13.88C Vancouver
ADS

Jun 1, 2022 10:31 PM - THE CANADIAN PRESS

ਬੀ.ਸੀ. ਰਿਹਾਇਸ਼ੀ ਸਕੂਲਾਂ ਦੇ ਰਿਕਾਰਡ ਓਰਡਰ ਆਫ ਨਨਜ਼ ਬੀ.ਸੀ. ਮਯੂਜ਼ੀਅਮ ਨੂੰ ਦੇ ਦੇਣਗੇ

Share On
order-of-nuns-that-staffed-b-c-s-residential-schools-to-pass-records-to-b-c-museum
Order of nuns that staffed B.C.'s residential schools to pass records to B.C. museum (Photo: The Canadian Press)

160 ਸਾਲਾਂ ਤੋਂ ਵੱਧ ਸਮੇਂ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿੱਚ ਕਈ ਰਿਹਾਇਸ਼ੀ ਸਕੂਲਾਂ ਅਤੇ 10 ਹਸਪਤਾਲਾਂ ਵਿੱਚ ਕੰਮ ਕਰਨ ਵਾਲੀ ਓਰਡਰ ਆਫ ਨਨਜ਼ ਸੰਸਥਾ ਆਪਣੇ ਪੁਰਾਲੇਖਾਂ ਦੀ ਮਲਕੀਅਤ ਨੂੰ ਰਾਇਲ ਬੀ.ਸੀ. ਮਯੂਜ਼ੀਅਮ ਨੂੰ ਸੌਂਪ ਰਹੀ ਹੈ।

ਅਜਾਇਬ ਘਰ ਅਤੇ ਸਿਸਟਰਜ਼ ਆਫ ਸੇਂਟ ਐਨ ਨੇ ਬੁੱਧਵਾਰ ਨੂੰ ਇੱਕ ਸਾਂਝੇ ਬਿਆਨ ਵਿੱਚ ਐਲਾਨ ਕੀਤਾ ਕਿ ਤਬਾਦਲੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਰਿਕਾਰਡਾਂ ਨੂੰ ਡਿਜੀਟਲ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਮਯੂਜ਼ੀਅਮ ਦੀ ਸੀ.ਈ.ਓ. ਐਲੀਸੀਆ ਡੁਬੋਇਸ ਦਾ ਕਹਿਣਾ ਹੈ ਕਿ ਸੱਚਾਈ ਅਤੇ ਸੁਲ੍ਹਾ ਦੀਆਂ ਕੋਸ਼ਿਸ਼ਾਂ ‘ਚ ਵਿਆਪਕ ਰਿਹਾਇਸ਼ੀ ਸਕੂਲ ਦੇ ਰਿਕਾਰਡਾਂ ਦੀ ਪਹੁੰਚ ‘ਚ ਪਾਰਦਰਸ਼ਤਾ ਜ਼ਰੂਰੀ ਹੈ।

ਓਰਡਰ ਆਫ ਨਨਜ਼ ਦੇ ਮੈਂਬਰਾਂ ਨੇ ਕੈਂਮਪਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਕੰਮ ਕੀਤਾ ਸੀ, ਜਿੱਥੇ ਸਥਾਨਕ ਫਸਟ ਨੇਸ਼ਨ ਨੇ ਸੈਂਕੜੇ ਬੱਚਿਆਂ ਦੇ ਅਵਸ਼ੇਸ਼ਾਂ ਦੀ ਪਛਾਣ ਕਰਨ ਲਈ ਹੋਰ ਦਸਤਾਵੇਜ਼ ਮੰਗੇ ਹਨ ਜਿਨ੍ਹਾਂ ਬੱਚਿਆਂ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਸਾਬਕਾ ਸਕੂਲ ਦੇ ਨੇੜੇ ਦਫ਼ਨਾਏ ਗਏ ਸਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿਸਟਰਜ਼ ਇਸ ਪ੍ਰਕਿਰਿਆ ਦੇ ਪ੍ਰਬੰਧਨ ਵਿੱਚ ਮਦਦ ਕਰਨ ਲਈ ਇੱਕ ਪੁਰਾਲੇਖਵਾਦੀ ਨੂੰ ਫੰਡ ਦੇਣਗੀਆਂ, ਜਦਕਿ ਅਜਾਇਬ ਘਰ ਰਿਹਾਇਸ਼ੀ ਸਕੂਲ ਤੋਂ ਬਚੇ ਲੋਕਾਂ, ਉਹਨਾਂ ਦੇ ਪਰਿਵਾਰਾਂ ਅਤੇ ਮੂਲ ਨਿਵਾਸੀ ਭਾਈਚਾਰਿਆਂ ਨੂੰ ਇਨ੍ਹਾਂ ਪੁਰਾਲੇਖਾਂ ਤੱਕ ਪਹੁੰਚ ਦੀ ਆਗਿਆ ਦੇਣ ਲਈ ਜ਼ਿੰਮੇਵਾਰ ਹੋਵੇਗਾ।

