12.9C Vancouver
ADS

Apr 19, 2024 2:40 PM - The Canadian Press

ਕੈਨੇਡਾ ਕਾਰਬਨ ਛੋਟ ਨੂੰ ਲੈ ਕੇ ਸਰਕਾਰ ਦੀ ਬੈਂਕਾਂ ਨਾਲ ਖੜਕੀ

Share On
ottawa-to-force-banks-to-call-carbon-rebate-a-carbon-rebate-in-direct-deposits
The government has struggled to fully explain the carbon price and the rebates since the policy began in 2019.(Photo: Twiter/Steven Guilbeault)

ਕੈਨੇਡਾ ਕਾਰਬਨ ਛੋਟ ਨੂੰ ਲੈ ਕੇ ਸਰਕਾਰ ਦੀ ਬੈਂਕਾਂ ਨਾਲ ਖੜਕ ਗਈ ਹੈ। ਵਾਤਾਵਰਣ ਮੰਤਰੀ ਸਟੀਵਨ ਗਿਲਬੌਲਟ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਦੇ ਅਕਾਊਂਟ ਵਿਚ ਸਿੱਧੇ ਜਮ੍ਹਾ ਹੋਣ ਵਾਲੀ ਕਾਰਬਨ ਛੋਟ ਨੂੰ ਬੈਂਕ ਉਸੇ ਨਾਂ ਨਾਲ ਨਹੀਂ ਜਮ੍ਹਾ ਕਰ ਰਹੇ ਜੋ ਸਰਕਾਰ ਨੂੰ ਕਾਨੂੰਨ ਬਦਲਣ ਲਈ ਮਜਬੂਰ ਕਰ ਰਹੇ ਹਨ।

ਵਾਤਾਵਰਣ ਮੰਤਰੀ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਸਰਕਾਰ ਨੇ ਮੰਗਲਵਾਰ ਪੇਸ਼ ਕੀਤੇ ਬਜਟ ਵਿਚ ਵਿੱਤੀ ਪ੍ਰਸ਼ਾਸਨ ਐਕਟ ਵਿਚ ਸੋਧ ਦਾ ਪ੍ਰਸਤਾਵ ਦਿੱਤਾ ਹੈ ਤਾਂ ਜੋ ਸਰਕਾਰੀ ਸਕੀਮ ਤਹਿਤ ਜਮ੍ਹਾ ਹੋਣ ਵਾਲੇ ਪੈਸੇ ਲਈ ਨਾਮ ਬੈਂਕ ਓਹੀ ਰੱਖਣ ਜੋ ਸਰਕਾਰ ਚਾਹੁੰਦੀ ਹੈ। ਗਿਲਬੌਲਟ ਨੇ ਕਿਹਾ ਕਿ ਉਨ੍ਹਾਂ ਦਾ ਡਿਪਾਰਟਮੈਂਟ ਪਿਛਲੇ ਲਗਭਗ ਦੋ ਸਾਲਾਂ ਤੋਂ ਇਸ ਲਈ ਸੰਘਰਸ਼ ਕਰ ਰਿਹਾ ਹੈ ਕਿ ਕਾਰਬਨ ਛੋਟ ਦੀ ਰਾਸ਼ੀ ਇਸੇ ਨਾਮ ਨਾਲ ਕੈਨੇਡੀਅਨਾਂ ਦੇ ਅਕਾਊਂਟ ਵਿਚ ਜਮ੍ਹਾ ਕੀਤੀ ਜਾਵੇ ਤਾਂ ਕਿ ਲੋਕਾਂ ਵਿਚ ਉਲਝਣ ਨਾ ਹੋਵੇ।

ਉਨ੍ਹਾਂ ਕਿਹਾ ਕਿ 2022 ਵਿਚ ਬੈਂਕਾਂ ਨੇ ਪਹਿਲੀ ਰਿਬੇਟ ਡਿਪਾਜ਼ਿਟ ਨੂੰ ਬੜਾ ਹੀ ਆਮ ਲੇਬਲ ਦਿੱਤਾ, ਜਿਵੇਂ ਕਿ ਫੈਡਰਲ ਭੁਗਤਾਨ ਅਤੇ ਈ.ਐੱਫ.ਟੀ. ਕੈਨੇਡਾ ਜਿਸ ਦਾ ਮਤਲਬ ਹੈ ਕਿ ਪ੍ਰਾਪਤਕਰਤਾਵਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਪੈਸੇ ਕਿਉਂ ਪ੍ਰਾਪਤ ਕਰ ਰਹੇ ਸਨ।

