Apr 17, 2026 3:26 PM - Connect Newsroom - Ramandeep Kaur with files from The Canadian Press

ਕੈਨੇਡਾ ਦੇ ਲਗਭਗ 12 ਮਿਲੀਅਨ ਲੋਕਾਂ ਨੂੰ 5 ਜੂਨ ਨੂੰ ਗ੍ਰੋਸਰੀ ਬੈਨੀਫਿੱਟ ਪ੍ਰੋਗਰਾਮ ਦੀ ਵੰਨ-ਟਾਈਮ ਟੌਪ ਅੱਪ ਪੇਮੈਂਟ ਮਿਲੇਗੀ। ਇਹ ਮਾਰਕ ਕਾਰਨੀ ਸਰਕਾਰ ਦੇ ਨਵੇਂ ਕੈਨੇਡਾ ਗ੍ਰੋਸਰੀ ਐਂਡ Essentials ਬੈਨੀਫਿੱਟ ਐਕਟ ਦਾ ਹਿੱਸਾ ਹੈ, ਜੋ ਜੁਲਾਈ ਵਿਚ ਪੁਰਾਣੇ ਜੀ.ਐਸ.ਟੀ. ਰਿਬੇਟ ਪ੍ਰੋਗਰਾਮ ਦੀ ਥਾਂ ਲਵੇਗਾ।
ਕੈਨੇਡਾ ਰੈਵੇਨਿਊ ਏਜੰਸੀ ਲਈ ਵਿਦੇਸ਼ ਮੰਤਰੀ ਵੇਨ ਲੌਂਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡੀਅਨਜ਼ ਨੂੰ ਜੂਨ ਵਿਚ ਮਿਲਣ ਵਾਲੀ ਟੌਪ ਅੱਪ ਪੇਮੈਂਟ 2025-26 ਦੀ ਸਾਲਾਨਾ GST/HST ਕ੍ਰੈਡਿਟ ਦੇ 50 ਫੀਸਦੀ ਦੇ ਬਰਾਬਰ ਹੋਵੇਗੀ। ਉਥੇ ਹੀ, 3 ਜੁਲਾਈ ਤੋਂ ਕੈਨੇਡਾ ਗ੍ਰੋਸਰੀ ਐਂਡ Essentials ਬੈਨੀਫਿੱਟ ਤਹਿਤ 25 ਫੀਸਦੀ ਵਧਾਈ ਗਈ Quarterly ਪੇਮੈਂਟ ਮਿਲਣੀ ਸ਼ੁਰੂ ਹੋ ਜਾਵੇਗੀ। ਇਹ ਨਵਾਂ ਵਾਧਾ ਪੰਜ ਸਾਲ ਤੱਕ ਲਾਗੂ ਰਹੇਗਾ।
ਸਰਕਾਰ ਦੇ ਅਨੁਮਾਨ ਮੁਤਾਬਕ, ਵੰਨ-ਟਾਈਮ ਟੌਪ ਅੱਪ ਅਤੇ ਵਧੀ ਹੋਈ ਰਕਮ ਨੂੰ ਮਿਲਾ ਕੇ ਇਸ ਸਾਲ 4 ਮੈਂਬਰਸ ਵਾਲੇ ਪਰਿਵਾਰ ਨੂੰ ਕੁੱਲ $1,890 ਪ੍ਰਾਪਤ ਹੋਣਗੇ, ਇਸੇ ਤਰ੍ਹਾਂ ਸਿੰਗਲ ਵਿਅਕਤੀ ਨੂੰ 2026 ਵਿਚ $950 ਮਿਲਣ ਦੀ ਉਮੀਦ ਹੈ। ਵੇਨ ਲੌਂਗ ਮੁਤਾਬਕ, ਇਸ ਬੈਨੀਫਿੱਟ ਨੂੰ ਮਹਿੰਗਾਈ ਦਰ ਨਾਲ ਜੋੜਿਆ ਗਿਆ ਹੈ, ਯਾਨੀ ਕੈਨੇਡੀਅਨਜ਼ ਨੂੰ ਮਿਲਣ ਵਾਲੀ ਪੇਮੈਂਟ ਹਰ ਸਾਲ ਇਨਫਲੇਸ਼ਨ ਨਾਲ ਐਡਜਸਟ ਹੋਵੇਗੀ।




