21.83C Vancouver
ADS

May 12, 2022 11:25 AM - THE CANADIAN PRESS

ਓਟਾਵਾ ਵੱਲੋਂ ਟ੍ਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਲਈ 10 ਬਿਲੀਅਨ ਲੋਨ ਦੀ ਗਾਰੰਟੀ ਨੂੰ ਹਰੀ ਝੰਡੀ

Share On
ottawa-approves-10b-loan-guarantee-for-the-trans-mountain-pipeline-project
Trans Mountain Pipeline Project

ਫੈਡਰਲ ਸਰਕਾਰ ਨੇ ਟ੍ਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਦੇ ਵਿਸਥਾਰ ਲਈ ਲਗਭਗ 10 ਬਿਲੀਅਨ ਡਾਲਰ ਲੋਨ ਦੀ ਗਾਰੰਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਟ੍ਰਾਂਸ ਮਾਊਂਟੇਨ ਪਾਈਪਲਾਈਨ ਅਲਬਰਟਾ ਤੋਂ ਵੈਸਟ ਕੋਸਟ ਤੱਕ ਕੈਨੇਡਾ ਦਾ ਇੱਕੋ-ਇੱਕ ਤੇਲ ਪਾਈਪਲਾਈਨ ਸਿਸਟਮ ਹੈ।

ਇਸ ਦੇ ਪਿਛਲੇ ਮਾਲਕ ਕਿੰਡਰ ਮੋਰਗਨ ਕੈਨੇਡਾ ਇੰਕ. ਵੱਲੋਂ ਪਾਈਪਲਾਈਨ ਦੇ ਯੋਜਨਾਬੱਧ ਵਿਸਥਾਰ ਪ੍ਰੋਜੈਕਟ ਨੂੰ ਰੱਦ ਕਰਨ ਦੀ ਧਮਕੀ ਦੇਣ ਮਗਰੋਂ ਇਸ ਨੂੰ ਫੈਡਰਲ ਸਰਕਾਰ ਨੇ 2018 ਵਿਚ 4.5 ਬਿਲੀਅਨ ਡਾਲਰ ਨਾਲ ਖਰੀਦ ਲਿਆ ਗਿਆ ਸੀ।

ਵਿੱਤ ਮੰਤਰਾਲਾ ਨੇ ਇੱਕ ਬਿਆਨ ਵਿਚ ਕਿਹਾ ਕਿ ਟ੍ਰਾਂਸ ਮਾਊਂਟੇਨ ਨੇ ਕੈਨੇਡੀਅਨ ਵਿੱਤੀ ਸੰਸਥਾਵਾਂ ਦੇ ਇੱਕ ਸਮੂਹ ਤੋਂ 10 ਬਿਲੀਅਨ ਡਾਲਰ ਤੱਕ ਦਾ ਥਰਡ-ਪਾਰਟੀ ਫਾਈਨੈਂਸਿੰਗ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਹੈ ਅਤੇ ਸਰਕਾਰ ਉਸ ਪ੍ਰੋਸੈਸ ਦੇ ਹਿੱਸੇ ਵਜੋਂ ਕਾਰਪੋਰੇਸ਼ਨ ਦੀ ਤਰਫੋਂ ਕਰਜ਼ੇ ਦੀ ਗਰੰਟੀ ਪ੍ਰਦਾਨ ਕਰ ਰਹੀ ਹੈ। ਸਰਕਾਰ ਨੇ ਕਿਹਾ ਕਿ ਫਰਵਰੀ ਵਿੱਚ ਦਰਸਾਏ ਗਏ ਲਾਗਤ ਅੰਦਾਜ਼ੇ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਪਾਈਪਲਾਈਨ ਪ੍ਰੋਜੈਕਟ 2023 ਤੱਕ ਮੁਕੰਮਲ ਹੋਣ ਦੀ ਆਸ ਬਰਕਰਾਰ ਹੈ।

Latest news

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link