ਮਿਨਿਸਟਰ ਨੇ ਕਿਹਾ ਕਿ ਟੀ.ਡੀ. ਅਤੇ ਬੀ.ਐੱਮ.ਓ. ਨੇ ਸਹੀ ਨਾਮ ਨੂੰ ਦਰਸਾਉਣ ਲਈ ਆਪਣੀਆਂ ਪ੍ਰਕਿਰਿਆਵਾਂ ਵਿਚ ਸੋਧ ਕੀਤਾ, ਜਦੋਂ ਕਿ ਆਰ.ਬੀ.ਸੀ. ਅਤੇ ਸਕੋਸ਼ੀਆਬੈਂਕ ਨੇ ਕਿਹਾ ਕਿ ਉਹ ਨਵੇਂ ਨਾਮ ਨੂੰ ਅਪਡੇਟ ਕਰ ਰਹੇ ਹਨ। ਉਥੇ ਹੀ, ਸੀ.ਆਈ.ਬੀ.ਸੀ ਅਜੇ ਵੀ ਇਸ ਨੂੰ ਡਿਪਾਜ਼ਿਟ ਕੈਨੇਡਾ ਨਾਮ ਨਾਲ ਚਲਾ ਰਿਹਾ ਹੈ। ਗਿਲਬੌਲਟ ਨੇ ਕਿਹਾ ਕਿ ਇਸ ਉਲਝਣ ਨੂੰ ਦੂਰ ਕਰਨ ਲਈ ਕੰਮ ਕੀਤਾ ਜਾਵੇਗਾ।

Latest news

petition-to-remove-u-s-ambassador-pete-hoekstra-surpasses-225-000-signatures
Punjabi

ਹੋਇਕਸਟਰਾ ਨੂੰ ਹਟਾਉਣ ਦੀ ਪਟੀਸ਼ਨ ’ਤੇ ਦਸਤਖ਼ਤ 2.25 ਲੱਖ ਤੋਂ ਪਾਰ

ਕੈਨੇਡਾ ਵਿਚ ਅਮਰੀਕਾ ਦੇ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ ਚੱਲ ਰਹੀ ਪਟੀਸ਼ਨ 'ਤੇ ਦਸਤਖ਼ਤ 225,000 ਤੋਂ ਪਾਰ ਹੋ ਗਏ ਹਨ। ਹਾਲਾਂਕਿ, ਮਾਹਰਾਂ ਦਾ ਤਰਕ ਹੈ ਕਿ ਹੋਇਕਸਟਰਾ ਦੇ actions ਉਸ ਪੱਧਰ ਤੱਕ ਨਹੀਂ ਪਹੁੰਚੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ।
canadian-exports-face-50-per-cent-tariff-threat-as-carney-speaks-with-trump
Punjabi

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਦਾ ਖ਼ਤਰਾ, ਕਾਰਨੀ ਨੇ ਟਰੰਪ ਨਾਲ ਕੀਤੀ ਫੋਨ 'ਤੇ ਗੱਲਬਾਤ

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਲੱਗਣ ਦੇ ਮੰਡਰਾ ਰਹੇ ਖ਼ਤਰੇ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਸੋਮਵਾਰ ਸ਼ਾਮ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ। ਹਾਲਾਂਕਿ, ਦੋਹਾਂ ਵਿਚਾਕਰ ਕਿਸੇ ਚਰਚਾ ਦੀ ਡਿਟੇਲਸ ਬਾਹਰ ਨਹੀਂ ਆਈ। ਕੈਨੇਡਾ 'ਤੇ ਟੈਰਿਫ ਲਾਗੂ ਹੋਣ ਵਿਚ ਹੁਣ 24 ਘੰਟੇ ਤੋਂ ਵੀ ਘੱਟ ਦਾ ਸਮਾਂ ਹੈ ਅਤੇ ਸਰਕਾਰ ਨੇ ਇਹ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਜੇ ਇਹ ਟੈਰਿਫਸ ਪ੍ਰਭਾਵੀ ਹੁੰਦੇ ਹਨ ਤਾਂ ਔਟਵਾ ਵੀ ਪਲਟਵਾਰ ਕਰ ਸਕਦਾ ਹੈ।
b-c-conservatives-slam-eby-cabinet-shuffle
Punjabi