ਸਿਸਟਰਜ਼ ਆਫ ਸੇਂਟ ਐਨ ਦੀ ਪ੍ਰਧਾਨ ਸਿਸਟਰ ਮੈਰੀ ਜ਼ੈਰੋਵਿਨ ਦਾ ਕਹਿਣਾ ਹੈ ਕਿ ਉਹ ਮੰਨਦੇ ਹਨ ਕਿ ਪੁਰਾਲੇਖਾਂ ਤੱਕ ਪਹੁੰਚ ਸਵਦੇਸ਼ੀ ਲੋਕਾਂ ਨਾਲ ਸੁਲ੍ਹਾ ਕਰਨ ਦੀ ਦਿਸ਼ਾ ਵਿੱਚ ਸਿਰਫ ਇੱਕ ਕਦਮ ਹੈ।

Latest news

2-killed-in-horrific-crash-near-lytton-44-year-old-charged-a-year-later
Punjabi

ਲਿਟਨ ਨੇੜੇ ਭਿਆਨਕ ਸੜਕ ਹਾਦਸੇ ’ਚ 2 ਮੌਤਾਂ, 44 ਸਾਲਾ ਵਿਅਕਤੀ 'ਤੇ ਇੱਕ ਸਾਲ ਬਾਅਦ ਦੋਸ਼ ਤੈਅ

ਬੀ.ਸੀ.ਦੇ ਲਿਟਨ ਇਲਾਕੇ ਨੇੜੇ ਪਿਛਲੇ ਸਾਲ ਹਾਈਵੇ-1 'ਤੇ ਹੋਏ ਇੱਕ ਸੜਕ ਹਾਦਸੇ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ, ਉਸ ਦੇ ਸਬੰਧ ਵਿਚ ਪੁਲਿਸ ਨੇ ਇੱਕ 44 ਸਾਲਾ ਵਿਅਕਤੀ ਖ਼ਿਲਾਫ਼ ਅਧਿਕਾਰਤ ਤੌਰ 'ਤੇ ਮਾਮਲਾ ਦਰਜ ਕਰ ਲਿਆ ਹੈ। ਵਿਲੀਅਮਜ਼ ਲੇਕ ਦੇ ਰਹਿਣ ਵਾਲੇ Joel Chenier 'ਤੇ ਬੀਸੀ ਮੋਟਰ ਵਹੀਕਲ ਐਕਟ ਤਹਿਤ ਬਿਨਾਂ ਸਾਵਧਾਨੀ ਅਤੇ ਬਿਨਾਂ ਧਿਆਨ ਦੇ ਗੱਡੀ ਚਲਾਉਣ ਦਾ ਚਾਰਜ ਲਗਾਇਆ ਗਿਆ ਹੈ।
why-was-the-us-deal-rejected-poilievre-demands-answers-from-carney-government
Punjabi

'US ਡੀਲ ਕਿਉਂ ਠੁਕਰਾਈ? ਪੌਲੀਐਵ ਨੇ ਕਾਰਨੀ ਸਰਕਾਰ ਤੋਂ ਮੰਗਿਆ ਜਵਾਬ'

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਅਤੇ ਡਿਪਟੀ ਲੀਡਰ ਮੇਲਿਸਾ ਲੈਂਟਸਮੈਨ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਦਬਾਅ ਵਧਾਉਂਦਿਆ ਅਮਰੀਕਾ ਨਾਲ ਰੱਦ ਹੋਈ ਡੀਲ ਦੇ ਦਸਤਾਵੇਜ਼ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਪੌਲੀਐਵ ਇਹ ਮੰਗ ਲਗਾਤਾਰ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੈਨੇਡੀਅਨਜ਼ ਗੈਰ-ਕਾਨੂੰਨੀ ਅਮਰੀਕੀ ਟੈਰਿਫਸ ਦੇ ਖਿਲਾਫ ਆਪਣੇ ਦੇਸ਼ ਦੇ ਕਰਮਚਾਰੀਆਂ ਅਤੇ ਉਦਯੋਗਾਂ ਦੇ ਹਿੱਤਾਂ ਲਈ ਇੱਕਜੁੱਟ ਹਨ ਪਰ ਇਸ ਏਕਤਾ ਲਈ Transparency ਜ਼ਰੂਰੀ ਹੈ।
ebola-claims-more-than-2-700-lives-in-congo-who-issues-warning
Punjabi

