolitical ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਜ ਦੇ ਵਧੇਰੇ ਖ਼ਤਰਨਾਕ ਅਤੇ ਵੰਡੇ ਹੋਏ ਸੰਸਾਰ ਵਿਚ ਫਰਾਂਸ ਅਤੇ ਕੈਨੇਡਾ ਦੇ ਆਪਸੀ ਸਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ।
canada-to-introduce-new-bill-targeting-imports-made-with-forced-labour
Punjabi

ਟਰੰਪ ਦੀ ਟੈਰਿਫ ਚਿਤਾਵਨੀ ਤੋਂ ਬਾਅਦ ਕੈਨੇਡਾ ਲਾਵੇਗਾ ਨਵਾਂ ਬੈਨ

ਕੈਨੇਡਾ ਦੀ ਲਿਬਰਲ ਸਰਕਾਰ ਟਰੰਪ ਪ੍ਰਸ਼ਾਸਨ ਵੱਲੋਂ ਮਿਲੀ 10 ਫ਼ੀਸਦੀ ਵਾਧੂ ਟੈਰਿਫ ਦੀ ਚੇਤਾਵਨੀ ਤੋਂ ਬਾਅਦ forced labour ਜ਼ਰੀਏ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲ ਨੂੰ ਇੰਪੋਰਟ ਕਰਨ 'ਤੇ ਸਖ਼ਤੀ ਨਾਲ ਬੈਨ ਲਾਗੂ ਕਰਨ ਜਾ ਰਹੀ ਹੈ।
canada-to-introduce-new-forced-labour-import-ban-amid-u-s-tariff-warning
Punjabi

ਸਰੀ ਵਿੱਚ ਦੋ ਕਥਿਤ ਬੈਂਕ ਡਕੈਤੀਆਂ ਦੇ ਮਾਮਲੇ ਵਿੱਚ 22 ਸਾਲਾ ਨੌਜਵਾਨ ਗ੍ਰਿਫਤਾਰ

ਸਰੀ ਵਿਚ ਬੈਂਕ ਡਕੈਤੀਆਂ ਦੀਆਂ ਦੋ ਘਟਨਾਵਾਂ ਦੇ ਮਾਮਲੇ ਵਿਚ ਪੁਲਿਸ ਨੇ ਇੱਕ 22 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ ਪਹਿਲੀ ਵਾਰਦਾਤ 6 ਜੂਨ ਨੂੰ ਸਵੇਰੇ ਲਗਭਗ 10:50 ਵਜੇ 104 ਐਵੇਨਿਊ ਅਤੇ ਕਿੰਗ ਜਾਰਜ ਬੁਲੇਵਾਰਡ ਨੇੜੇ ਸਥਿਤ ਇੱਕ ਬੈਂਕ ਵਿਚ ਵਾਪਰੀ, ਜਿੱਥੇ ਸ਼ੱਕੀ ਨੇ ਬੈਂਕ ਸਟਾਫ਼ ਨੂੰ ਹਥਿਆਰ ਹੋਣ ਦੀ ਧਮਕੀ ਦਿੱਤੀ ਅਤੇ ਕੈਸ਼ ਲੈ ਕੇ ਫਰਾਰ ਹੋ ਗਿਆ। ਇਸ ਤੋਂ ਠੀਕ ਦੋ ਦਿਨ ਬਾਅਦ 8 ਜੂਨ ਨੂੰ ਸਵੇਰੇ 11 ਵਜੇ ਦੇ ਕਰੀਬ 128 ਸਟ੍ਰੀਟ ਅਤੇ 96 ਐਵੇਨਿਊ ਨੇੜੇ ਇੱਕ ਹੋਰ ਬੈਂਕ ਨੂੰ ਬਿਲਕੁਲ ਇਸੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ।
rcmp-prioritize-investigation-after-plaques-stolen-from-first-world-war-internment-memorial-in-banff-national-park
Punjabi

ਬੈਨਫ਼ ਨੈਸ਼ਨਲ ਪਾਰਕ ਵਿਚੋਂ ਚੋਰੀ ਹੋਈਆਂ ਪਹਿਲੇ ਵਿਸ਼ਵ ਯੁੱਧ ਨਾਲ ਸਬੰਧਤ ਤਖਤੀਆਂ

ਲੇਕ ਲੂਈਸ ਨੇੜੇ ਪਹਿਲੇ ਵਿਸ਼ਵ ਯੁੱਧ ਦੌਰਾਨ ਨਜ਼ਰਬੰਦ ਕੀਤੇ ਗਏ ਲੋਕਾਂ ਦੀ ਯਾਦ ਵਿੱਚ ਬਣਾਏ ਗਏ ਇੱਕ ਸਮਾਰਕ ਤੋਂ ਦੋ ਤਖ਼ਤੀਆਂ ਚੋਰੀ ਹੋ ਗਈਆਂ, ਜਿਨ੍ਹਾਂ ਦੀ ਜਾਂਚ ਆਰ.ਸੀ.ਐਮ.ਪੀ. ਵਲੋਂ ਕੀਤੀ ਜਾ ਰਹੀ ਹੈ। ਬੈਂਫ ਨੈਸ਼ਨਲ ਪਾਰਕ ਵਿੱਚ ਸਥਿਤ 'ਕੈਸਲ ਮਾਊਂਟੇਨ ਇੰਟਰਨਮੈਂਟ ਕੈਂਪ' ਦੀ ਬਚੀ ਹੋਈ ਜਗ੍ਹਾ 'ਤੇ ਇੱਕ ਯਾਦਗਾਰੀ ਬੋਰਡ ਲਗਾਇਆ ਗਿਆ ਸੀ, ਜਿਸ 'ਤੇ ਇਸ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਸੀ।
calgary-police-classify-deaths-of-woman-and-child-as-murder-suicide
Punjabi

ਔਰਤ ਨੇ ਆਪਣੇ ਬੱਚੇ ਦਾ ਕਤਲ ਕਰਕੇ ਕੀਤੀ ਆਤਮ ਹੱਤਿਆ: ਕੈਲਗਰੀ ਪੁਲਿਸ

ਕੈਲਗਰੀ ਦੇ ਨੌਰਥਈਸਟ ਇਲਾਕੇ ਦੀ ਟੈਂਪਲ ਕਮਿਊਨਿਟੀ ਦੇ ਇੱਕ ਘਰ ਵਿੱਚੋਂ ਬੁੱਧਵਾਰ ਬੱਚੇ ਸਣੇ ਦੋ ਜਾਣਿਆਂ ਦੀ ਸ਼ੱਕੀ ਮੌਤ ਮਰਡਰ-ਸੁਸਾਈਡ ਦਾ ਮਾਮਲਾ ਦੱਸਿਆ ਜਾ ਰਿਹਾ ਹੈ।ਪੁਲਿਸ ਅਧਿਕਾਰੀ ਬੁੱਧਵਾਰ ਨੂੰ ਘਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਸਲਾਮਤੀ ਦੀ ਜਾਂਚ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੂੰ ਦੇ ਉੱਥੇ ਇੱਕ 42 ਸਾਲਾ ਔਰਤ ਅਤੇ ਇੱਕ 7 ਸਾਲਾ ਮਾਸੂਮ ਬੱਚੇ ਦੀਆਂ ਲਾਸ਼ਾਂ ਬਰਾਮਦ ਹੋਈਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link