ਬੀ.ਸੀ. ਕੰਜ਼ਰਵੇਟਿਵਜ਼ ਵੱਲੋਂ ਈਬੀ ਦੇ ਕੈਬਨਿਟ ਫੇਰਬਦਲ ਦੀ ਤਿੱਖੀ ਆਲੋਚਨਾ

ਬੀ.ਸੀ.ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਅਤੇ ਸਰੀ-ਕਲੋਵਰਡੇਲ ਦੀ ਵਿਧਾਇਕ ਏਲੇਨੋਰ ਸਟਰਕੋ ਨੇ ਪ੍ਰੀਮੀਅਰ ਡੇਵਿਡ ਈਬੀ ਦੇ ਨਵੇਂ ਕੈਬਨਿਟ ਫੇਰਬਦਲ 'ਤੇ ਤਿੱਖੇ ਹਮਲੇ ਕੀਤੇ ਹਨ। ਰਸਟੈਡ ਨੇ ਸੂਬਾ ਸਰਕਾਰ ਵਿਚ ਹੋਈਆਂ ਨਵੀਂਆਂ ਨਿਯੁਕਤੀਆਂ ਜਿਸ ਵਿਚ ਜੋਸੀ ਓਸਬੋਰਨ ਨੂੰ ਵਿੱਤ ਮੰਤਰਾਲਾ ਅਤੇ ਰਵੀ ਕਾਹਲੋਂ ਨੂੰ ਹੈਲਥ ਮਿਨਿਸਟਰੀ ਸੌਂਪੀ ਗਈ ਹੈ ਨੂੰ ਮਹਿਜ਼ ਕੁਰਸੀਆਂ ਦੀ ਅਦਲਾ-ਬਦਲੀ ਕਰਾਰ ਦਿੱਤਾ ਹੈ।
shots-fired-at-abbotsford-home-while-family-was-sleeping
Punjabi

ਐਬਟਸਫੋਰਡ ਵਿਚ ਇੱਕ ਘਰ ’ਤੇ ਚੱਲੀਆਂ ਗੋਲੀਆਂ, ਸੁੱਤੇ ਪਰਿਵਾਰ ਦਾ ਹੋਇਆ ਬਚਾਅ

ਐਬਟਸਫੋਰਡ ਵਿਚ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਮੁਤਾਬਕ, ਉਨ੍ਹਾਂ ਨੂੰ ਐਤਵਾਰ ਰਾਤ ਲਗਭਗ 1 ਵਜੇ ਮੈਕਮਿਲਨ ਰੋਡ ਨੇੜੇ ਐਂਡਰਬੀ ਸਟ੍ਰੀਟ ਦੇ 2100 ਬਲਾਕ ਵਿਚ ਸਥਿਤ ਇੱਕ ਘਰ 'ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੋਲੀਆਂ ਸਿੱਧੀਆਂ ਘਰ ਦੀ ਇਮਾਰਤ 'ਤੇ ਲੱਗੀਆਂ ਸਨ।
bjp-announces-major-organisational-reshuffle-ahead-of-2027-punjab-assembly-polls
Punjabi

2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫੇਰਬਦਲ, ਮਨਪ੍ਰੀਤ ਬਾਦਲ ਤੇ ਤਰੁਣ ਚੁੱਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੰਗਠਨਾਤਮਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਪੰਜਾਬ ਨਾਲ ਜੁੜੇ ਦੋ ਅਹਿਮ ਚਿਹਰਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਫੈਸਲਾ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link