ਇਬੋਲਾ ਨੇ ਕਾਂਗੋ ’ਚ ਲਈਆਂ 2,700 ਤੋਂ ਵੱਧ ਜਾਨਾਂ, WHO ਨੇ ਦਿੱਤੀ ਚੇਤਾਵਨੀ

ਯੂਗਾਂਡਾ ਵਿੱਚ ਇਬੋਲਾ ਦਾ ਪ੍ਰਕੋਪ ਖ਼ਤਮ ਹੋ ਗਿਆ ਹੈ, ਪਰ ਇਸ ਦੇ ਗੁਆਂਢੀ ਦੇਸ਼ ਕਾਂਗੋ ਵਿੱਚ ਇਹ ਹਾਲੇ ਕਾਬੂ ਵਿੱਚ ਨਹੀਂ ਆਇਆ। ਵਿਸ਼ਵ ਸਿਹਤ ਸੰਗਠਨ (WHO) ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਗਾਂਡਾ ਸਰਕਾਰ ਨੇ 28 ਜੁਲਾਈ ਨੂੰ ਦੇਸ਼ ਨੂੰ ਇਬੋਲਾ ਮੁਕਤ ਐਲਾਨਿਆ ਸੀ। ਉੱਥੇ ਇਸ ਬਿਮਾਰੀ ਦੇ 20 ਮਾਮਲੇ ਸਾਹਮਣੇ ਆਏ ਅਤੇ 2 ਲੋਕਾਂ ਦੀ ਮੌਤ ਹੋਈ।
15-newborn-babies-killed-in-fire-at-islamabad-hospital-nursery
Punjabi

ਇਸਲਾਮਾਬਾਦ ਦੇ ਹਸਪਤਾਲ ’ਚ ਲੱਗੀ ਭਿਆਨਕ ਅੱਗ, 15 ਨਵਜੰਮੇ ਬੱਚਿਆਂ ਦੀ ਮੌਤ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਇੱਕ ਹਸਪਤਾਲ ਵਿੱਚ ਬੁੱਧਵਾਰ ਨੂੰ ਅੱਗ ਲੱਗਣ ਕਾਰਨ 15 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਗਾਇਨੀਕੋਲੋਜੀ ਵਾਰਡ ਦੀ ਨਰਸਰੀ ਵਿੱਚ ਵਾਪਰੀ। ਹਸਪਤਾਲ ਦੇ ਅਧਿਕਾਰੀਆਂ ਅਨੁਸਾਰ,ਹਾਦਸੇ ਸਮੇਂ ਨਰਸਰੀ ਵਿੱਚ 16 ਨਵਜੰਮੇ ਬੱਚੇ ਮੌਜੂਦ ਸਨ। ਉਨ੍ਹਾਂ ਵਿੱਚੋਂ ਸਿਰਫ਼ ਇੱਕ ਨੂੰ ਬਚਾਇਆ ਗਿਆ।
16-year-old-arrested-after-threats-to-shoot-students-at-northern-alberta-school
Punjabi

ਉੱਤਰੀ ਐਲਬਰਟਾ ’ਚ ਸਕੂਲ ਦੇ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ, 16 ਸਾਲਾ ਨੌਜਵਾਨ ਗ੍ਰਿਫ਼ਤਾਰ

ਉੱਤਰੀ ਐਲਬਰਟਾ ਵਿੱਚ ਇੱਕ 16 ਸਾਲਾ ਨੌਜਵਾਨ ਨੂੰ ਸਕੂਲ ਦੇ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਧਮਕੀ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਦਿੱਤੀ ਗਈ ਸੀ। ਆਰ.ਸੀ.ਐਮ.ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਮੈਨਿੰਗ ਵਿੱਚ ਇੱਕ ਵਿਦਿਆਰਥੀ ਵੱਲੋਂ ਸਕੂਲ ਦੇ ਪਹਿਲੇ ਦਿਨ ਹੋਰ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੀ ਰਿਪੋਰਟ ਮਿਲੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link